ट्रेंडिंग

Blog single photo

ਅਗਲੀ ਜੰਗ ਸਵਦੇਸ਼ੀ ਹਥਿਆਰਾਂ ਨਾਲ ਲੜਾਂਗੇ ਅਤੇ ਜਿਤਾਂਗੇ : ਫੋਜ ਮੁਖੀ

15/10/2019


ਨਵੀਂ ਦਿੱਲੀ, 15 ਅਕਤੂਬਰ (ਹਿ.ਸ)। ਫੋਜ ਮੁਖੀ ਜਨਰਲ ਵਿਪਿਨ ਰਾਵਤ ਨੇ ਮੰਗਲਵਾਰ ਨੂੰ ਕਿਹਾ ਕਿ ਹਥਿਆਰਬੰਦ ਬਲਾਂ ਵਿਚ ਸਵਦੇਸ਼ੀ ਤਕਨੀਕ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਗਲੀ ਜੰਗ ਦੇਸ਼ੀ ਤਕਨੀਕ ਦੇ ਜਰੀਏ ਹੀ ਲੜੀ ਜਾਵੇਗੀ ਅਤੇ ਜਿੱਤੀ ਵੀ ਜਾਵੇਗੀ।

ਜਨਰਲ ਰਾਵਤ ਨੇ 14ਵੇਂ ਡੀਆਰਡੀਓ ਨਿਦੇਸ਼ਕ ਸਮਾਗਮ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਭਵਿੱਖ ਦੀਆਂ ਜੰਗਾਂ ਨੂੰ ਧਿਆਨ ਵਿਚ ਰਖਦਿਆਂ ਤਕਨੀਕ ਦਾ ਵਿਕਾਸ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜੰਗ ਆਹਮੋ-ਸਾਹਮਣੇ ਦੀ ਥਾਂ ਸਾਈਬਰ ਖੇਤਰ, ਪੁਲਾੜ, ਲੇਜਰ, ਇਲੋਕਟ੍ਰਾਨਿਕ, ਰੋਬੋਟਿਕਸ ਅਤੇ ਆਰਟੀਫਿਸ਼ਲ ਇੰਟੇਲੀਜੇਂਸੀ ਦੇ ਖੇਤਰ ਵਿਚ ਹੋਵੇਗੀ, ਜਿਨ੍ਹਾਂ ਨੂੰ ਧਿਆਨ ਵਿਚ ਰਖਣਾ ਜਰੂਰੀ ਹੈ। ਇਸ ਲਈ ਸਾਨੂੰ ਅੱਜ ਹੀ ਸੋਚਨਾ ਸ਼ੁਰੂ ਕਰਨਾ ਹੋਵੇਗਾ, ਨਹੀਂ ਤਾਂ ਦੇਰ ਹੋ ਜਾਵੇਗੀ। 

ਉਨ੍ਹਾਂ ਨੇ ਬੀਤੇ ਕੁਝ ਦਹਾਕਿਆਂ ਵਿਚ ਰੱਖਿਆ ਸੋਧ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੀ ਪ੍ਰਾਪਤੀਆਂ ਲਈ ਉਨ੍ਹਾਂ ਦੀ ਸ਼ਲਾਂਘਾ ਕੀਤੀ ਅਤੇ ਕਿਹਾ ਕਿ ਭਾਰਸ ਸੋਧ ਅਤੇ ਵਿਕਾਸ ਦੇ ਖੇਤਰ ਵਿਚ ਨਵੇਂ ਮੁਕਾਮ ਹਾਸਿਲ ਕਰ ਰਿਹਾ ਹੈ। 

ਰਾਵਤ ਨੇ ਕਿਹਾ ਕਿ ਹਥਿਆਰਾਂ ਅਤੇ ਗੋਲਾ ਬਾਰੂਦ ਦੇ ਮਾਮਲੇ ਵਿਚ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਆਮਦਕਾਰਾਂ 'ਚੋਂ ਇਕ ਹੈ। ਬੀਤੇ ਕੁਝ ਸਾਲਾਂ ਤੋਂ ਇਸ ਸਥਿਤੀ ਵਿਚ ਬਦਲਾਅ ਆ ਰਿਹਾ ਹੈ। ਡੀਆਰਡੀਓ ਫੋਜ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਕੋਸ਼ਿਸ਼ ਕਰ ਰਿਹਾ ਹੈ। 

ਡੀਆਰਡੀਓ ਭਵਨ ਵਿਚ ਪ੍ਰਬੰਧਿਤ ਦੋ ਦਿਨੀ ਪ੍ਰੋਗਰਾਮ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਚੀਫ ਗੇਸਟ ਸਨ। ਉਨ੍ਹਾਂ ਤੋ ਇਲਾਵਾ ਕੋਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਹਵਾਈ ਫੋਜ ਮੁਖੀ ਏਅਰ ਚੀਫ ਮਾਰਸ਼ਲ ਆਰਕੇ ਐਸ ਭਦੌਰੀਆ, ਸਮੁੰਦਰੀ ਫੋਜ ਮੁਖੀ ਐਡਮਿਰਲ ਕਰਮਬੀਰ ਸਿੰਘ ਅਤੇ ਡੀਆਰਡੀਓ ਮੁਖੀ ਜੀ ਸਤੀਸ਼ ਰੇੱਡੀ ਵੀ ਮੌਜੂਦ ਸਨ। 

ਹਿੰਦੁਸਥਾਨ ਸਮਾਚਾਰ/ਅਨੂਪ ਸ਼ਰਮਾ/ਕੁਸੁਮ


 
Top