ट्रेंडिंग

Blog single photo

ਅੰਗਰੇਜਾਂ ਨੇ ਕੀਤਾ ਦੇਸ਼ ਦੀ ਵਿੱਤੀ ਖੁਸ਼ਹਾਲੀ ਨੂੰ ਤਹਿਸ-ਨਹਿਸ ਕਰਨ ਦਾ ਇੰਤਜਾਮ : ਆਰਕੇ ਸਿਨ੍ਹਾ

15/10/2019ਬਖਤਿਆਰਪੁਰ, 15 ਅਕਤੂਬਰ (ਹਿ.ਸ)। ਭਾਜਪਾ ਦੇ ਰਾਜਸਭਾ ਮੈਂਬਰ ਆਰਕੇ ਸਿਨ੍ਹਾ ਦੀ ਦੂਜੇ ਗੇੜ੍ਹ ਦੀ ਬਾਪੂ ਸੰਕਲਪ ਯਾਤਰਾ ਦਾ ਕਾਰਵਾ ਮੰਗਲਵਾਰ ਨੂੰ ਪਟਨਾ ਜਿਲ੍ਹੇ ਦੇ ਬਖਤਿਆਰਪੁਰ ਪਹੁੰਚਿਆ ਤਾਂ ਸਿਨ੍ਹਾ ਦੇ ਸਵਾਗਤ ਵਿਚ ਭਾਜਪਾ ਵਰਕਰਾਂ, ਆਗੂਆਂ ਅਤੇ ਅਹੁਦੇਦਾਰਾਂ ਦਾ ਹੜ੍ਹ ਆ ਗਿਆ। ਭਾਜਪਾ ਦੇ ਜਿਲ੍ਹਾ ਪ੍ਰਧਾਨ ਤੋਂ ਲੈ ਕੇ ਪਾਰਟੀ ਵਿਧਾਇਕ ਅਤੇ ਸਾਰੇ ਮੰਚ-ਮੋਰਚੇ ਦੇ ਅਹੁਦੇਦਾਰਾਂ ਅਤੇ ਆਗੂਆਂ ਨੇ ਸਾਂਸਦ ਸਿਨ੍ਹਾਂ ਨੂੰ ਫੁੱਲਾਂ ਦੇ ਹਾਰ ਨਾਲ ਲੱਦ ਦਿੱਤਾ। 

ਬਾਪੂ ਦਾ ਰਾਮਰਾਜ ਅਤੇ ਮੋਦੀ ਦਾ ਸੁ-ਰਾਜ ਦੀ ਸ਼ੁਰੂਆਤ ਦੇ ਨਾਲ ਦੂਜੇ ਗੇੜ੍ਹ ਦੀ ਇਹ ਬਾਪੂ ਸੰਕਲਪ ਯਾਤਰਾ ਬਿਹਾਰ ਦੇ ਰਾਜਗੀਰ, ਮੁੰਗੇਰ, ਜਮੁਈ, ਸ਼ੇਖਪੁਰਾ ਅਤੇ ਨਵਾਦਾ ਜਿਲ੍ਹਿਆਂ ਤੋਂ ਹੁੰਦੀ ਹੋਈ ਜਦੋਂ ਪਟਨਾ ਦੇ ਬਖਤਿਆਰਪੁਰ ਪਹੁੰਚੀ ਤਾਂ ਸ਼ਾਨਦਾਰ ਸਵਾਗਤ ਵਿਚਾਲੇ ਭਾਜਪਾ ਆਗੂ ਅਤੇ ਵਰਕਰ ਆਪਣੇ ਪਿਆਰੇ ਆਗੂ ਅਤੇ ਸਾਂਸਦ ਆਰਕੇ ਸਿਨ੍ਹਾ ਦੀ ਝਲਕ ਪਾਉਣ ਨੂੰ ਬੇਤਾਬ ਦਿੱਖੇ।

ਬਖਤਿਆਰਪੁਰ ਵਿਚ ਆਪਣੀ ਪੈਦਲ ਯਾਤਰਾ ਅਤੇ ਬਾਪੂ ਸੰਕਲਪ ਯਾਤਰਾ ਦੇ ਨਾਲ ਪਹੁੰਜੇ ਰਾਜਸਭਾ ਮੈਂਬਰ ਆਰਕੇ ਸਿਨ੍ਹਾ ਨੇ ਇਥੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਦੇਸ਼ ਦੀ ਆਜਾਦੀ ਦੇ ਨਾਲ ਭਾਰਤ ਵਿਚ ਸਿੱਖਿਆ ਦੀ ਘਾਟ, ਬੀਮਾਰੀ, ਬੁਰੁਜਗਾਰੀ, ਫੋਜਾਂ ਨੂੰ ਕਮਜੋਰ ਕਰਨਾ, ਖੇਤਾਂ ਦੀ ਪੈਦਾਵਾਰ ਨਸ਼ਟ ਕਰ ਉਸਨੂੰ ਬੀਮਾਰੀ ਦਾ ਘਰ ਬਣਾਉਣ ਲਈ ਰਚੀਆਂ ਗਈਆਂ ਸਾਜਿਸ਼ਾਂ ਦਾ ਖੁਲਾਸਾ ਕੀਤਾ ਅਤੇ ਕਿਹਾ ਮਹਾਤਮਾ ਗਾਂਧੀ ਅੰਗਰੇਜਾਂ ਦੀ ਇਸ ਸਾਜਿਸ਼ ਅਤੇ ਚਾਲਾਕੀ ਨੂੰ ਸਮਝ ਗਏ ਸਨ।

ਰਾਜਸਭਾ ਸਾਂਸਦ ਸਿਨ੍ਹਾ ਨੇ ਕਿਹਾ ਕਿ ਗਾਂਧੀ ਜੀ ਅੰਗਰੇਜਾ ਦੀ ਇਸ ਸਾਜਿਸ਼ ਨੂੰ ਸਮਝ ਚੁੱਕੇ ਸਨ ਅਤੇ ਇਹੀ ਵਜ੍ਹਾ ਸੀ ਕਿ ਆਪਣੇ ਕਤਲ ਤੋਂ ਸਿਰਫ ਕੁਝ ਦੇਰ ਪਹਿਲਾਂ ਹੀ ਉਨ੍ਹਾਂ ਨੇ ਇਕ ਵਸੀਅਤਨਾਮਾ ਲਿੱਖਿਆ ਸੀ, ਜਿਸ ਵਿਚ ਭਾਰਤ ਵਿਚ ਬੁਨੀਆਦੀ ਸਿੱਖਿਆ, ਖੁਦਮੁਖਤਿਆਰੀ, ਮਹਿਲਾ ਸਿੱਖਿਆ ਅਤੇ ਸੁਰੱਖਿਆ, ਬੇਟੀ ਬਚਾਓ, ਬੇਟੀ ਪੜ੍ਹਾਓ, ਸਵੱਛਤਾ, ਘਰ-ਘਰ ਸ਼ੌਚਾਲਿਆ, ਖਾਦੀ ਅਤੇ ਅਤੇ ਚਰਖੇ ਆਦਿ ਦੀ ਗੱਲ ਲਿੱਖੀ ਸੀ। ਬਾਪੂ ਦੇ ਇਸ ਵਸੀਅਤਨਾਮੇ ਦੇ ਲਿੱਖਣ ਤੋਂ ਮਹਿਜ ਕੁਝ ਘੰਟਿਆਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਬਾਪੂ ਦੇ ਇਸ ਵਿਚਾਰ, ਸਿਧਾਂਤ ਅਤੇ ਸੁਫਨੇ ਨੂੰ ਬਾਪੂ ਦੇ ਵਸੀਅਤਨਾਮੇ ਦੇ ਤੌਰ ਤੇ ਅੱਜ ਵੀ ਪੜ੍ਹਿਆ ਜਾ ਸਕਦਾ ਹੈ। ਗਾਂਧੀ ਜੀ ਦੇ ਇਨ੍ਹਾਂ ਵਿਚਾਰਾਂ ਨੂੰ 1948 ਦੇ ਇਕ ਅਖਬਾਰ ਹਰਿਜਨ ਦੇ ਅੰਕ ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। 

ਬਾਪੂ ਸੰਕਲਪ ਯਾਤਰਾ ਦੌਰਾਨ ਪ੍ਰਬੰਧਿਤ ਜਨਸਭਾ ਦੌਰਾਨ ਸਭਿਆਚਾਰਕ ਪ੍ਰੋਗਰਾਮਾਂ ਦੇ ਜਰੀਏ ਮਸ਼ਹੂਰ ਗਾਇਕਾ ਸਾਕਸ਼ੀ ਰਾਜ, ਮਨੀਸ਼ਾ ਸ਼੍ਰੀਵਾਸਤਵ, ਪ੍ਰਵਾਲ ਰੰਜਨ, ਰਾਮੇਸ਼ਵਰ ਗੋਪ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਬਾਪੂ ਦੇ ਸਾਕਾਰ ਕੀਤੇ ਜਾ ਰਹੇ ਸੁਫਨੇ ਅਤੇ ਲੋਕਾਂ ਵਿਚਕਾਰ ਜਨਜਾਗਰਣ ਨੂੰ ਲੈ ਕੇ ਗੀਤ-ਸੰਗੀਤ ਨਾਲ ਰੈਲੀ ਵਾਲੀ ਥਾਂ ਨੂੰ ਖੁਸ਼ਗਵਾਰ ਬਣਾ ਦਿੱਤਾ।

ਹਿੰਦੁਸਥਾਨ ਸਮਾਚਾਰ/ਡਾ. ਸੁਰੇਂਦਰ ਸਾਗਰ/ਕੁਸੁਮ


 
Top