मनोरंजन

Blog single photo

ਬਿਹਾਰ ਦੇ ਹੜ੍ਹ ਪੀੜਤਾਂ ਲਈ ਅਮਿਤਾਭ ਬੱਚਣ ਨੇ ਦਿੱਤੇ 51 ਲੱਖ ਰੁਪਏ

09/10/2019ਪਟਨਾ, 09 ਅਕਤੂਬਰ (ਹਿ.ਸ)। ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਬਿਹਾਰ ਹੜ੍ਹ ਰਾਹਤ ਕੋਸ਼ ਲਈ 51 ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ ਹੈ। ਉਨ੍ਹਾਂ ਨੇ ਹੜ੍ਹ ਪੀੜਤ ਲੋਕਾਂ ਪ੍ਰਤੀ ਸੰਵੇਦਨਾ ਅਤੇ ਹਮਦਰਦੀ ਜਤਾਈ ਹੈ। 

ਮਹਾਨਾਇਕ ਅਮਿਤਾਭ ਬੱਚਨ ਨੇ ਮੁੱਖ ਮੰਤਰੀ ਰਾਹਤ ਕੋਸ਼ ਵਿਚ 51 ਲੱਖ ਰੁਪਏ ਦੀ ਵਿੱਤੀ ਮਦਦ ਦਾ ਚੈੱਕ ਆਪਣੇ ਨੁਮਾਂਇੰਦੇ ਵਿਜੇਨਾਥ ਮਿਸ਼ਰ ਦੇ ਜਰੀਏ ਬੁੱਧਵਾਰ ਨੂੰ ਉੱਪ ਮੁੱਖ ਮੰਤਰੀ ਨੂੰ ਭੇਟ ਕੀਤਾ। ਮੁੱਖ ਮੰਤਰੀ ਦੇ ਨਾਂਅ ਲਿੱਖੀ ਚਿੱਠੀ ਵਿਚ ਅਮਿਤਾਭ ਬੱਚਨ ਨੇ ਕਿਹਾ ਹੈ ਕਿ ਬਿਹਾਰ ਦੇ ਹੜ੍ਹ ਪੀੜਤ ਲੋਕਾਂ ਦੇ ਮੁੜ ਵਸੇਵੇ ਵਿਚ ਇਹ ਇਕ ਛੋਟੀ ਜਿਹੀ ਮਦਦ ਹੈ। ਨਾਲ ਹੀ ਉਨ੍ਹਾਂ ਨੇ ਹੜ ਪੀੜਤ ਲੋਕਾਂ ਪ੍ਰਤੀ ਆਪਣੀ ਗਹਿਰੀ ਹਮਦਰਦੀ ਵੀ ਜਤਾਈ ਹੈ।

ਚਿੱਠੀ ਵਿਚ ਉਨ੍ਹਾਂ ਹਿੰਦੀ ਵਿਚ ਲਿੱਖਿਆ ਹੈ ਕਿ ਅਸੀਂ ਸੀਐੱਮ ਰਿਲੀਫ਼ ਫੰਡ ਬਿਹਾਰ ਵਿਚ ਯੋਗਦਾਨ ਦਾ ਪ੍ਰਚਾਰ ਆਪਣੇ ਟੀਵੀ ਸ਼ੋਅ ਕੇਬੀਸੀ ਵਿਚ ਵੀ ਕੀਤਾ ਹੈ।  


ਹਿੰਦੁਸਥਾਨ ਸਮਾਚਾਰ/ਚੰਦਾ ਸਿੰਘ/ਕੁਸੁਮ


 
Top