व्यापार

Blog single photo

PMC ਬੈਂਕ ਵਿਚ ਜਮ੍ਹਾ ਸਨ 90 ਲੱਖ, ਦਿੱਲ ਦਾ ਦੌਰਾ ਪੈਣ ਨਾਲ ਖਾਤਾਧਾਰਕ ਦੀ ਮੌਤ

15/10/2019ਮੁੰਬਈ, 15 ਅਕਤੂਬਰ (ਹਿ.ਸ)। ਪੰਜਾਬ ਐਂਡ ਮਹਾਰਾਸ਼ਟਰਾ ਕੋ-ਆਪ੍ਰੇਟਿਵ (ਪੀਐੱਮਸੀ) ਬੈਂਕ ਦੇ ਖਾਤਾਧਾਰਕ ਕਾਫੀ ਪਰੇਸ਼ਾਨ ਹਨ। ਉਹ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿਚਾਲੇ ਬੈਂਕ ਦੇ ਇਕ ਖਾਤਾਧਾਰਕ ਦੀ ਮੌਤ ਹੋ ਗਈ ਹੈ। ਓਸ਼ੀਵਾਰਾ ਦੇ ਤਾਰਾਪੋਰੇਵਾਲਾ ਗਾਰਡਨ 'ਚ ਰਹਿਣ ਵਾਲੇ ਸੰਜੇ ਗੁਲਾਟੀ ਦੇ ਪੀਐੱਮ ਬੈਂਕ 'ਚ 90 ਲੱਖ ਰੁਪਏ ਜਮ੍ਹਾ ਸਨ। ਪੈਸਾ ਕੱਢਣ 'ਤੇ ਲਗਾਈ ਗਈ ਰੋਕ ਦੇ ਵਿਰੋਧ 'ਚ ਗੁਲਾਟੀ ਵੀ ਪ੍ਰਦਰਸ਼ਨ ਕਰ ਰਹੇ ਸੀ। ਪ੍ਰਦਰਸ਼ਨ ਤੋਂ ਬਾਅਦ ਜਦੋਂ ਉਹ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਦਿੱਲ ਦਾ ਦੌਰਾ ਪੈ ਗਿਆ। 

ਜਾਣਕਾਰੀ ਮੁਤਾਬਕ, ਕੁਝ ਸਮਾਂ ਪਹਿਲਾਂ ਉਹ ਜੇੱਟ ਏਅਰਵੇਜ ਵਿਚ ਕੰਮ ਕਰਦੇ ਸਨ, ਪਰ ਜੇੱਟ ਏਅਰਵੇਜ ਦੇ ਬੰਦ ਹੋਣ ਕਰਕੇ ਸੰਜੇ ਗੁਲਾਟੀ ਦੀ ਕੁਝ ਦਿਨ ਪਹਿਲਾਂ ਨੌਕਰੀ ਚਲੀ ਗਈ ਸੀ, ਜਿਸ ਦੇ ਬਾਅਦ ਉਨ੍ਹਾਂ ਦੇ ਘਰ ਦਾ ਖਰਚ ਬੈਂਕ ਤੋਂ ਮਿਲਣ ਵਾਲੇ ਵਿਆਜ਼ ਦੀ ਰਕਮ ਨਾਲ ਹੀ ਚਲਦਾ ਸੀ। 

ਦੱਸ ਦਈਏ ਕਿ ਪੀਐੱਮਸੀ ਬੈਂਕ 4,355 ਕਰੋੜ ਰੁਪਏ ਦੇ ਕਥਿਤ ਘੋਟਾਲੇ ਦੇ ਬਾਅਦ ਏਜੰਸੀਆਂ ਜਾਂਚ ਕਰ ਰਹੀਆਂ ਹਨ। ਦੇਸ਼ ਦੇ ਟਾਪ-10 ਨੂੰ ਕੋ-ਆਪ੍ਰੇਟਿਵ ਬੈਂਕ 'ਚ ਇਕ ਇਹ ਬੈਂਕ ਫਿਲਹਾਲ ਆਰਬੀਆਈ ਵੱਲੋਂ ਨਿਯੁਕਤ ਪ੍ਰਸ਼ਾਸਕ ਤਹਿਤ ਕੰਮ ਕਰ ਰਿਹਾ ਹੈ। ਪੁਲਿਸ ਦੀ ਆਰਥਿਕ ਕ੍ਰਾਈਮ ਬ੍ਰਾਂਚ (ਈਓਡਬਲਯੂ) ਬੈਂਕ ਦੇ ਸਾਬਕਾ ਪ੍ਰਬੰਧਕਾਂ ਦੀ ਜਾਂਚ ਕਰ ਰਹੀ ਹੈ।

ਇਸ ਮਾਮਲੇ ਵਿਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਦਾ ਕਹਿਣਾ ਹੈ ਕਿ ਚੋਣ ਤੋਂ ਬਾਅਦ ਅਸੀਂ ਇਸ ਮੁੱਦੇ ਨੂੰ ਕੇਂਦਰ ਕੋਲ ਲੈ ਕੇ ਜਾਵਾਂਗੇ ਅਤੇ ਅਪੀਲ ਕਰਾਂਗੇ ਕਿ ਉਹ ਖਾਤਾਧਾਰਕਾਂ ਦਾ ਪੈਸਾ ਵਾਪਸ ਦਿਵਾਉਣ ਵਿਚ ਮਦਦ ਕਰਨ। 

ਹਿੰਦੁਸਥਾਨ ਸਮਾਚਾਰ/ਕੁਸੁਮ   


 
Top