क्षेत्रीय

Blog single photo

ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣਗੇ ਆਨਲਾਈਨ ਮੁਕਾਬਲੇ - ਜ਼ਿਲਾ ਸਿੱਖਿਆ ਅਫਸਰ

03/07/2020


ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ
 ਜਾਣਗੇ ਆਨਲਾਈਨ ਮੁਕਾਬਲੇ 
ਫ਼ਾਜ਼ਿਲਕਾ, 3 ਜੁਲਾਈ ( ਹਿ ਸ ) : 
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਰਕਾਰ ਰਾਹੀ ਉਲੀਕੀਆਂ ਗਈਆਂ ਵੱਖ ਵੱਖ ਗਤੀਵਿਧੀਆਂ ਕਰਵਾਉਣ ਦੇ ਮੱਦੇਨਜ਼ਰ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਡਾ. ਤਰਲੋਕ ਸਿੰਘ ਸਿੱਧੂ ਅਤੇ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ)  ਸੁਖਬੀਰ ਸਿੰਘ ਬਲ ਵੱਲੋਂ ਸਾਂਝੇ ਤੌਰ ’ਤੇ ਮੀਟਿੰਗ ਕੀਤੀ ਗਈ। ਉਨਾਂ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਮੁਕਾਬਲੇ 6 ਜੁਲਾਈ 2020 ਤੋਂ 20 ਦਸੰਬਰ 2020 ਤੱਕ ਕਰਵਾਏ ਜਾਣਗੇ। ਇਨਾਂ ਮੁਕਾਬਲਿਆਂ ’ਚ ਪਹਿਲੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀ ਭਾਗ ਲੈ ਸਕਣਗੇ।
ਜ਼ਿਲਾ ਸਿੱਖਿਆ ਅਫਸਰ ਨੇ ਦੱਸਿਆ ਕਿ 11 ਕਿਸਮ ਦੇ ਮੁਕਾਬਲੇ ਜਿਸ ਵਿੱਚ ਸ਼ਬਦ ਗਾਇਨ, ਗੀਤ, ਕਵਿਤਾ, ਉਚਾਰਨ, ਭਾਸਣ ਮੁਕਾਬਲੇ, ਸੰਗੀਤ ਸਾਜ ਵਾਦਨ, ਪੋਸਟਰ ਮੈਕਿੰਗ, ਪੇਂਟਿੰਗ ਮੁਕਾਬਲੇ, ਸਲੋਗਨ, ਸੁੰਦਰ ਲਿਖਾਈ, ਪੀਪੀਟੀ ਮੇਕਿੰਗ ਅਤੇ ਦਸਤਾਰਬੰਦੀ ਮੁਕਾਬਲੇ ਸਾਮਿਲ ਹਨ। ਇਨਾਂ ਮੁਕਾਬਲਿਆਂ ਨੂੰ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ। ਇੱਥੇ ਜਕਿਰਯੋਗ ਹੈ ਕਿ ਦਿਵਿਆਂਗ ਬੱਚਿਆਂ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।
ਇਹ ਮੁਕਾਬਲੇ ਸਕੂਲ ਬਲਾਕ, ਤਹਿਸੀਲ ਅਤੇ ਜ਼ਿਲਾ ਪੱਧਰ ’ਤੇ ਹੋ ਕੇ ਰਾਜ ਪੱਧਰ ਤੱਕ ਪਹੁੰਚਣਗੇ ਅਤੇ ਭਾਗੀਦਾਰਾਂ ਨੂੰ ਪ੍ਰਸੰਸਾ ਪੱਤਰ ਦਿੱਤੇ ਜਾਣਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਿਪਟੀ ਡੀਈਓ ਬਿ੍ਰਜਮੋਹਨ ਬੇਦੀ ਨੇ ਦੱਸਿਆ ਕਿ ਇਨਾਂ ਮੁਕਾਬਲਿਆਂ ਨੂੰ ਜ਼ਿਲਾ ਫਾਜਲਿਕਾ ਦੇ ਸਾਰੇ ਸਕੂਲਾਂ ਵਿੱਚ ਕਰਵਾਉਣ ਲਈ ਜ਼ਿਲਾ ਪੱਧਰ ਤੇ ਸੈਕੰਡਰੀ ਸਿੱਖਿਆ ਲਈ ਪੰਮੀ ਸਿੰਘ (97792-49479) ਨੂੰ ਅਤੇ ਐਲੀਮੈਂਟਰੀ ਸਿੱਖਿਆ ਲਈ ਸਵੀਕਾਰ ਗਾਂਧੀ (94171-70183) ਨੂੰ ਨੋਡਲ ਅਫਸਰ ਲਗਾਇਆ ਗਿਆ ਹੈ ਜੋ ਕਿ ਸਾਰੇ ਮੁਕਾਬਲਿਆਂ ਦੀ ਰੂਪ ਰੇਖਾ ਤਿਆਰ ਕਰਕੇ ਸਮੇਂ ਸਮੇਂ ਤੇ ਸਕੂਲਾਂ ਨੂੰ ਸੂਚਿਤ ਕਰਨਗੇ । ਹਰੇਕ ਮੁਕਾਬਲੇ ਲਈ ਜੱਜਾਂ ਦਾ ਪੈਨਲ ਵੀ ਜ਼ਿਲਾ ਸਿੱਖਿਆ ਅਫਸਰ ਵੱਲੋਂ ਨਿਯੁਕਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਕੋਵਿਡ 19 ਨੂੰ ਧਿਆਨ ਵਿੱਚ ਰੱਖਦੇ ਹੋਏ ਮਿਸਨ ਫਤਹਿ ਤਹਿਤ ਇਹ ਸਾਰੇ ਮੁਕਾਬਲੇ ਸੋਲੋ ਅਤੇ ਆਨਲਾਈਨ ਹੀ ਕਰਵਾਏ ਜਾ ਰਹੇ ਹਨ।ਇਸ ਮੌਕੇ ਰਜਿੰਦਰ ਕੁਮਾਰ ਜ਼ਿਲਾ ਕੁਆਰਡੀਨੇਟਰ ਪੜੋ ਪੰਜਾਬ ਪੜਾਓ ਪੰਜਾਬ, ਸੰਦੀਪ ਕੁਮਾਰ ਜ਼ਿਲਾ ਸੋਸਲ ਮੀਡੀਆ ਇੰਚਾਰਜ ਅਤੇ ਰਾਜੇਸ ਕੁਮਾਰ ਮੌਜੂਦ ਸਨ।    


ਹਿੰਦੁਸਥਾਨ ਸਮਾਚਾਰ / ਸੁਰਿੰਦਰ ਗੋਇਲ  / ਨਰਿੰਦਰ ਜੱਗਾ 
 
Top