खेल

Blog single photo

ਸੈਮ ਕਰਨ ਹੋਏ ਬੀਮਾਰ, ਕਰਵਾਇਆ ਗਿਆ ਕੋਰੋਨਾ ਟੈਸਟ

03/07/2020


ਲੰਡਨ, 03 ਜੁਲਾਈ (ਹਿ.ਸ.)। ਇੰਗਲੈਂਡ ਦਾ ਆਲਰਾਉਂਡਰ ਸੈਮ ਕਰਨ ਵੀਰਵਾਰ ਨੂੰ ਅਚਾਨਕ ਬੀਮਾਰ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਦਾ ਕੋਰੋਨਾ ਟੈਸਟ ਹੋਇਆ, ਹਾਲਾਂਕਿ ਅਜੇ ਰਿਪੋਰਟ ਆਉਣੀ ਬਾਕੀ ਹੈ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਉਪਰੋਕਤ ਜਾਣਕਾਰੀ ਦਿੱਤੀ।

ਈਸੀਬੀ ਨੇ ਇੱਕ ਬਿਆਨ ਵਿੱਚ ਕਿਹਾ, “ਕਰਨ ਨੂੰ ਦਸਤ ਦੀ ਸ਼ਿਕਾਇਤ ਹੈ। ਉਨ੍ਹਾਂ ਦਾ ਵੀਰਵਾਰ ਨੂੰ ਕੋਰੋਨਾ ਟੈਸਟ ਲਈ ਨਮੂਨਾ ਲਿਆ ਗਿਆ। ਹਾਲਾਂਕਿ ਉਹ ਹੁਣ ਬਿਹਤਰ ਮਹਿਸੂਸ ਕਰ ਰਹੇ ਹਨ, ਪਰ ਉਹ ਆਇਸੋਲੇਸ਼ਨ ਵਿੱਚ ਚਲੇ ਗਏ ਹਨ। ਉਹ ਹੁਣ ਅਭਿਆਸ ਮੈਚ ਵਿੱਚ ਹਿੱਸਾ ਨਹੀਂ ਲੈਣਗੇ। ਫਿਲਹਾਲ ਰਿਪੋਰਟ ਦੀ ਉਡੀਕ ਹੈ। ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ।"

ਕਰਨ ਨੇ ਬੀਮਾਰ ਹੋਣ ਤੋਂ ਬਾਅਦ ਆਪਣੇ ਆਪ ਨੂੰ ਹੋਟਲ ਦੇ ਕਮਰੇ ਵਿਚ ਅਲੱਗ ਕਰ ਲਿਆ ਹੈ।

ਸੈਮ ਕਰਨ ਦਾ ਬੀਮਾਰ ਹੋਣਾ ਇੰਗਲੈਂਡ ਲਈ ਦੋਹਰਾ ਝਟਕਾ ਹੈ। ਕਰਨ ਤੋਂ ਪਹਿਲਾਂ ਟੀਮ ਦੇ ਨਿਯਮਤ ਕਪਤਾਨ ਜੋ ਰੂਟ ਆਪਣੇ ਬੱਚੇ ਦੇ ਜਨਮ ਦੇ ਕਾਰਨ ਪਹਿਲੇ ਟੈਸਟ ਮੈਚ ਵਿਚ ਹਿੱਸਾ ਨਹੀਂ ਲੈ ਸਕਣਗੇ। ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ, ਬੇਨ ਸਟੋਕਸ ਟੀਮ ਦੀ ਕਪਤਾਨੀ ਕਰਨਗੇ।

ਸੈਮ ਕਰਨ ਨੇ 17 ਟੈਸਟ ਮੈਚਾਂ ਵਿਚ 27.34 ਦੀ  ਔਸਤ ਨਾਲ 711 ਦੌੜਾਂ ਬਣਾਈਆਂ ਹਨ ਅਤੇ ਗੇਂਦ ਨਾਲ 31.70 ਦੀ ਔਸਤ ਨਾਲ 37 ਵਿਕਟਾਂ ਲਈਆਂ ਹਨ। ਸੈਮ ਕਰਨ ਨੇ ਬੱਲੇ ਅਤੇ ਗੇਂਦ ਨਾਲ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਇੰਗਲੈਂਡ ਨੇ ਇਸ ਤੋਂ ਬਹੁਤ ਫਾਇਦਾ ਲਿਆ।

ਇੰਗਲੈਂਡ ਨੇ ਵੈਸਟਇੰਡੀਜ਼ ਖ਼ਿਲਾਫ਼ ਤਿੰਨ ਟੈਸਟ ਮੈਚਾਂ ਦੀ ਲੜੀ ਦਾ ਆਪਣਾ ਪਹਿਲਾ ਮੈਚ 8 ਜੁਲਾਈ ਤੋਂ ਖੇਡਣਾ ਹੈ।

ਹਿੰਦੁਸਥਾਨ ਸਮਾਚਾਰ/ਸੁਨੀਲ ਦੂਬੇ/ਕੁਸੁਮ


 
Top