अंतरराष्ट्रीय

Blog single photo

ਪਾਕਿਸਤਾਨ ਨੂੰ ਐੱਫਏਟੀਐੱਫ ਵਿਚ ਵੱਡਾ ਝਟਕਾ, ਹਮਾਇਤੀ ਦੇਸ਼ਾਂ ਨੇ ਵੀ ਨਹੀਂ ਦਿੱਤਾ ਸਾਥ

15/10/2019ਪੈਰਿਸ, 15 ਅਕਤੂਬਰ (ਹਿ.ਸ)। ਫਾਇਨੇਂਸ਼ਲ ਐਕਸ਼ਨ ਟਾਸਕ ਫੋਰਸ (FATF) ਦੀ ਬੈਠਕ ਵਿਚ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਿਆ ਹੈ। FATF ਦੀ ਬੈਠਕ ਵਿਚ ਪਾਕਿਸਤਾਨ ਇੱਕਲਾ ਪੈਂਦਾ ਦਿਖਾਈ ਦੇ ਰਿਹਾ ਹੈ। ਹੁਣ FATF ਪਾਕਿਸਤਾਨ ਖਿਲਾਫ ਸਖਤ ਕਾਰਵਾਈ ਕਰ ਸਕਦਾ ਹੈ। ਟੇਰਰ ਫੰਡਿੰਗ ਰੋਕਣ 'ਚ ਨਾਕਾਮ ਰਹਿਣ 'ਤੇ ਉਸਨੂੰ ਡਾਰਕ ਗ੍ਰੇ ਲਿਸਟ ਵਿਚ ਪਾਇਆ ਜਾ ਸਕਦਾ ਹੈ। ਜਿਸ ਦਾ ਮਤਲਬ ਸੁਧਰਣ ਦੀ ਆਖਰੀ ਚੇਤਾਵਨੀ ਹੁੰਦਾ ਹੈ। 

ਸੋਮਵਾਰ ਦੀ ਮੀਟਿੰਗ ਵਿਚ ਪਾਕਿਸਤਾਨ ਨੂੰ ਕਿਸੇ ਵੀ ਦੇਸ਼ ਦਾ ਸਾਥ ਨਹੀਂ ਮਿਲਿਆ। ਇੱਥੋਂ ਤੱਕ ਪਾਕਿਸਤਾਨ ਦੇ ਹਮਦਰਦ ਚੀਨ, ਮਲੇਸ਼ੀਆ ਅਤੇ ਤੁਰਕੀ ਵੀ ਉਸ ਦੇ ਨਾਲ ਨਹੀਂ ਆਏ। ਬੈਠਕ ਵਿਚ ਹਿੱਸਾ ਲੈ ਰਹੇ ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਸੰਕੇਤ ਹਨ ਕਿ ਪਾਕਿਸਤਾਨ ਨੂੰ ਅੱਤਵਾਦ ਖਿਲਾਫ ਢੁਕਵੀਂ ਕਾਰਵਾਈ ਨਾ ਕਰਨ ਲਈ ਸਾਰੇ ਮੈਂਬਰਾਂ ਵੱਲੋਂ ਅੱਡ ਕਰ ਦਿੱਤਾ ਜਾਵੇਗਾ। 

ਦੱਸ ਦਈਏ ਕਿ ਪਾਕਿਸਤਾਨ ਪਹਿਲਾ ਤੋਂ ਹੀ ਗ੍ਰੇ ਲਿਸਟ ਵਿਚ ਹੈ। ਅਜਿਹੇ ਵਿਚ ਹੁਣ ਉਸ ਨੂੰ ਡਾਰਕ ਗ੍ਰੇ ਲਿਸਟ ਵਿਚ ਪਾਇਆ ਜਾ ਸਕਦਾ ਹੈ। FATF 18 ਅਕਤੂਬਰ ਨੂੰ ਪਾਕਿਸਤਾਨ ਉੱਤੇ ਆਖਰੀ ਫੈਸਲਾ ਲਵੇਗਾ।

ਹਿੰਦੁਸਥਾਨ ਸਮਾਚਾਰ/ਕੁਸੁਮ   


 
Top