अंतरराष्ट्रीय

Blog single photo

ਚੀਨ ਨਾਲ ਸਰੱਹਦ ਵਿਵਾਦ 'ਤੇ ਭਾਰਤ ਨੂੰ ਮਿਲਿਆ ਜਾਪਾਨ ਦਾ ਸਾਥ

03/07/2020ਨਵੀਂ ਦਿੱਲੀ, 03 ਜੁਲਾਈ (ਹਿ.ਸ.)। ਚੀਨ ਨਾਲ ਸਰਹੱਦੀ ਵਿਵਾਦ ਨੂੰ ਲੈ ਕੇ ਭਾਰਤ ਨੂੰ ਜਾਪਾਨ ਦਾ ਜ਼ਬਰਦਸਤ ਸਮਰਥਨ ਮਿਲਿਆ ਹੈ। ਜਾਪਾਨ ਨੇ ਕਿਹਾ ਹੈ ਕਿ ਉਹ ਅਸਲ ਕੰਟਰੋਲ ਰੇਖਾ ਦੀ  ਇਕਤਰਫਾ ਬਦਲਣ ਦੀ ਚੀਨ ਦੀ ਕੋਸ਼ਿਸ਼ ਦਾ ਵਿਰੋਧ ਕਰੇਗਾ।

ਵਿਦੇਸ਼ ਸਕੱਤਰ ਹਰਸ਼ਵਰਧਨ ਸਿੰਗਲਾ ਨੇ ਸ਼ੁੱਕਰਵਾਰ ਨੂੰ ਭਾਰਤ ਵਿਚ ਜਾਪਾਨ ਦੀ ਰਾਜਦੂਤ ਸਤੋਸ਼ੀ ਸੁਜ਼ੂਕੀ ਨਾਲ ਟੈਲੀਫੋਨ ਰਾਹੀਂ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤ-ਚੀਨ ਸਰਹੱਦੀ ਵਿਵਾਦ ਸੰਬੰਧੀ ਭਾਰਤ ਦੀ ਸਥਿਤੀ ਤੋਂ ਜਾਣੂ ਕਰਵਾਇਆ। ਸੁਜ਼ੂਕੀ ਨੇ ਇਸ ਬਾਰੇ ਟਵੀਟ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਅਤੇ ਵਿਦੇਸ਼ ਸਕੱਤਰ ਸਿੰਗਲਾ ਵਿਚਾਲੇ ਗੱਲਬਾਤ ਹੋਈ ਸੀ। ਉਹ ਉਨ੍ਹਾਂ ਵੱਲੋਂ ਅਸਲ ਕੰਟਰੋਲ ਰੇਖਾ ਬਾਰੇ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹਨ। ਜਾਪਾਨ ਨੂੰ ਉਮੀਦ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਆਪਸੀ ਗੱਲਬਾਤ ਰਾਹੀਂ ਸ਼ਾਂਤੀਪੂਰਵਕ ਹੱਲ ਕੀਤਾ ਜਾਵੇਗਾ। ਉੱਥੇ ਹੀ, ਜਪਾਨ ਸਰਹੱਦ 'ਤੇ ਸਥਿਤੀ ਨੂੰ ਬਦਲਣ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕਰਦਾ ਹੈ।

ਜਿਕਰਯੋਗ ਹੈ ਕਿ ਭਾਰਤ ਅਤੇ ਜਾਪਾਨ ਮਹੱਤਵਪੂਰਨ ਰਣਨੀਤਕ ਭਾਈਵਾਲ ਹਨ। ਦੋਵੇਂ ਇੰਡੋ-ਪ੍ਰਸ਼ਾਂਤ ਖੇਤਰ ਵਿਚ ਸਾਂਝੇ ਹਿੱਤਾਂ ਦੀ ਰਾਖੀ ਲਈ ਇਕ ਦੂਜੇ ਦਾ ਸਮਰਥਨ ਕਰ ਰਹੇ ਹਨ। ਜਾਪਾਨ ਅਮਰੀਕਾ ਤੋਂ ਬਾਅਦ ਦੂਜਾ ਦੇਸ਼ ਹੈ ਜਿਸ ਨਾਲ ਭਾਰਤ 2 + 2 ਕਿਸਮ ਦੀਆਂ ਗੱਲਬਾਤ ਕਰਦਾ ਹੈ।

ਹਿੰਦੁਸਥਾਨ ਸਮਾਚਾਰ/ਅਨੂਪ ਸ਼ਰਮਾ/ਕੁਸੁਮ


 
Top