अंतरराष्ट्रीय

Blog single photo

ਜਾਪਾਨ ਵਿਚ ਹਗੀਬਿਸ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ 67 ਹੋਈ

15/10/2019


ਟੋਕਿਓ, 15 ਅਕਤੂਬਰ (ਹਿ.ਸ)। ਜਾਪਾਨ ਵਿਚ ਹਗੀਬਿਸ ਤੂਫਾਨ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 67 ਹੋ ਗਈ ਹੈ। ਨੇਸ਼ਨਲ ਬ੍ਰਾਡਕਾਸਟਰ ਐੱਨਐੱਚਕੇ ਨੇ ਦੱਸਿਆ ਕਿ ਮੱਧ ਅਤੇ ਪੂਰਬੀ ਜਾਪਾਨ ਵਿਚ ਹਗੀਬਿਸ ਤੂਫਾਨ ਦੇ ਕਹਿਰ ਨਾਲ ਹੁਣ ਤੱਕ 67 ਲੋਕਾਂ ਦੀ ਮੌਤ ਹੋ ਗਈ। ਹੈ।

ਰਿਪੋਰਟ ਮੁਤਾਬਕ, ਹੁਣ ਤੱਕ 15 ਲੋਕ ਲਾਪਤਾ ਹਨ, ਜਦਕਿ ਤੂਫਾਨ ਵਿਚ 200 ਤੋਂ ਵੱਧ ਲੋਕ ਜਖਮੀ ਹੋਏ ਹਨ। ਜਾਪਾਨ ਦੇ 13 ਸੂਬਿਆਂ ਵਿਚ ਤਕਰੀਬਨ 1,35,000 ਘਰਾਂ ਵਿਚ ਪਾਣੀ ਦੀ ਸਪਲਾਈ ਠੱਪ ਹੈ, ਜਦਕਿ ਇਕ ਲੱਖ ਘਰਾਂ ਦੀ ਬਿਜਲੀ ਗੁੱਲ ਹੈ। ਇਸ ਕੁਦਰਤੀ ਆਫਤ ਕਰਕੇ ਕਈ ਉਡਾਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਰੇਲ ਆਵਾਜਾਹੀ ਵੀ ਅਸਰਹੇਠ ਹੈ। 

ਜਿਕਰਯੋਗ ਹੈ ਕਿ ਤੂਫਾਨ ਕਰਕੇ ਮੌਹਲੇਧਾਰ ਮੀਂਹ ਅਤੇ ਤੇਜ ਹਵਾਵਾਂ ਚੱਲੀਆਂ, ਜਿਸ ਨਾਲ ਹਜਾਰਾਂ ਮਕਾਨ ਨੁਕਸਾਨੇ ਗਏ ਅਤੇ ਸੈਂਕੜੇ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਏ। 
ਹਿੰਦੁਸਥਾਨ ਸਮਾਚਾਰ/ਸੁਪ੍ਰਭਾ ਸਕਸੇਨਾ/ਕੁਸੁਮ


 
Top