अंतरराष्ट्रीय

Blog single photo

ਨੀਰਵ ਮੋਦੀ ਦੀ ਭੈਣ ਖਿਲਾਫ ਇੰਟਰਪੋਲ ਨੇ ਜਾਰੀ ਕੀਤਾ ਰੇੱਡ ਕਾਰਨਰ ਨੋਟਿਸ

14/10/2019



ਲਿਊਨ (ਫ੍ਰਾਂਸ), 14 ਅਕਤੂਬਰ (ਹਿ.ਸ)। ਭਗੋੜੇ ਕਾਰੋਬਾਰੀ ਅਤੇ ਗਬਨ ਦੇ ਮੁਲਜਮ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ ਨੂੰ ਇੰਟਰਪੋਲ ਤੋਂ ਜੋਰ ਦਾ ਝਟਕਾ ਲੱਗਿਆ ਹੈ। ਇੰਟਰਪੋਲ ਨੇ ਰੇੱਡ ਕਾਰਨਰ ਨੋਟਿਸ ਖਿਲਾਫ ਦਾਖਲ ਉਸਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਹ ਜਾਣਕਾਰੀ ਸੋਮਵਾਰ ਨੂੰ ਮੀਡੀਆ ਰਿਪੋਰਟ ਦੇ ਜਰੀਏ ਮਿਲੀ। 

ਦੱਸ ਦਈਏ ਕਿ ਇਹ ਪਟੀਸ਼ਨ ਭਾਰਤੀ ਜਾਂਚ ਏਜੰਸੀ ਸੀਬੀਆਈ ਅਤੇ ਈਡੀ ਦੇ ਪੂਰਵੀ ਉੱਤੇ ਲਗਾਏ ਗਏ ਇਲਜਾਮਾਂ ਖਿਲਾਫ ਦਾਖਲ ਕੀਤੀ ਗਈ ਸੀ। ਸਬੂਤਾਂ ਨੂੰ ਦੇਖਣ ਤੋਂ ਬਾਅਦ ਇੰਟਰਪੋਲ ਨੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਅਜੀਹੀ ਹੀ ਇਕ ਪਟੀਸ਼ਨ ਨੀਰਵ ਮੋਦੀ ਦੇ ਭਰਾਵਾਂ ਨੇਹਾਲ ਅਤੇ ਨੀਸ਼ਾਲ ਮੋਦੀ ਨੇ ਵੀ ਦਾਖਲ ਕੀਤੀ ਹੈ। ਫਿਲਹਾਲ ਦੋਵੇਂ ਭਰ੍ਹਾਵਾਂ ਦੀ ਪਟੀਸ਼ਨ ਨਾਲ ਜੁੜੇ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। 

ਜਿਕਰਯੋਗ ਹੈ ਕਿ ਨੀਰਵ ਮੋਦੀ ਆਪਣੇ ਮਾਮਾ ਮੇਹੁਲ ਚੌਕਸੀ ਅਤੇ ਪਰਿਵਾਰ ਦੇ ਹੋਰਨਾ ਮੈਂਬਰਾਂ ਨਾਲ 14,000 ਕਰੋੜ ਦੇ ਪੰਜਾਬ ਨੇਸ਼ਨਲ ਬੈਂਕ ਘੁਟਾਲੇ ਵਿਚ ਮੁੱਖ ਮੁਲਜਮ ਹੈ। ਮੇਹੁਲ ਚੋਕਸੀ ਅਤੇ ਨੀਰਵ ਮੋਦੀ ਭਾਰਤੀ ਜਾਂਚ ਏੰਜਸੀਆਂ ਦੀ ਰਾਡਾਰ ਉੱਤੇ ਹਨ। ਸੀਬੀਆਈ ਸਾਰੇ ਪੀਐੱਨਬੀ ਮੁਲਜਮਾਂ ਖਿਲਾਫ ਭ੍ਰਿਸ਼ਟਾਚਾਰ ਨਿਰੋਧਕ ਕਨੂੰਨ ਅਤੇ ਭਾਰਤੀ ਕਨੂੰਨ ਮੁਤਾਬਕ ਕਾਰਵਾਈ ਕਰ ਰਹੀ ਹੈ। 


ਹਿੰਦੁਸਥਾਨ ਸਮਾਚਾਰ/ਕ੍ਰਿਸ਼ਣ ਕੁਮਾਰ/ਕੁਸੁਮ


 
Top