ਖਜ਼ਾਨਾ ਦਫਤਰਾਂ 'ਚ “ਪੈਨਸ਼ਨਰ ਸੇਵਾ ਮੇਲਾ-2” ਦਾ ਸਫਲ ਆਯੋਜਨ
ਲੁਧਿਆਣਾ, 7 ਦਸੰਬਰ (ਹਿੰ. ਸ.)। ਜ਼ਿਲ੍ਹਾ ਖਜ਼ਾਨਾ ਅਫਸਰ, ਲੁਧਿਆਣਾ ਉਪਨੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਤ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ “ਪੈਨਸ਼ਨਰ ਸੇਵਾ ਮੇਲਾ-2” ਦਾ ਸਫਲ ਆਯੋਜਨ ਹੋਇਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੇਲੇ ਵਿੱਚ ਵੱਡੀ ਤਦਾਦ ਵਿੱਚ ਸਰਕਾਰੀ ਦਫਤਰਾਂ ਵਿੱਚੋਂ ਸੇਵ
ਜ਼ਿਲ੍ਹਾ ਖਜ਼ਾਨਾ ਅਫਸਰ, ਲੁਧਿਆਣਾ ਉਪਨੀਤ ਸਿੰਘ


ਲੁਧਿਆਣਾ, 7 ਦਸੰਬਰ (ਹਿੰ. ਸ.)। ਜ਼ਿਲ੍ਹਾ ਖਜ਼ਾਨਾ ਅਫਸਰ, ਲੁਧਿਆਣਾ ਉਪਨੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਤ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ “ਪੈਨਸ਼ਨਰ ਸੇਵਾ ਮੇਲਾ-2” ਦਾ ਸਫਲ ਆਯੋਜਨ ਹੋਇਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੇਲੇ ਵਿੱਚ ਵੱਡੀ ਤਦਾਦ ਵਿੱਚ ਸਰਕਾਰੀ ਦਫਤਰਾਂ ਵਿੱਚੋਂ ਸੇਵਾ ਮੁਕਤ ਹੋਏ ਪੈਨਸਨਰਾਂ ਦੀ ਈ-ਕੇ ਵਾਈ ਸੀ ਅਤੇ ਜੀਵਨ ਪ੍ਰਮਾਣ ਪੱਤਰ ਰਾਹੀ ਡੀਜਿਟਲ ਲਾਈਫ ਸਰਟੀਫਿਕੇਟ ਦੀ ਪ੍ਰਕਿਰਿਆ ਮੁਕੰਮਲ ਕੀਤੀ ਗਈ ਜਿਸ ਵਿਚ ਜ਼ਿਲ੍ਹਾ ਖਜਾਨਾ ਦਫਤਰ ਦੇ ਸਟਾਫ, ਉਪ ਖਜਾਨਾ ਦਫਤਰ ਦੇ ਸਟਾਫ, ਸਟੇਟ ਬੈਂਕ ਆਫ ਇੰਡੀਆ, ਬੈਂਕ ਆਫ ਇੰਡੀਆਂ, ਪੰਜਾਬ ਨੈਸਨਲ ਬੈਂਕ, ਕੇਨਰਾ ਬੈਕ , ਇੰਡੀਅਨ ਓਵਰਸੀਜ ਬੈਂਕ. ਯੂਕੋ ਬੈਂਕ, ਸੈਂਟਰਲ ਬੈਂਕ ਆਫ ਇੰਡੀਆਂ ਅਤੇ ਪੰਜਾਬ ਸਿੰਧ ਬੈਂਕ ਦੇ ਸਟਾਫ ਦਾ ਭਰਪੂਰ ਸਹਿਯੋਗ ਰਿਹਾ।

ਜ਼ਿਕਰਯੋਗ ਹੈ ਕਿ ਵਿੱਤ ਵਿਭਾਗ, ਪੰਜਾਬ ਵੱਲੋਂ ਪਹਿਲਾਂ ਪੰਜਾਬ ਦੇ ਸਾਰੇ ਜ਼ਿਲ੍ਹਾ ਖਜ਼ਾਨਾ ਦਫਤਰ ਪੱਧਰ 'ਤੇ ਮਿਤੀ 13 ਤੋਂ 15 ਨਵੰਬਰ, 2025 ਤੱਕ ਪੈਨਸ਼ਨਰ ਸੇਵਾ ਮੇਲਾ ਆਯੋਜਿਤ ਕੀਤਾ ਗਿਆ ਸੀ ਅਤੇ 04 ਦਸੰਬਰ ਤੋ 06 ਦਸੰਬਰ ਤੱਕ ਦੂਜੀ ਵਾਰ ਲਗਾਏ ਗਏ ਪੈਨਸਨ ਸੇਵਾ ਮੇਲੇ ਵਿੱਚ ਵੀ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਲਾਭ ਲਿਆ। ਜ਼ਿਲ੍ਹਾ ਖਜ਼ਾਨਾ ਅਫਸਰ, ਲੁਧਿਆਣਾ ਉਪਨੀਤ ਸਿੰਘ ਵੱਲੋਂ ਸਮੂਹ ਪੰਜਾਬ ਰਾਜ ਦੇ ਸਰਕਾਰੀ ਦਫਤਰਾਂ ਵਿੱਚੋਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਪੈਨਸ਼ਨਰਾਂ ਵੱਲੋਂ ਹਾਲੇ ਤੱਕ ਆਪਣੀ ਈ-ਕੇ.ਵਾਈ.ਸੀ. ਅਤੇ ਜੀਵਨ ਪ੍ਰਮਾਣ ਰਾਹੀਂ ਡਿਜੀਟਲ ਲਾਈਫ ਸਰਟੀਫਿਕੇਟ ਦੀ ਪ੍ਰਕਿਰਿਆ ਮੁਕੰਮਲ ਨਹੀਂ ਕਰਵਾਈ ਗਈ, ਉਹ ਪੈਨਸ਼ਨਰ ਇਸ ਪ੍ਰਕਿਰਿਆ ਨੂੰ ਜਿਲ੍ਹਾ ਖਜਾਨਾ ਦਫਤਰ ਲੁਧਿਆਣਾ, ਉਪ ਖਜਾਨਾ ਦਫਤਰ ਖੰਨਾ, ਉਪ ਖਜਾਨਾ ਦਫਤਰ ਸਮਰਾਲਾ, ਉਪ ਖਜਾਨਾ ਦਫਤਰ ਪਾਇਲ, ਉਪ ਖਜਾਨਾ ਦਫਤਰ ਜਗਰਾਉ ਅਤੇ ਉਪ ਖਜਾਨਾ ਦਫਤਰ ਰਾਏਕੋਟ ਵਿਖੇ ਕਿਸੇ ਵੀ ਦਫਤਰੀ ਕੰਮਕਾਜ ਵਾਲੇ ਦਿਨ ਸਵੇਰੇ 09 ਵਜੇ ਤੋਂ 05 ਵਜੇ ਤੱਕ ਕਰਵਾ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪੈਨਸ਼ਨਰਾਂ ਨੂੰ ਇਹ ਈ- ਕੇ ਵਾਈ ਸੀ ਦੀ ਪ੍ਰਕਿਰਿਆ ਜਲਦ ਤੋਂ ਜਲਦ ਕਰਵਾਉਣੀ ਲਾਜ਼ਮੀ ਹੈ ਤਾਂ ਜੋ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਪੈਨਸਨਰਾਂ ਦੇ ਹਿੱਤ ਲਈ ਪੈਨਸਨ ਸੇਵਾ ਪੋਰਟਲ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande