खेल

Blog single photo

ਸੇਮੀਫਾਈਨਲ ਵਿਚ ਰੈਫਰੀ ਦੇ ਫੈਸਲੇ ਤੋਂ ਨਿਰਾਸ਼ ਮੈਰੀਕਾਮ ਨੇ ਟਵੀਟ ਕਰ ਜਤਾਈ ਨਰਾਜਗੀ

12/10/2019


ਮੁੰਬਈ, 12 ਅਕਤੂਬਰ (ਹਿ.ਸ)। ਭਾਰਤੀ ਮਹਿਲਾ ਸਟਾਰ ਮੁੱਕੇਬਾਜ਼ ਐੱਮਸੀ ਮੈਰੀਕਾਮ (51 ਕਿਗ੍ਰਾ) ਸੇਮੀਫਾਈਨਲ ਵਿਚ ਮਿਲੀ ਹਾਰ ਤੋਂ ਨਿਰਾਸ਼ ਸੀ, ਪਰ ਉਨ੍ਹਾਂ ਨੇ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਮੁਹਿਮ ਵਿਚ ਆਪਣੇ ਪ੍ਰਦਰਸ਼ਨ ਤੇ ਮਾਣ ਹੈ, ਜਿਸ ਨਾਲ ਅਗਲੇ ਸਾਲ ਦੂਜਾ ਓਲੰਪਿਕ ਮੈਡਲ ਜਿੱਤਣ ਦਾ ਉਨ੍ਹਾਂ ਦਾ ਭਰੋਸਾ ਮਜਬੂਤ ਹੋ ਗਿਆ ਹੈ।  ਮੈਰੀਕਾਮ ਨੂੰ ਇਸ ਮੁਕਾਬਲੇ 'ਚ ਤੁਰਕੀ ਦੀ ਮੁੱਕੇਬਾਜ਼ ਬੁਸੇਨਾਜ ਕਾਕਰੋਗਲੂ ਦੇ ਹੱਥੋਂ 4-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਮੈਰੀ ਕਾਮ ਦੇ ਵਿਸ਼ਵ ਚੈਂਪੀਅਨਸ਼ਿਪ ਦਾ ਸੈਮੀਫਾਈਨਲ ਬਾਊਟ ਜਿਵੇਂ ਹੀ ਖ਼ਤਮ ਹੋਇਆ, ਸਾਰਿਆਂ ਨੂੰ ਫੈਸਲੇ ਦਾ ਇੰਤਜ਼ਾਰ ਸੀ। 6 ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਕਾਮ ਨੂੰ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਵਿਸ਼ਵਾਸ ਸੀ ਕਿ ਰੈਫਰੀ ਉਸ ਦੇ ਹੱਕ 'ਚ ਫੈਸਲਾ ਦੇਣਗੇ ਪਰ ਅਜਿਹਾ ਨਹੀਂ ਹੋਇਆ। ਪੰਜਾਂ ਰੈਫਰੀਆਂ ਨੇ ਫੈਸਲਾ ਤੁਰਕੀ ਦੇ ਮੁੱਕੇਬਾਜ਼ ਦੇ ਪੱਖ 'ਚ ਸੁਣਾਇਆ। ਪੰਜ 'ਚੋਂ ਸਿਰਫ ਇਕ ਰੈਫਰੀ ਨੇ ਬਾਊਟ 'ਚ ਮੈਰੀਕਾਮ ਨੂੰ ਜੇਤੂ ਮੰਨਿਆ। ਫੈਸਲਾ 1-4 ਨਾਲ ਤੁਰਕੀ ਦੀ ਮੁੱਕੇਬਾਜ਼ ਦੇ ਪੱਖ 'ਚ ਦਿੱਤਾ ਗਿਆ ਸੀ, ਲਿਹਾਜ਼ਾ ਮੈਰੀ ਦਾ ਮੈਡਲ ਜਿੱਤਣ ਦਾ ਸੁਪਨਾ ਟੁੱਟ ਗਿਆ। ਫੈਸਲਾ ਆਉਣ ਦੇ ਬਾਅਦ ਮੈਰੀ ਕਾਮ ਕਾਫੀ ਨਾਖੁਸ਼ ਨਜ਼ਰ ਆਈ, ਉਨ੍ਹਾਂ ਦੇ ਚੇਹਰੇ 'ਤੇ ਇਸ ਫੈਸਲੇ ਨੂੰ ਲੈ ਕੇ ਨਾਰਾਜ਼ਗੀ ਸਾਫ ਨਜ਼ਰ ਆ ਰਹੀ ਸੀ।

ਮੈਚ ਖਤਮ ਹੋਣ ਦੇ ਬਾਅਦ ਮੈਰੀ ਕਾਮ ਦੇ ਅਧਿਕਾਰਿਕ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਨੂੰ ਲੈ ਕੇ ਸਵਾਲ ਵੀ ਉਠਾਇਆ ਗਿਆ। ਮੈਰੀ ਨੇ ਟਵੀਟ ਕਰਦੇ ਹੋਏ ਰੈਫਰੀ ਦੇ ਫੈਸਲੇ ਬਾਰੇ ਪੁੱਛਿਆ ਕਿ ਆਖਿਰ ਅਜਿਹਾ ਕਿਵੇਂ ਤੇ ਕਿਉਂ ਹੋਇਆ। ਇਸ ਗੱਲ ਦੀ ਜਾਣਕਾਰੀ ਪੂਰੀ ਦੁਨੀਆ ਨੂੰ ਹੋਣੀ ਚਾਹੀਦੀ। ਉਨ੍ਹਾਂ ਨੂੰ ਖੁਦ ਹੀ ਦੇਖਣਾ ਚਾਹੀਦਾ ਇਹ ਫੈਸਲਾ ਕਿੰਨਾ ਸਹੀ ਸੀ ਤੇ ਕਿੰਨਾ ਗਲਤ।ਹਿੰਦੁਸਥਾਨ ਸਮਾਚਾਰ/ਕੁਸੁਮ


 
Top