मनोरंजन

Blog single photo

ਤਿੰਨ ਕਰੋੜ ਦੇ ਚੈੱਕ ਬਾਉਂਸ ਮਾਮਲੇ 'ਚ ਗ੍ਰਿਫਤਾਰ ਹੋ ਸਕਦੀ ਹੈ ਅਮੀਸ਼ਾ ਪਟੇਲ, ਵਰੰਟ ਜਾਰੀ

12/10/2019


ਮੁੰਬਈ, 12 ਅਕਤੂਬਰ (ਹਿ.ਸ)। ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਅਮੀਸ਼ਾ ਅਤੇ ਉਨ੍ਹਾਂ ਦੇ ਦੋਸਤ ਕੁਣਾਲ ਘੂਮਰ ਨੇ ਰਾਂਚੀ ਦੇ ਫਿਲਮ ਮੇਕਰ ਅਜੇ ਨੂੰ ਤਿੰਨ ਕਰੋੜ ਦਾ ਚੈੱਕ ਦਿੱਤਾ ਸੀ, ਜੋ ਬਾਉਂਸ ਹੋ ਗਿਆ। ਹੁਣ ਇਸੇ ਮਾਮਲੇ ਵਿਚ ਰਾਂਚੀ ਦੀ ਹੇਠਲੀ ਅਦਾਲਤ ਨੇ ਦੋਵਾਂ ਖਿਲਾਫ ਗ੍ਰਿਫਤਾਰੀ ਵਰੰਟ ਜਾਰੀ ਕਰ ਦਿੱਤਾ ਹੈ। ਇਸ ਮਾਮਲੇ ਦੀ ਸੁਣਵਾਈ ਲੰਬੇ ਵੇਲ੍ਹੇ ਤੋਂ ਚੱਲ ਰਹੀ ਸੀ। 

ਅਜੇ ਦਾ ਇਲਜਾਮ ਹੈ ਕਿ ਫਿਲਮ 'ਚ ਕੰਮ ਕਰਨ ਦੇ ਬਦਲੇ ਅਮੀਸ਼ਾ ਨੇ ਉਨ੍ਹਾਂ ਤੋਂ 2.5 ਕਰੋੜ ਰੁਪਏ ਲਏ ਸਨ। ਜਿਸ ਦੇ ਬਾਅਦ ਜਦੋਂ ਵੀ ਅਜੇ ਨੇ ਉਨ੍ਹਾਂ ਤੋਂ ਪੈਸੇ ਵਾਪਸ ਮੰਗੇ ਤਾਂ ਅਮੀਸ਼ਾ ਨੇ ਟਾਲ ਦਿੱਤਾ। ਇਸ ਦੇ ਬਾਅਦ ਅਮੀਸ਼ਾ ਨੇ ਉਨ੍ਹਾਂ ਨੂੰ ਤਿੰਨ ਕਰੋੜ ਰੁਪਏ ਦਾ ਇਕ ਚੈੱਕ ਦਿੱਤਾ। ਅਜੇ ਨੇ ਜਦੋਂ ਉਹ ਚੈੱਕ ਬੈਂਕ ਵਿਚ ਪਾਇਆ ਤਾਂ ਉਹ ਬਾਊਂਸ ਹੋ ਗਿਆ। ਜਿਸ ਦੇ ਬਾਅਦ ਅਜੇ ਨੇ ਅਮੀਸ਼ਾ ਖ਼ਿਲਾਫ਼ ਰਾਂਚੀ ਦੀ ਅਦਾਲਤ 'ਚ ਕੇਸ ਦਰਜ ਕਰਵਾ ਦਿੱਤਾ। ਅਜੇ ਦਾ ਇਹ ਵੀ ਕਹਿਣਾ ਸੀ ਕਿ ਕੇਸ ਦਰਜ ਕਰਵਾਉਣ ਦੇ ਬਾਅਦ ਵੀ ਅਮੀਸ਼ਾ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਕੋਰਟ ਦਾ ਬੂਹਾ ਖੜਕਾਇਆ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top