क्षेत्रीय

Blog single photo

ਕਰੋਨਾ ਮਹਾਂਮਾਰੀ ਵਿੱਚ ਯੋਗਦਾਨ ਪਾਉਣ ਵਾਲੇ ਮਨੀ ਸਰਮਾ ਨੂੰ ਪੁਲੀਸ ਅਧਿਕਾਰੀਆਂ ਨੇ ਕੀਤਾ ਸਨਮਾਨਿਤ

30/06/2020

ਮੁਹਾਲੀ 30 ਜੂਨ (ਹਿਸ) ਕਰੋਨਾ ਮਹਾਂਮਾਰੀ ਦੇ ਵਿੱਚ ਵਧੀਆ ਕਾਰਗੁਜਾਰੀ ਨਿਭਾਉਣ ਵਾਲੇ ਬਲਟਾਨਾ ਦੇ ਸਮਾਜ ਸੇਵੀ ਮਨੀ ਸਰਮਾ ਨੂੰ ਪੁਲੀਸ ਵਲੋ ਸਨਮÎਾਨਿਤ ਕੀਤਾ ਗਿਆ ਹੈ।
ਕਰੋਨਾ ਮਹਾਂਮਾਰੀ ਦੌਰਾਨ ਟਰੈÎਫਿਕ ਪੁਲੀਸ ਦੇ ਕਰਮਚਾਰੀਆਂ ਨਾਲ ਮਿਲਕੇ ਕੰਮ ਕਰਨ ਵਾਲੇ ਅਤੇ ਟਰੈਫਿਕ ਪੁਲੀਸ ਕਰਮਚਾਰੀਆਂ ਦੇ ਲਈ ਕਰੋਨਾ ਦੇ ਨਾਲ ਲੜਣ ਦੇ ਲਈ ਜਰੂਰੀ ਵਸਤੂਆਂ ਮੂਹਈਆਂ ਕਰਵਾਉਣ ਦੇ ਲਈ ਟਰੈਫਿਕ ਮਾਰਸ਼ਲ ਜਿਲਾ ਇੰਚਾਰਜ਼ ਮਨੀ ਸ਼ਰਮਾ ਨੂੰ ਐਸਪੀ ਟਰੈਫਿਕ ਕੇਸ਼ਰ ਸਿੰਘ ਅਤੇ ਡੀਐਸਪੀ ਟਰੈਫਿਕ ਗੁਰਇਕਬਾਲ ਸਿੰਘ ਵਲੋ ਸਨਮਾਨ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ ਹੈ।

ਇਸ ਮੌਕੇ ਸਮਾਜ ਸੇਵੀ ਮਨੀ ਸ਼ਰਮਾ ਨੇ ਜਿਲਾ ਪੁਲੀਸ ਮੁੱਖੀ ਕੁਲਦੀਪ ਸਿੰਘ ਚਹਿਲ, ਐਸਪੀ ਐਚਐਸ ਅਟਵਾਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਮਾਜ ਸੇਵੀ ਵਿੱਚ ਅਪਣਾ ਬਣਾ ਯੋਗਦਾਨ ਹਮੇਸ਼ਾ ਪਾਉਦੇ ਰਹਿਣਗੇ। ਜਿਕਰਯੋਗ ਹੈ ਕਿ ਮਨੀ ਸਰਮਾ ਨੂੰ ਪਹਿਲਾਂ ਵੀ ਜਿਲਾ ਪ੍ਰਸਾਸਨ ਵਲੋ ਸਮਾਜ ਸੇਵਾ ਵਿੱਚ ਯੋਗਦਾਨ ਕਰਨ ਦੇ ਬਦਲੇ ਸਨਮਾਨਿਤ ਕੀਤਾ ਗਿਆ ਹੈ ਅਤੇ ਇਨਾਂ ਦੀ ਪਤਨੀ ਨੇਹਾ ਸਰਮਾ ਵੀ ਜੀਰਕਪੁਰ ਵਲੋ ਸਫਾਈ ਕਰਮਚਾਰੀਆਂ ਦੇ ਲਈ ਕੀਤੇ ਗਏ ਕੰਮਾਂ ਨੂੰ ਲੈਕੇ ਬਰਾਂਡ ਐਮਬਸਡਰ ਬਣਾਇਆ ਗਿਆ ਹੈ ਅਤੇ ਆਲ ਇੰਡੀਆਂ ਐਟੀਕੁਰਪਸ਼ਨ ਦੇ ਲਈ ਵੀ ਕੰਮ ਕਰ ਰਹੇ ਹਨ।
ਹਿੰਦੁਸਥਾਨ ਸਮਾਚਾਰ /ਪੀਐਸ ਮਿੱਠਾ/ ਨਰਿੰਦਰ ਜੱਗਾ  
Top