क्षेत्रीय

Blog single photo

ਮਾਤਾ ਮਨਸਾ ਦੇਵੀ ਕੰਪਲੈਕਸ ਵਿਖੇ ਓਪੀਡੀ ਅਤੇ ਡਾਇਗਨੋਸਟਿਕ ਸੈਂਟਰ ਦੀ ਸਥਾਪਨਾ ਸਮੇਤ 45 ਕਰੋੜ ਦੇ ਕੰਮਾਂ ਨੂੰ ਮੰਜੂਰੀ ...

02/07/2020

ਚੰਡੀਗੜ੍ਹ, 2 ਜੁਲਾਈ ( ਹਿ ਸ  ) - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਸ੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ (ਐਸਐਮਐਮਡੀਐਸਬੀ), ਪੰਚਕੂਲਾ ਦੀ 18ਵੀਂ ਮੀਟਿੰਗ ਵਿਚ, ਲੋਕਾਂ ਨੂੰ ਰਿਆਇਤੀ ਦਰਾਂ 'ਤੇ ਇਲਾਜ ਦੀ ਸਹੂਲਤ ਮਹੁਇਆ ਕਰਵਾਉਣ ਲਈ ਸ੍ਰੀ ਮਾਤਾ ਮਨਸਾ ਦੇਵੀ ਪੂਜਾ ਸਥਾਨ ਪਰਿਸਰ ਵਿਚ ਓਪੀਡੀ ਦੀ ਸਹੂਲਤ ਦੇ ਨਾਲ ਡਾਇਗਨੋਸਟਿਕ ਸੈਂਟਰ ਦੀ ਸਥਾਪਨਾ ਸਮੇਤ ਲਗਭਗ 45 ਕਰੋੜ ਰੁਪਏ ਦੇ ਵੱਖ-ਵੱਖ ਨਵੇਂ ਕੰਮਾਂ ਦੀ ਮੰਜੂਰੀ ਪ੍ਰਦਾਨ ਕੀਤੀ ਗਈ| ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਯੋਜਨਾਬੱਧ ਢੰਗ ਨਾਲ ਸ਼ਰਧਾਲੂਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ (ਐਚਐਸਵੀਪੀ) ਦੀ ਨਾਲ ਲਗਦੀ ਅਤੇ ਅਣਵਰਤੀ 10 ਏਕੜ ਵੱਧ ਥਾਂ ਨੂੰ ਬੋਰਡ ਨੂੰ ਟ੍ਰਾਂਸਫਰ ਕਰਨ ਦੀ ਵੀ ਸੰਭਾਵਨਾਵਾਂ ਤਲਾਸ਼ਨ ਦੇ ਵੀ ਨਿਰਦੇਸ਼ ਦਿੱਤੇ|
ਅੱਜ ਦੀ ਮੀਟਿੰਗ ਵਿਚ ਲਗਭਗ 25 ਏਜੰਡੇ ਪਾਸ ਕੀਤੇ ਗਏ| ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਵੀ ਮੀਟਿੰਗ ਵਿਚ ਮੌਜੂਦ ਸਨ|
ਮੁੱਖ ਮੰਤਰੀ  ਮਨੋਹਰ ਲਾਲ, ਜੋ ਕਿ ਸ੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਦੇ ਚੇਅਰਮੈਨ ਵੀ ਹਨ, ਨੇ ਸਬੰਧਿਤ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਡਾਇਗਨੋਸਟਿਕ ਸੈਂਟਰ ਦੇ ਨਿਰਮਾਣ ਦੀ ਪ੍ਰਕ੍ਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ| ਉਨ੍ਹਾਂ ਨੇ ਕਿਹਾ ਕਿ 4 ਕਨਾਲ ਅਤੇ 6 ਮਰਲਾ ਥਾਂ 'ਤੇ ਬਨਣ ਵਾਲੇ ਇਸ ਡਾਇਗਨੋਸਟਿਕ ਸੈਂਟਰ ਵਿਚ ਆਉਣ ਵਾਲੇ ਲੋਕਾਂ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਸੇਵਾਮੁਕਤ ਡਾਕਟਰਾਂ ਦੇ ਇਲਾਵਾ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਨਾਲ ਜੁੜੇ ਡਾਕਟਰਾਂ ਦੀ ਸੇਵਾਵਾਂ ਵੀ ਲਈਆਂ ਜਾਣੀ ਚਾਹੀਦੀਆਂ ਹਨ| ਇਹ ਡਾਇਗਨੋਸਟਿਕ ਸੈਂਟਰ ਸ੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਵੱਲੋਂ ਬਣਾਇਆ, ਪ੍ਰਬੰਧਿਤ ਕੀਤਾ ਅਤੇ ਚਲਾਇਆ ਜਾਵੇਗਾ ਅਤੇ ਸਾਰੇ ਆਧੁਨਿਕ ਅਤੇ ਨਵੀਨਤਮ ਸਹੂਲਤ ਨਾਲ ਲੈਸ ਹੋਵੇਗਾ| ਇਸ ਡਾਇਗਨੋਸਟਿਕ ਸੈਂਟਰ ਵਿਚ ਇਲਾਜ ਅਤੇ ਸਿਖਲਾਈ ਦੀ ਸਹੂਲਤਾਂ ਰਿਆਇਤੀ ਦਰਾਂ ਵਿਚ ਪ੍ਰਦਾਨ ਕੀਤੀ ਜਾਵੇਗੀ|
ਸ੍ਰੀ ਮਾਤਾ ਮਨਸਾ ਦੇਵੀ ਪੂਜਾ ਸਥਾਨ ਪਰਿਸਰ ਨੇ ਸੰਸਕ੍ਰਿਤ ਕਾਲਜ ਦੀ ਸਥਾਪਨਾ ਕਾਰਜ ਪ੍ਰਗਤੀ ਦੀ ਸਮੀਖਿਆ ਕਰਦੇ ਹੋਹੇ, ਸ੍ਰੀ ਮਨੋਹਰ ਲਾਲ ਨੇ ਉੱਚ ਸਿਖਿਆ ਵਿਭਾਗ ਨੂੰ ਜਲਦੀ ਤੋਂ ਜਲਦੀ ਥਾਂ ਦਾ ਕਬਜਾ ਲੈਣ ਅਤੇ ਭਵਨ ਨਿਰਮਾਣ ਦੀ ਪ੍ਰਕ੍ਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ| ਸ੍ਰੀ ਮਾਤਾ ਮਨਸਾ ਦੇਵੀ ਸੰਸਕ੍ਰਿਤ ਕਾਲਜ ਦੇ ਨਾਂਟ ਨਾਲ ਬਨਣ ਵਾਲਾ ਇਹ ਸੰਸਕ੍ਰਿਤ ਕਾਲਜ 2.10 ਏਕੜ ਥਾਂ 'ਤੇ ਸਥਾਪਿਤ ਕੀਤਾ ਜਾਵੇਗਾ| ਇਸ ਦੌਰਾਨ ਦਸਿਆ ਗਿਆ ਕਿ ਪ੍ਰਵੇਸ਼ ਪ੍ਰਪਕ੍ਰਆ ਅਗਾਮੀ ਸ਼ੈਸ਼ਨ ਤੋਂ ਸ਼ੁਰੂ ਹੋ ਜਾਵੇਗੀ ਅਤੇ ਜਦੋਂ ਤਕ ਸੰਸਕ੍ਰਿਤ ਕਾਲਜ ਦਾ ਨਿਰਮਾਣ ਨਹੀਂ ਹੋ ਜਾਂਦਾ ਉਦੋਂ ਤਕ ਇਸ ਦੀਆਂ ਕਲਾਸਾਂ ਸ੍ਰੀ ਮਾਤਾ ਮਨਸਾ ਦੇਵੀ ਧਰਮਾਰਥ ਭੰਡਾਰਾ ਕਮੇਟੀ ਦੇ ਉੱਪਰੀ ਮੰਜਿਲ 'ਤੇ ਖਾਲੀ ਹਾਲ ਵਿਚ ਸ਼ੁਰੂ ਕੀਤੀਆਂ ਜਾਣਗੀਆਂ|
ਉਨ੍ਹਾਂ ਨੇ ਸ੍ਰੀ ਮਾਤਾ ਮਨਸਾ ਦੇਵੀ ਪੂਜਾ ਸਥਾਨ ਪਰਿਸਰ ਵਿਚ ਕੌਮੀ ਆਯੂਰਵੇਦ, ਯੋਗ ਅਤੇ ਕੁਦਰਤੀ ਮੈਡੀਕਲ ਸੰਸਥਾਨ ਦੀ ਸਥਾਪਨਾ ਦੇ ਮੁੱਦੇ 'ਤੇ ਕੇਂਦਰੀ ਮੰਤਰਾਲੇ ਨਾਲ ਗਲ ਕਰਨ ਦੇ ਵੀ ਨਿਰਦੇਸ਼ ਦਿੱਤੇ| ਇਸ ਸੰਸਥਾਨ ਦੀ ਸਥਾਪਨਾ ਦੇ ਲਈ ਸ਼ਰਾਇਨ ਬੋਰਡ ਨੇ ਆਯੂਸ਼ ਮੰਤਰਾਲੇ ਨੂੰ ਆਪਣੇ ਪਰਿਸਰ ਵਿਚ 20 ਏਕੜ ਥਾਂ ਉਪਲਬਧ ਕਰਵਾਈ ਹੈ| ਪਿਛਲੇ ਸਾਲ ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਨੇ ਇਸ ਪਰਿਯੋਜਨਾ ਦਾ ਨੀਂਹ ਪੱਥਰ ਰੱਖਿਆ ਸੀ, ਜਿਸ 'ਤੇ 278.66 ਕਰੋੜ ਰੁਪਏ ਦਾ ਖਰਚ ਆਵੇਗਾ|
ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਖੁੱਲੇ ਦ੍ਰਿਸ਼ ਅਤੇ ਦਰਸ਼ਨ ਲਈ ਸ੍ਰੀ ਮਾਤਾ ਮਨਸਾ ਦੇਵੀ ਮੰਦਿਰ ਵਿਚ ਦੂਜਾ ਪ੍ਰਵੇਸ਼ ਦਰਵਾਜਾ ਵੀ ਖੋਲਿਆ ਜਾਵੇਗਾ| ਇਸ ਸਮੇਂ, ਸ਼ਬਧਾਲੂਆਂ ਦੀਆਂ ਲਾਇਨਾਂ ਮੰਦਿਰ ਦੇ ਸੱਜੇ ਪਾਸੇ ਬਣਾਏ ਗਏ ਇਕ ਐਂਟਰੀ ਸ਼ੈਡ ਰਾਹੀਂ ਬਣਾਈ ਜਾਂਦੀ ਹੈ| ਇਸ ਤੋਂ ਇਲਾਵਾ, ਮੋਰਨੀ ਦੋ ਕੋਲ ਚੰਡੀਵਾਸ ਮੰਦਿਰ ਵਿਚ ਇਕ ਸ਼ੈਡ ਦੇ ਨਿਰਮਾਣ ਦਾ ਵੀ ਫੈਸਲਾ ਕੀਤਾ ਅਿਗਾ, ਜਿਸ 'ਤੇ ਅਗਲੇ ਹਫਤੇ ਕਾਰਜ ਸ਼ੁਰੂ ਹੋ ਜਾਵੇਗਾ| ਇਸ ਤੋਂ ਇਲਾਵਾ, ਮੰਦਿਰ ਦੀ ਰਿਟੇਨਿੰਗ ਵਾਲ ਜਾਂ ਚਾਰਦਿਵਾਰੀ ਦਾ ਵੀ ਨਿਰਮਾਣ ਕੀਤਾ ਜਾਵੇਗਾ| ਵਰਨਣਯੋਗ ਹੈ ਕਿ ਕਾਲੀ ਮਾਤਾ ਮੰਦਿਰ, ਕਾਲਕਾ ਦੇ ਆਪਣੇ ਦੌਰੇ ਦੌਰਾਨ, ਮੁੱਖ ਮੰਤਰੀ  ਨੇ ਚੰਡੀਵਾਸ ਮੰਦਿਰ ਦਾ ਵੀ ਦੌਰਾ ਕੀਤਾ ਸੀ, ਜਿੱਥੇ ਉਨ੍ਹਾਂ ਤੋਂ ਮੰਦਿਰ ਵਿਚ ਇਕ ਸ਼ੈਡ ਅਤੇ ਚਾਰਦੀਵਾਰੀ ਦੇ ਨਿਰਮਾਣ ਦੇ ਲਈ ਬੇਨਤੀ ਕੀਤੀ ਗਈ ਸੀ|
ਮੀਟਿੰਗ ਵਿਚ ਦਸਿਆ ਗਿਆ ਕਿ ਮੁੱਖ ਮਨਸਾ ਦੇਵੀ ਮੰਦਿਰ ਅਤੇ ਪਟਿਆਲਾ ਮੰਦਿਰ ਨੂੰ ਜੋੜਨ ਵਾਲੇ ਨਵੇਂ ਕਾਰੀਡੋਰ ਦਾ ਨਿਰਮਾਣ ਕਾਰਜ 1.20 ਕਰੋੜ ਰੁਪਏ ਦੀ ਅਨੁਮਾਨਿਤ ਰਕਮ ਨਾਲ ਇਸ ਸਾਲ ਅਕਤੂਬਰ ਤਕ ਪੂਰਾ ਹੋ ਜਾਵੇਗਾ| ਇਸ ਤਰ੍ਹਾ, ਲੱਛਮੀ ਭਵਨ ਪਰਿਸਰ ਦੇ ਕੋਲ ਬਜੁਰਗਾਂ ਲਈ ਆਸ਼ਰਮ ਦੇ ਨਿਰਮਾਣ ਦਾ ਕਾਰਜ 10.48 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਸਤੰੰਬਰ, 2021 ਤਕ ਪੁਰਾ ਹੋ ਜਾਵੇਗਾ| ਇਸ 5 ਮੰਜਿਲਾ ਭਵਨ ਵਿਚ 52 ਵਿਅਕਤੀਆਂ ਦੇ ਰਹਿਣ ਦੀ ਸਮਰੱਥਾ ਹੋਵੇਗੀ|
ਮੀਟਿੰਗ ਵਿਚ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਹੋਰ ਮਾਣਯੋਗ ਵਿਅਕਤੀ ਵੀ ਮੌਜੂਦ  ਸਨ|
ਹਿੰਦੁਸਥਾਨ ਸਮਾਚਾਰ / ਨਰਿੰਦਰ ਜੱਗਾ/ਕੁਸਮ


 
Top