राष्ट्रीय

Blog single photo

ਅਪਰੈਲ-2016 ਤੋਂ ਪਹਿਲਾਂ ਦੇ ਮਾਮਲਿਆਂ 'ਤੇ ਵੀ ਲਾਗੂ ਹੋਵੇਗਾ ਕਾਲੇ ਧਨ ਖਿਲਾਫ ਬਣਿਆ ਕਨੂੰਨ

15/10/2019ਨਵੀਂ ਦਿੱਲੀ, 15 ਅਕਤੂਬਰ (ਹਿ.ਸ)। ਸੁਪ੍ਰੀਮ ਕੋਰਟ ਨੇ ਕਾਲੇ ਧੰਨ ਖਿਲਾਫ ਬਣੇ ਕਨੂੰਨ ਦੇ ਅਪ੍ਰੈਲ-2016 ਤੋਂ ਪਹਿਲਾਂ ਦੇ ਮਾਮਲਿਆਂ ਵਿਚ ਲਾਗੂ ਨਾ ਹੋਣ ਦੇ ਦਿੱਲੀ ਹਾਈਕੋਰਟ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਹੈ। ਬੀਤੀ 18 ਸਤੰਬਰ ਨੂੰ ਜਦੋਂ ਸੁਪ੍ਰੀਨ ਕੋਰਟ ਨੇ ਕਾਲਾ ਧਨ ਮਾਮਲੇ ਵਿਚ ਫਸੇ ਵਕੀਲ ਗੌਤਮ ਖੇਤਾਨ ਤੇ ਆਦੇਸ਼ ਨੂੰ ਸੁਰੱਖਿਅਤ ਰਖਿਆ ਸੀ ਤਾਂ ਇਸ ਗੱਲ ਦਾ ਇਸ਼ਾਰਾ ਕਰ ਦਿੱਤਾ ਸੀ ਕਿ ਖੇਤਾਨ ਨੂੰ ਰਾਹਤ ਦੇਣ ਵਾਲਾ ਦਿੱਲੀ ਹਾਈਕੋਰਟ ਦਾ ਆਦੇਸ਼ ਰੱਦ ਹੋ ਸਕਦਾ ਹੈ। ਸੁਪ੍ਰੀਮ ਕੋਰਟ ਨੇ ਦਿੱਲੀ ਹਾਈਕੋਰਟ ਨੂੰ ਹੁਕਮ ਦਿੱਤਾ ਕਿ ਉਹ ਗੌਤਮ ਖੇਤਾਨ ਦੀ ਪਟੀਸ਼ਨ ਉੱਤੇ ਨਵੇਂ ਸਿਰੇ ਤੋਂ ਸੁਣਵਾਈ ਕਰੇ। 

ਦਰਅਸਲ, ਦਿੱਲੀ ਹਾਈਕੋਰਟ ਨੇ ਆਪਣੇ ਹੁਕਮ ਵਿਚ ਕਿਹਾ ਸੀ ਕਿ ਖੇਤਾਨ ਦਾ ਮਾਮਲਾ 1 ਅਪਰੈਲ, 2016 ਤੋਂ ਪਹਿਲਾਂ ਦਾ ਹੈ। ਇਸ ਲਈ ਕਾਲੇ ਧਨ ਖਿਲਾਫ ਕਨੂੰਨ ਲਾਗੂ ਨਹੀਂ ਹੋ ਸਕਦਾ। ਇਸ ਮਾਮਲੇ ਵਿਚ ਕੇਂਦਰ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਇਸਦਾ ਹਰ ਮਾਮਲੇ ਉੱਤੇ ਬੁਰਾ ਅਸਰ ਪਵੇਗਾ। 

ਬੀਤੀ 21 ਮਈ ਨੂੰ ਕੋਰਟ ਨੇ ਕਾਲੇ ਧਨ ਖਿਲਾਫ ਬਣੇ ਕਨੂੰਨ ਦੇ ਅਪ੍ਰੈਲ 2016 ਤੋਂ ਪਹਿਲਾਂ ਦੇ ਮਾਮਲਿਆਂ ਵਿਚ ਲਾਗੂ ਨਾ ਹੋਣ ਦੇ ਦਿੱਲੀ ਹਾਈਕੋਰਟ ਦੇ ਆਦੇਸ਼ ਉੱਤੇ ਰੋਕ ਲਾ ਦਿੱਤੀ ਸੀ। ਜਿਸ ਨੂੰ ਕੇਂਦਰ ਸਰਕਾਰ ਨੇ ਸੁਪ੍ਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। 

ਗੌਤਮ ਖੇਤਾਨ ਨੇ ਹਾਈਕੋਰਟ ਵਿਚ ਪਟੀਸ਼ਨ ਦਾਖਲ ਕਰ ਕੇਂਦਰ ਸਰਕਾਰ ਦੇ ਉਸ ਨੋਟਿਫਿਕੇਸ਼ਨ ਨੂੰ ਚੁਣੋਤੀ ਦਿੱਤੀ ਸੀ, ਜਿਸ ਵਿਚ ਅਪਰੈਲ, 2016 ਵਿਚ ਲਾਗੂ ਕਾਲੇ ਧਨ ਨਾਲ ਸਬੰਧਿਤ ਕਨੂੰਨ ਨੂੰ ਜੁਲਾਈ, 2015 ਤੋਣ ਲਾਗੂ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਖਿਲਾਫ ਉਨ੍ਹਾਂ ਦੀ ਸੰਪਤੀਆਂ ਨੂੰ ਲੈ ਕੇ ਜੋ ਕਾਰਵਾਈ ਕੀਤੀ ਗਈ ਹੈ, ਜੋ ਕਾਲਾ ਧਨ ਕਨੂੰਨ ਆਉਣ ਤੋਂ ਪਹਿਲਾਂ ਲਾਗੂ ਹੀ ਨਹੀਂ ਹੁੰਦਾ ਹੈ। 

ਹਿੰਦੁਸਥਾਨ ਸਮਾਚਾਰ/ਸੰਜੇ/ਕੁਸੁਮ   


 
Top