मनोरंजन

Blog single photo

77 ਸਾਲ ਦੇ ਹੋਏ ਅਮਿਤਾਭ ਬੱਚਨ, ਫੈਂਸ ਦੀ ਸ਼ੁਭਕਾਮਨਾਵਾਂ ਦਾ ਇੰਝ ਦਿੱਤਾ ਜਵਾਬ...

11/10/2019ਸਦੀ ਦੇ ਮਹਾਨਾਇਕ ਅਤੇ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਅਮਿਤਾਭ ਬੱਚਨ ਅੱਜ 77 ਸਾਲ ਦੇ ਹੋ ਗਏ ਹਨ। ਇਸ ਮੌਕੇ ਉਹਨਾਂ ਦੇ ਫੈਂਸ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਅਮਿਤਾਭ ਬੱਚਨ ਨੇ ਵੀ ਆਪਣੇ ਚਾਹੁੰਣ ਵਾਲਿਆਂ ਦੀਆਂ ਸ਼ੁਭਕਾਮਨਾਵਾਂ ਦਾ ਬੜੇ ਹੀ ਪਿਆਰ ਨਾਲ ਜਵਾਬ ਦਿੱਤਾ ਹੈ। ਉਨ੍ਹਾਂ ਨੇ ਟਵੀਟ ਰਾਹੀਂ ਕਿਹਾ, "ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਲਈ ਤੁਹਾਡਾ ਧੰਨਵਾਦ। ਮੈਂ ਸਾਰਿਆਂ ਨੂੰ ਇੱਕਲਿਆਂ-ਇੱਕਲਿਆਂ ਤਾਂ ਜਵਾਬ ਨਹੀਂ ਦੇ ਸਕਦਾ, ਪਰ ਤੁਸੀਂ ਸਾਰੇ ਮੇਰੇ ਦਿੱਲ ਵਿਚ ਵਸਦੇ ਹੋ। ਅਨੇਕ-ਅਨੇਕ ਧੰਨਵਾਦ।" ਇਸ ਦੌਰਾਨ ਉਹਨਾਂ ਦੀ ਬੇਟੀ ਸ਼ਵੇਤਾ ਬੱਚਨ ਨੇ ਵੀ ਵੱਖਰੇ ਢੰਗ ਨਾਲ ਉਨ੍ਹਾੰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਸ਼ਵੇਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਮਿਤਾਭ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਲਿਖਿਆ ਕਿ ‘‘ਜਦੋਂ ਤੁਸੀਂ ਹਿਮਾਲਿਆ ਦੀ ਚੋਟੀ ’ਤੇ ਪਹੁੰਚ ਜਾਓ ਤਾਂ ਤੁਹਾਨੂੰ ਵਧਦੇ ਰਹਿਣਾ ਹੁੰਦਾ ਹੈ। ਹੈਪੀ ਬਰਥਡੇ ਪਾਪਾ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।ਤੁਹਾਨੂੰ ਦੱਸ ਦਈਏ ਕਿ ਸਾਲ 1942 ‘ਚ ਪ੍ਰਯਾਗਰਾਜ ‘ਚ ਜਨਮੇ ਅਮਿਤਾਭ ਬੱਚਨ ਨੇ ਸਾਲ 1969 ‘ਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਨੇ ‘ਸਾਤ ਹਿੰਦੁਸਤਾਨੀ’ ਨਾਲ ਬਾਲੀਵੁੱਡ ‘ਚ ਐਂਟਰੀ ਮਾਰੀ, ਪਰ ਫਿਲਮ ਕੁਝ ਖਾਸ ਕਮਾਲ ਨਾ ਕਰ ਸਕੀ। ਪਰ 1973 ‘ਚ ਆਈ ਫਿਲਮ ‘ਜੰਜੀਰ’ ਨੇ ਅਮਿਤਾਭ ਨੂੰ ਐਂਗਰੀ ਯੰਗ ਮੈਨ ਦਾ ਖਿਤਾਬ ਦੇਣ ਦੇ ਨਾਲ ਰਾਤੋਂ-ਰਾਤ ਸਟਾਰ ਬਣਾ ਦਿੱਤਾ।ਜਿਸ ਤੋਂ ਬਾਅਦ ਉਹਨਾਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਬਾਲੀਵੁੱਡ ਦੀ ਝੋਲੀ ਕਈ ਹਿੱਟ ਫ਼ਿਲਮਾਂ ਪਾਈਆਂ। 

ਕੁਸੁਮ ਚੋਪੜਾ ਝਾ


 
Top