ਪੰਜਾਬ ਦੇ ਕਰਾਫਟ, ਹੈਂਡਲੂਮ ਅਤੇ ਟੈਕਸਟਾਈਲ, ਇਕੋਸਿਸਟਮ ਨੂੰ ਗਲੋਬਲ ਪਛਾਣ ਦਵਾਂਵਾਂਗੇ: ਹਿਮਨੀ ਅਰੋੜਾ
ਅੰਮ੍ਰਿਤਸਰ, 7 ਦਸੰਬਰ (ਹਿੰ. ਸ.)। ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਵੱਲੋਂ ਆਯੋਜਿਤ 19ਵੇਂ ਪਾਈਟੈਕਸ ਦੌਰਾਨ ਫੈਸ਼ਨ ਟੈਕਸ ਐਂਡ ਟੈਕ ਫੋਰਮ ਵੱਲੋਂ ਆਯੋਜਿਤ ਪੰਜਾਬ ਹੈਰੀਟੇਜ ਸ਼ੋਅ ਵਿੱਚ ਕਲਾਕਾਰਾਂ ਨੇ ਰੈਂਪ ਵਾਕ ਦੌਰਾਨ ਵਿਰਾਸਤ, ਫੈਸ਼ਨ, ਕਲਾ ਅਤੇ ਸੈਰ-ਸਪਾਟੇ ਨੂੰ ਇੱਕ ਹੀ ਮੰਚ ''ਤੇ ਪ੍ਰਦਰਸ਼ਿਤ ਕੀਤਾ।
ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਵੱਲੋਂ ਆਯੋਜਿਤ 19ਵੇਂ ਪਾਈਟੈਕਸ ਦੌਰਾਨ ਫੈਸ਼ਨ ਟੈਕਸ ਐਂਡ ਟੈਕ ਫੋਰਮ ਵਲੋਂ ਕਰਵਾਏ ਰੈਪ ਵਾਕ ਦਾ ਦ੍ਰਿਸ਼।


ਅੰਮ੍ਰਿਤਸਰ, 7 ਦਸੰਬਰ (ਹਿੰ. ਸ.)। ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਵੱਲੋਂ ਆਯੋਜਿਤ 19ਵੇਂ ਪਾਈਟੈਕਸ ਦੌਰਾਨ ਫੈਸ਼ਨ ਟੈਕਸ ਐਂਡ ਟੈਕ ਫੋਰਮ ਵੱਲੋਂ ਆਯੋਜਿਤ ਪੰਜਾਬ ਹੈਰੀਟੇਜ ਸ਼ੋਅ ਵਿੱਚ ਕਲਾਕਾਰਾਂ ਨੇ ਰੈਂਪ ਵਾਕ ਦੌਰਾਨ ਵਿਰਾਸਤ, ਫੈਸ਼ਨ, ਕਲਾ ਅਤੇ ਸੈਰ-ਸਪਾਟੇ ਨੂੰ ਇੱਕ ਹੀ ਮੰਚ 'ਤੇ ਪ੍ਰਦਰਸ਼ਿਤ ਕੀਤਾ। ਪ੍ਰੋਗਰਾਮ ਵਿੱਚ ਬਾਲੀਵੁੱਡ ’ਚ 80 ਦੇ ਦਹਾਕੇ ਦੀ ਮਹਾਨ ਅਦਾਕਾਰਾ ਹੈਲੇਨ ਖਾਨ ਨੇ ਜਿੱਥੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਉੱਥੇ ਹੀ ਬਾਲੀਵੁੱਡ ਅਦਾਕਾਰ, ਨਿਰਮਾਤਾ ਰਜਤ ਬੇਦੀ ਨੇ ਆਪਣੇ ਅਨੁਭਵ ਸਾਂਝੇ ਕਰਕੇ ਕਲਾਕਾਰਾਂ ਦਾ ਹੌਸਲਾ ਵਧਾਇਆ।

ਪ੍ਰੋਗਰਾਮ ਦੀ ਸ਼ੁਰੂਆਤ ਬਾਲ ਕਲਾਕਾਰਾਂ ਨੇ ਹੈਲੇਨ ਖਾਨ ਦੇ ਗੀਤਾਂ 'ਤੇ ਡਾਂਸ ਪਰਫਾਰਮੈਂਸ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਤੋਂ ਬਾਅਦ ਹਿਮਾਨੀ ਅਰੋੜਾ ਦੀ ਫੈਸ਼ਨ ਕਲੈਕਸ਼ਨ ਦੇ ਨਾਲ ਮਾਡਲਜ਼ ਮੰਚ ’ਤੇ ਉਤਰੀਆਂ ਅਤੇ ਉਨ੍ਹਾਂ ਨੇ ਡਿਜ਼ਾਈਨਰ ਸ਼੍ਰੇਆ ਮਹਿਰਾ, ਫਰਾਹ ਅਤੇ ਸੰਜਨਾ, ਡਿਜ਼ਾਈਨਰ ਰਚਿਤ ਖੰਨਾ ਦੇ ਡਿਜ਼ਾਈਨਿੰਗ ਕਲੈਕਸ਼ਨ, ਖੁਰਾਨਾ ਜਵੈਲਰੀ ਹਾਊਸ ਦੇ ਐਕਸਕਲੂਸਿਵ ਕਾਉਚਰ ਨੂੰ ਸ਼ੋਕੇਸ ਕੀਤਾ। ਇਸ ਤੋਂ ਬਾਅਦ ਇੰਡੀਅਨ ਆਈਡਲ ਫੇਮ ਹਰਗੁਣ ਕੌਰ ਵੱਲੇਂ ਸਟੇਜ ਪਰਫਾਰਮੈਂਸ ਦਿੱਤੀ ਗਈ।

ਇਸ ਮੌਕੇ ’ਤੇ ਹਿਮਾਨੀ ਅਰੋੜਾ ਨੇ ਕਿਹਾ ਕਿ ਇਹ ਇੱਕ ਇੰਸਪਾਇਰਿੰਗ ਵਾਕ ਫਾਰ ਏ ਕਾਜ਼, ਜੋ ਇਸ ਇਲਾਕੇ ਦੇ ਕਾਰੀਗਰਾਂ ਨੂੰ ਸੈਲੀਬ੍ਰੇਟ ਕਰਨ ਅਤੇ ਉਨ੍ਹਾਂ ਨੂੰ ਸਪੋਰਟ ਕਰਨ ਨੂੰ ਸਮਰਪਿਤ ਸੀ। ਇਸ ਸ਼ੋਅ ਵਿੱਚ ਹੱਥ ਨਾਲ ਬਣੇ ਕ੍ਰਾਫਟ, ਬੁਣਾਈ ਦੇ ਟ੍ਰੇਡਿਸ਼ਨ ਅਤੇ ਲੋਕਲ ਟੈਕਸਟਾਈਲ ਦੀਆਂ ਬਿਹਤਰੀਨ ਚੀਜ਼ਾਂ ’ਤੇ ਜ਼ੋਰ ਦਿੱਤਾ ਗਿਆ। ਹਿਮਾਨੀ ਨੇ ਕਿਹਾ ਕਿ ਸਾਡਾ ਯਤਨ ਪੰਜਾਬ ਦੇ ਕ੍ਰਾਫਟ, ਹੈਂਡਲੂਮ ਅਤੇ ਟੈਕਸਟਾਈਲ ਈਕੋਸਿਸਟਮ ਨੂੰ ਇੱਕ ਨਵੀਂ ਗਲੋਬਲ ਪਛਾਣ ਦੇਣਾ ਹੈ। ਪਾਈਟੈਕਸ ਵਿਖੇ ਅਸੀਂ ਇੰਪਾਵਰਮੈਂਟ, ਕ੍ਰੀਏਟੀਵਿਟੀ, ਇਨਕਲੂਜ਼ਨ ਅਤੇ ਹੈਰੀਟੇਜ਼ ਨੂੰ ਇੱਕ ਪਲੇਟਫਾਰਮ 'ਤੇ ਲਿਆਂਦਾ ਹੈ। ਪੀਐਚਸੀਸੀਆਈ ਪੰਜਾਬ ਚੈਪਟਰ ਦੇ ਚੇਅਰ ਕਰਨ ਗਿਲਹੋਤਰਾ ਨੇ ਕਿਹਾ ਕਿ ਇਸ ਸ਼ੋਅ ਦੇ ਆਯੋਜਨ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਵਿਰਾਸਤ ਨਾਲ ਜੋੜਨਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande