अंतरराष्ट्रीय

Blog single photo

ਜਾਪਾਨ : ਹਗਿਬੀਸ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 35, 17 ਲਾਪਤਾ

14/10/2019


ਮੁੰਬਈ, 14 ਅਕਤੂਬਰ (ਹਿ.ਸ)। ਜਾਪਾਨ ਵਿਚ ਹਗਿਬੀਸ ਵਿਚ ਤੂਫਾਨ ਕਰਕੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 35 ਹੋ ਗਈ ਹੈ। ਨਾਲ ਹੀ 17 ਲੋਕ ਲਾਪਤਾ ਦੱਸੇ ਜਾ ਰਹੇ ਹਨ। ਤੂਫਾਨ ਦੀ ਵਜ੍ਹਾ ਨਾਲ ਨਦੀ-ਨਾਲੇ ਉਫਾਨ ਉੱਤੇ ਹਨ। ਬਚਾਅ ਮੁਲਾਜਮਾਂ ਅਤੇ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੂਰੇ ਦੇਸ਼ ਵਿਚ 100 ਤੋਂ ਵੱਧ ਲੋਕ ਜਖਮੀ ਹੋਏ ਹਨ। 

ਚੀਫ ਕੈਬਿਨੇਟ ਸਕੱਤਰ ਯੋਸ਼ਿਹਿਦੇ ਸੂਗਾ ਨੇ ਮੀਡੀਆ ਨੂੰ ਦੱਸਿਆ ਕਿ 3,76,000 ਘਰਾਂ ਵਿਚ ਬਿਜਲੀ ਨਾ ਹੋਣ ਕਰਕੇ ਪਾਣੀ ਦੀ ਸਪਲਾਈ ਵੀ ਬੰਦ ਹੈ। 

ਭੂਮੀ ਮੰਤਰਾਲਾ, ਇੰਨਫਰਾਸਟ੍ਰਕਚਰ, ਟ੍ਰਾਂਸਪੋਰਟ ਐਂਡ ਟੂਰਿਜਮ ਮੁਤਾਬਕ, 12 ਸੂਬਿਆਂ ਵਿਚ ਘੱਟੋ-ਘੱਟ 48 ਥਾਵਾਂ ਉੱਤੇ ਲੈਂਡ ਸਲਾਈਡ ਦੀ ਸੂਚਨਾ ਮਿਲੀ ਹੈ। 21 ਨਦੀਆਂ ਦੇ ਪੁੱਲ ਢਹਿ ਢੇਰੀ ਹੋ ਗਏ ਹਨ। ਸਰਕਾਰ ਨੇ ਦੇਸ਼ ਭਰ ਵਿਚ ਰਾਹਤ ਕਾਰਜਾਂ ਲਈ 27,000 ਸੇਲਫ ਡਿਫੇਂਸ ਫੋਰਸ ਦੇ ਮੁਲਾਜਮਾਂ ਦੀ ਤਾਇਨਾਤੀ ਕੀਤੀ ਹੈ। 

ਹਿੰਦੁਸਥਾਨ ਸਮਾਚਾਰ/ਸੁਪ੍ਰਭਾ ਸਕਸੇਨਾ/ਕੁਸੁਮ


 
Top