राष्ट्रीय

Blog single photo

ਮੋਦੀ ਰਾਜ ਵਿਚ ਅੱਤਵਾਦ ਖਿਲਾਫ ਜੀਰੋ ਟਾਲਰੇਂਸ ਨੀਤੀ 'ਤੇ ਹੁੰਦਾ ਹੈ ਕੰਮ : ਅਮਿਤ ਸ਼ਾਹ

15/10/2019

ਗੁਰੂਗ੍ਰਾਮ, 15 ਅਕਤੂਬਰ (ਹਿ.ਸ)। ਨੇਸ਼ਨਲ ਸਿਕਊਰਟੀ ਗਾਰਡ (ਐੱਨਐੱਸਜੀ) ਮੰਗਲਵਾਰ ਨੂੰ ਆਪਣਾ 35ਵਾਂ ਸਥਾਪਨਾ ਦਿਹਾੜਾ ਮਣਾ ਰਿਹਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਨੇਸਰ ਵਿਚ ਐੱਨਐੱਸਜੀ ਦੇ ਸਥਾਪਨਾ ਦਿਹਾੜੇ ਮੌਕੇ ਪ੍ਰਬੰਧਿਤ ਸਮਾਗਮ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਰਕਾਰ ਅੱਤਵਾਦ ਉੱਤੇ ਜੀਰੋ ਟਾਲਰੇਂਸ ਦੀ ਨੀਤੀ ਲਈ ਵਚਨਬੱਧ ਹੈ। ਐੱਨਐੱਸਜੀ ਜਵਾਨਾਂ ਦੀ ਵਜ੍ਹਾ ਨਾਲ ਹੀ ਦੇਸ਼ ਸੁਰੱਖਿਅਤ ਹੈ। 

ਹਰਿਆਣਾ ਦੇ ਮਾਨੇਸਰ ਵਿਚ ਅੱਜ ਨੇਸ਼ਨਲ ਸਿਕਊਰਟੀ ਗਾਰਡ (ਐੱਨਐੱਸਜੀ) ਦਾ ਸਥਾਪਨਾ ਦਿਹਾੜਾ ਮਣਾਇਆ ਗਿਆ। ਇਸ ਮੌਕੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹੇ। ਉਨ੍ਹਾਂ ਨੇ ਐੱਨਐੱਸਜੀ ਕਮਾਡੇਜ ਵੱਲੋਂ ਕੀਤੀਆਂ ਜਾ ਰਹੀਆਂ ਪੇਸ਼ਕਾਰੀਆਂ ਦੇਖੀਆਂ ਅਤੇ ਉਸ ਤੋਂ ਬਾਅਦ ਜਵਾਨਾਂ ਨੂੰ ਸੰਬੋਧਿਤ ਕੀਤਾ। 

ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਦੇਸ਼ ਨੇ ਅੱਤਵਾਦ ਦੇ ਦਰਦ ਨੂੰ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਵੱਧ ਝੇਲਿਆ ਹੈ। ਅਸੀਂ ਅੱਤਵਾਦ ਦੇ ਪ੍ਰਤੀ ਜੀਰੋ-ਟਾਲਰੇਂਸ ਦੀ ਨੀਤੀ ਦੇ ਪ੍ਰਤੀ ਵਚਨਬੱਧ ਹਨ। ਅੱਜ ਮੈਂ ਐੱਨਐੱਸਜੀ ਦੀ ਵਜ੍ਹਾ ਨਾਲ ਮੈਂ ਇਹ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਸਾਡਾ ਸਮਾਜ ਸੁਰੱਖਿਅਤ ਹੈ। 

ਹਿੰਦੁਸਥਾਨ ਸਮਾਚਾਰ/ਕੁਸੁਮ   


 
Top