राष्ट्रीय

Blog single photo

ਆਰਟੀਕਲ-370 ਹਟਾਉਣ 'ਤੇ ਸ਼੍ਰੀਨਗਰ ਦੇ ਲਾਲ ਚੌਕ ਵਿਚ ਔਰਤਾਂ ਦਾ ਪ੍ਰਦਰਸ਼ਨ

15/10/2019


ਸ਼੍ਰੀਨਗਰ, 15 ਅਕਤੂਬਰ (ਹਿ.ਸ)।  ਜੰਮੂ-ਕਸ਼ਮੀਰ ਚੋਂ ਆਰਟੀਕਲ 370 ਹਟਾਏ ਜਾਣ ਦੇ ਵਿਰੋਧ ਵਿਚ ਮੰਗਲਵਾਰ ਨੂੰ ਸ਼੍ਰੀਨਗਰ ਵਿਚ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੂਬੇ ਦੇ ਸਾਬਕਾ ਮੁੱਖ ਮੰਤਰੀ ਫਾਰੁਕ ਅਬਦੁੱਲਾ ਦੀ ਭੈਣ ਸੁਰਇਆ ਅਤੇ ਬੇਟੀ ਸਾਫੀਆ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਜੰਮੂ-ਕਸ਼ਮੀਰ ਤੋਂ 370 ਹਟਾਏ ਜਾਣ ਤੋਂ ਬਾਅਦ ਅੱਜ ਪਹਿਲੀ ਵਾਰ ਔਰਤਾਂ ਵੱਲੋਂ ਰੋਹ ਪ੍ਰਦਰਸ਼ਨ ਕੀਤਾ ਗਿਆ। 

ਸੂਬੇ ਦੇ ਸਾਬਕਾ ਮੁੱਖ ਮੰਤਰੀ ਫਾਰੁਕ ਅਬਦੁੱਲਾ ਦੀ ਭੈਣ ਸੁਰਇਆ ਅਤੇ ਬੇਟੀ ਸਾਫੀਆ ਸਮੇਤ ਇਕ ਦਰਜਨ ਤੋਂ ਵੱਧ ਔਰਤਾ ਨੇ ਪ੍ਰਦਰਸ਼ਨ ਕੀਤਾ, ਜਿਸ ਵਿਚ ਜੰਮੂ-ਕਸ਼ਮੀਰ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਬਸ਼ੀਰ ਅਹਿਮਦ ਖਾਨ ਦੀ ਪਤਨੀ ਹੱਵਾ ਬਸ਼ੀਰ ਵੀ ਸ਼ਾਮਲ ਸੀ। ਪ੍ਰਦਰਸ਼ਨ ਦੌਰਾਨ ਇਨ੍ਹਾਂ ਔਰਤਾਂ ਨੇ ਜੰਮੂ-ਕਸ਼ਮੀਰ ਮੁੜ ਵਸੇਵਾ ਬਿੱਲ ਨੂੰ ਰੱਦ ਕਰਨ, ਸੂਬੇ ਵਿਚ 5 ਅਗਸਰਤ ਤੋਂ ਪਹਿਲਾਂ ਵਾਲੀ ਸੰਵੇਧਾਨਿਕ ਸਥਿਤੀ ਨੂੰ ਬਹਾਲ ਕਰਨ ਅਤੇ ਜੇਲ੍ਹਾਂ ਵਿਚ ਬੰਦ ਸਾਰੇ ਸਿਆਸੀ ਲੋਕਾਂ ਦੀ ਫੌਰੀ ਰਿਹਾਈ ਦੀ ਮੰਗ ਕਰ ਰਹੀਆਂ ਸਨ। ਲਾਲ ਚੌਕ ਦੇ ਪ੍ਰੇਸ ਐਨਕਲੇਵ ਵਿਚ ਪ੍ਰਦਰਸ਼ਨਕਾਰੀ ਔਰਤਾਂ ਹੱਥਾਂ ਅਤੇ ਮੋਢਿਆਂ ਉੱਤੇ ਕਾਲੀਆਂ ਪੱਟੀਆਂ ਬੰਨ ਕੇ ਅਤੇ ਹੱਥਾਂ ਵਿਚ ਪਲੇਅ ਕਾਰਡ ਲੈ ਕੇ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਕੀਤੀ। ਪੁਲਿਸ ਨੇ ਇਨ੍ਹਾਂ ਔਰਤਾਂ ਦਾ ਪ੍ਰਦਰਸ਼ਨ ਅੱਧ ਵਿਚਾਲੇ ਹੀ ਰੋਕ ਦਿੱਤਾ ਅਤੇ ਫਾਰੁਕ ਅਬਦੁੱਲਾ ਦੀ ਭੈਣ ਸੁਰਇਆ ਅਤੇ ਬੇਟੀ ਸਾਫੀਆ ਸਮੇਤ ਸਾਰੀਆਂ ਔਰਤਾਂ ਨੂੰ ਹਿਰਾਸਤ ਵਿਚ ਲੈ ਲਿਆ। 

ਹਿੰਦੁਸਥਾਨ ਸਮਾਚਾਰ/ਬਲਵਾਨ ਸਿੰਘ/ਕੁਸੁਮ


 
Top