क्षेत्रीय

Blog single photo

ਰੋਟਰੀ ਕਲੱਬ ਨੇ ਸਿਵਲ ਹਸਪਤਾਲ ਫ਼ਾਜ਼ਿਲਕਾ ਨੂੰ ਇਕ ਵੈਂਟੀਲੇਟਰ, 2500 ਮਾਸਕ,

30/06/2020

ਰੋਟਰੀ ਕਲੱਬ ਨੇ ਸਿਵਲ ਹਸਪਤਾਲ ਫ਼ਾਜ਼ਿਲਕਾ ਨੂੰ ਇਕ ਵੈਂਟੀਲੇਟਰ, 2500 ਮਾਸਕ, 
ਫ਼ਾਜ਼ਿਲਕਾ, 30 ਜੂਨ (ਹਿਸ)  : 
ਕੋਵਿਡ 19 ਦੌਰਾਨ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਜਿਥੇ ਸੂਬਾ ਸਰਕਾਰ ਹਰੇਕ ਤਰਾਂ ਦਾ ਸਾਜੋ ਸਮਾਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਉਥੇ ਜ਼ਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਵੀ ਪਿਛੇ ਨਹੀਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਫ਼ਾਜ਼ਿਲਕਾ ਸ. ਦਵਿੰਦਰ ਸਿੰਘ ਘੁਬਾਇਆ ਨੇ ਰੋਟਰੀ ਕਲੱਬ ਫ਼ਾਜ਼ਿਲਕਾ ਵੱਲੋਂ ਸਿਵਲ ਹਸਪਤਾਲ ਫ਼ਾਜ਼ਿਲਕਾ ਨੂੰ ਇਕ ਵੈਂਟੀਲੇਟਰ, 2500 ਮਾਸਕ, 20 ਪੀ ਪੀ ਈ ਕਿੱਟਾਂ ਅਤੇ ਇਨਫਰਾਰੇਡ ਥਰਮਾਮੀਟਰ ਦੇਣ ਮੌਕੇ ਕੀਤਾ। 
ਵਿਧਾਇਕ  ਘੁਬਾਇਆ ਨੇ ਰੋਟਰੀ ਕਲੱਬ ਫ਼ਾਜ਼ਿਲਕਾ ਵੱਲੋਂ ਇਸ ਔਖੀ ਘੜੀ ਵਿੱਚ ਸਿਵਲ ਹਸਪਤਾਲ ਨੂੰ ਦਿੱਤੇ ਗਏ ਸਾਜੋ-ਸਮਾਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਜੋ ਕਿ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਅਤੇ ਜਿਸ ਦੀ ਕੋਈ ਅਜੇ ਦਵਾਈ ਨਹੀਂ ਬਣੀ ਇਸ ਲਈ ਬਚਾਅ ਅਤੇ ਸਾਵਧਾਨੀਆਂ ਰੱਖ ਕੇ ਹੀ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। 
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਦਾ ਉਦੇਸ਼ ਕਿਸੇ ਵੀ ਵਿਅਕਤੀ ਲਈ ਸਿਹਤ ਪੱਖੋਂ ਕੋਈ ਵੀ ਸਾਜੋ-ਸਮਾਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਕਾਰਜਸ਼ੀਲ ਅਤੇ ਵਚਨਬਧ ਹੈ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸਰਕਾਰ ਵੱਲੋਂ ਜਾਰੀ ਸਾਵਧਾਨੀਆਂ ਤੇ ਹਦਾਇਤਾਂ ਦੀ ਤਨਦੇਹੀ ਨਾਲ ਪਾਲਣਾ ਕਰਨ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਣ ’ਤੇ ਠੱਲ ਪਾਈ ਜਾ ਸਕੇ। ਉਨਾਂ ਕਿਹਾ ਕਿ ਲੋਕਾਂ ਨੂੰ ਲੋੜ ਅਨੁਸਾਰ ਬਾਹਰ ਜਾਣ ਸਮੇਂ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਰਕਰਾਰ ਰੱਖਣ ਸਬੰਧੀ ਧਿਆਨ ਦੇਣਾ ਚਾਹੀਦਾ ਹੈ। 
ਇਸ ਮੌਕੇ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ, ਰੋਟਰੀ ਕਲਬ ਦੇ ਪ੍ਰਧਾਨ ਮਨੋਜ ਦੂਮੜਾ, ਸਕੱਤਰ ਅਜੇ ਧਵਨ, ਡਾ. ਰਵੀ ਗਗਲੇਜਾ, ਅਸ਼ਵਨੀ ਸਚਦੇਵਾ ਅਤੇ ਡਾ. ਕੋਚਰ ਮੌਜੂਦ ਸਨ।
ਹਿੰਦੁਸਥਾਨ ਸਮਾਚਾਰ / ਸੁਰਿੰਦਰ ਗੋਇਲ  / ਨਰਿੰਦਰ ਜੱਗਾ 


 
Top