मनोरंजन

Blog single photo

ਇਕ ਏਪਿਸੋਡ ਲਈ ਕਿੰਨਾ ਪੈਸਾ ਲੈਂਦੇ ਹਨ ਕਪਿਲ ਸ਼ਰਮਾ, ਉਦਿਤ ਨਾਰਾਇਣ ਨੇ ਖੋਲਿਆ ਰਾਜ

15/10/2019ਸੋਨੀ ਟੀਵੀ 'ਤੇ ਪ੍ਰਸਾਰਿਤ ਹੋਣ ਵਾਲਾ ਦ ਕਪਿਲ ਸ਼ਰਮਾ ਸ਼ੋਅ' ਛੋਟੇ ਪਰਦੇ ਦਾ ਸਭ ਤੋਂ ਪਸੰਦੀਦਾ ਸ਼ੋਅ ਬਣਿਆ ਹੋਇਆ ਹੈ। ਟੀਆਰਪੀ ਚਾਰਟ ਵਿਚ ਵੀ ਟਾਪ-5 ਵਿਚ ਇਹ ਸ਼ੋਅ ਥਾਂ ਬਣਾਏ ਹੋਏ ਹੈ। ਕਪਿਲ ਸ਼ਰਮਾ ਅਕਸਰ ਸ਼ੋਅ 'ਚ ਆਏ ਮਹਿਮਾਨਾਂ ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਸਵਾਲ ਪੁਛਦੇ ਹਨ, ਜੋ ਕਦੇ ਕਦੇ ਖੁਦ ਕਪਿਲ 'ਤੇ ਹੀ ਭਾਰੀ ਪੈ ਜਾਂਦੇ ਹਨ। ਅਜਿਹਾ ਹੀ ਕੁਝ ਹੋਇਆ ਇਸ ਵਾਰ ਦੇ ਏਪਿਸੋਡ ਦੌਰਾਨ... ਜਦੋਂ ਕਪਿਲ ਦੇ ਸਵਾਲ 'ਤੇ ਉਦਿਤ ਨਾਰਾਇਣ ਨੇ ਉਨ੍ਹਾਂ ਦੀ ਫੀਸ ਦਾ ਖ਼ੁਲਾਸਾ ਕਰ ਦਿੱਤਾ। 

ਦਰਅਸਲ, ਬੀਤੇ ਦਿਨੀਂ ਬਾਲੀਵੁੱਡ ਦੇ ਮਸ਼ਹੂਰ ਗਾਇਕ ਉਦਿਤ ਨਾਰਾਇਣ 'ਦ ਕਪਿਲ ਸ਼ਰਮਾ ਸ਼ੋਅ' 'ਚ ਮਹਿਮਾਨ ਬਣ ਕੇ ਪਹੁੰਚੇ ਸਨ। ਉਦਿਤ ਨਾਰਾਇਣ ਦਾ ਸਵਾਗਤ ਕਰਦਿਆਂ ਕਪਿਲ ਸ਼ਰਮਾ ਨੇ ਕਿਹਾ ਕਿ ਤੁਹਾਡੀ ਆਵਾਜ ਜਿੰਨੀ ਜਾਦੂਈ, ਮਖਮਲੀ ਅਤੇ ਪਿਆਰੀ ਹੈ, ਉੰਨੇ ਹੀ ਪਿਆਰੇ ਤੁਸੀਂ ਵੀ ਹੋ, ਤੁਹਾਡਾ ਚੇਹਰਾ ਵੀ ਮਾਸੂਮ ਲੱਗਦਾ ਹੈ, ਤੁਸੀਂ ਕਿਸੇ ਦੇ ਪੈਸੇ ਨਹੀਂ ਮਾਰੇ ਹੋਣਗੇ। ਇਸ 'ਤੇ ਉਦਿਤ ਨਾਰਾਇਣ ਨੇ ਕਿਹਾ ਕਿ ਇਹ ਬਿਲਕੁਲ ਸਹੀ ਕਿਹਾ ਤੁਸੀਂ।

ਕਪਿਲ ਨੇ ਅੱਗੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਤੁਹਾਡੇ ਪੈਸੇ ਹਰ ਕੋਈ ਮਾਰ ਲੈਂਦਾ ਹੋਵੇਗਾ। ਕਪਿਲ ਦੀ ਗੱਲ ਸੁਣ ਕੇ ਉਦਿਤ ਨਾਰਾਇਣ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹੋਏ ਕਹਿੰਦੇ ਹਨ ਕਿ ਤੁਹਾਨੂੰ ਤਾਂ ਸਟਰਗਲ ਕਰਨ ਦੀ ਜ਼ਰੂਰਤ ਹੀ ਨਹੀਂ ਹੈ, ਸੁਣਿਆ ਹੈ ਇਕ-ਇਕ ਏਪਿਸੋਡ ਦੇ ਇਕ ਕਰੋੜ ਰੁਪਏ ਲੈਂਦੇ ਹੋ ਤੁਸੀਂ। ਉਦਿਤ ਦੀ ਇਹ ਗੱਲ ਸੁਣ ਕੇ ਕਪਿਲ ਵੀ ਹੈਰਾਨ ਹੋ ਜਾਂਦੇ ਹਨ, ਜਿਸ ਦੇ ਬਾਅਦ ਪੂਰਾ ਸੈੱਟ ਤਾਲੀਆਂ ਨਾਲ ਗੂੰਜ ਉਠਦਾ ਹੈ।


 
Top