ਲਖਨਊ ਵਿੱਚ ਸਕੂਲ ਵੈਨ ਡਰਾਈਵਰ ਨੇ ਲੜਕੀ ਨਾਲ ਕੀਤਾ ਜਬਰ ਜਨਾਹ, ਮੁਲਜ਼ਮ ਗ੍ਰਿਫ਼ਤਾਰ
ਲਖਨਊ, 19 ਜੁਲਾਈ (ਹਿੰ.ਸ.)। ਇੰਦਰਾਨਗਰ ਥਾਣਾ ਖੇਤਰ ਵਿੱਚ ਸਕੂਲ ਵੈਨ ਚਾਲਕ ਵੱਲੋਂ ਚਾਰ ਸਾਲ ਦੀ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਦੀ ਸ਼ਿਕਾਇਤ ''ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਕੂਲ ਪ੍ਰਬੰਧਕ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿ
ਫੜਿਆ ਗਿਆ ਮੁਲਜ਼ਮ


ਲਖਨਊ, 19 ਜੁਲਾਈ (ਹਿੰ.ਸ.)। ਇੰਦਰਾਨਗਰ ਥਾਣਾ ਖੇਤਰ ਵਿੱਚ ਸਕੂਲ ਵੈਨ ਚਾਲਕ ਵੱਲੋਂ ਚਾਰ ਸਾਲ ਦੀ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਕੂਲ ਪ੍ਰਬੰਧਕ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ।ਡਿਪਟੀ ਕਮਿਸ਼ਨਰ ਆਫ਼ ਪੁਲਿਸ (ਪੂਰਬੀ) ਸ਼ਸ਼ਾਂਕ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ 17 ਜੁਲਾਈ ਨੂੰ ਪੀੜਤ ਪਰਿਵਾਰ ਨੇ ਇੰਦਰਾਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਪੀੜਤਾ ਨੇ ਦੱਸਿਆ ਕਿ ਉਸਦੀ ਚਾਰ ਸਾਲ ਦੀ ਧੀ ਸੈਕਟਰ-10 ਸਥਿਤ ਸਕੂਲ ਵਿੱਚ ਪੜ੍ਹਦੀ ਹੈ। ਉਸਨੂੰ ਲੈਣ ਅਤੇ ਛੱਡਣ ਲਈ ਸਕੂਲ ਵੈਨ ਲੱਗੀ ਹੋਈ ਹੈ। ਔਰਤ ਨੇ ਦੱਸਿਆ ਕਿ ਹਾਲ ਹੀ ਵਿੱਚ ਲਵਕੁਸ਼ ਨਗਰ ਦੇ ਰਹਿਣ ਵਾਲੇ ਵੈਨ ਚਾਲਕ ਮੁਹੰਮਦ ਆਰਿਫ਼ ਨੇ ਉਸਦੀ ਧੀ ਨਾਲ ਗੰਦੀਆਂ ਹਰਕਤਾਂ ਕੀਤੀਆਂ ਸਨ। ਘਰ ਆਉਣ 'ਤੇ ਧੀ ਨੇ ਉਸਦੀਆਂ ਕਰਤੂਤਾਂ ਬਾਰੇ ਦੱਸਿਆ। ਜਦੋਂ ਉਹ ਸ਼ਿਕਾਇਤ ਲੈ ਕੇ ਸਕੂਲ ਪ੍ਰਬੰਧਕ ਸੰਦੀਪ ਕੁਮਾਰ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਡਰਾਈਵਰ ਨੇ ਪਰਿਵਾਰ ਨੂੰ ਧਮਕੀ ਦਿੱਤੀ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ 17 ਜੁਲਾਈ ਨੂੰ ਮੁਲਜ਼ਮ ਡਰਾਈਵਰ ਵਿਰੁੱਧ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲੇ ਦਾ ਨੋਟਿਸ ਲੈਂਦਿਆਂ 18 ਜੁਲਾਈ ਦੀ ਰਾਤ ਨੂੰ ਮੁਲਜ਼ਮ ਮੁਹੰਮਦ ਆਰਿਫ਼ ਨੂੰ ਗ੍ਰਿਫ਼ਤਾਰ ਕਰ ਲਿਆ।

ਡੀਸੀਪੀ ਨੇ ਦੱਸਿਆ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਮੁਲਜ਼ਮ ਵਿਰੁੱਧ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਉੱਥੇ ਹੀ ਸਕੂਲ ਪ੍ਰਬੰਧਕ ਵਿਰੁੱਧ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande