राष्ट्रीय

Blog single photo

ਅੱਧੀ ਰਾਤੀ ਲੱਗੇ ਖਾਲਿਸਤਾਨ ਸਮਰਥਨ ਦੇ ਪੋਸਟਰ , ਖੁਫੀਆ ਏਜੈਂਸੀਆਂ ਹੋਈਆਂ ਸਰਗਰਮ

02/07/2020

ਪਿੰਡ ਮਲੂਕਪੁਰ 'ਚ ਲੱਗੇ ਖਾਲਿਸਤਾਨ ਸਮਰਥਨ ਦੇ ਪੋਸਟਰ , ਖੁਫੀਆ ਏਜੈਂਸੀਆਂ ਹੋਈਆਂ ਸਰਗਰਮ 
ਫਾਜ਼ਿਲਕਾ , 2 ਜੁਲਾਈ  ( ਹਿ ਸ ):   ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ ਖਾਲਿਸਤਾਨ ਸਮਰਥਕ ਅਤੇ ਸਿਖਸ ਫਾਰ ਜਸਟਿਸ ਦੀ ਰਹਿਨੁਮਾਈ ਕਰ ਰਹੇ 9 ਆਗੂਆਂ ਨੂੰ ਅੱਤਵਾਦੀ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਖਾਲਿਸਤਾਨ ਸਮਰਥਕ ਕਾਰਕੁਨਾਂ ਦੀਆਂ ਲਗਦੈ ਪੰਜਾਬ 'ਚ ਸਰਗਰਮ ਹੋ ਗਈਆਂ ਹਨ ਅਤੇ ਇਸਦਾ ਸਬੂਤ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਮਲੂਕਪੁਰ 'ਚ ਲੱਗੇ ਅਣਗਿਣਤ ਪੋਸਟਰਾਂ ਤੋਂ ਲਾਇਆ ਜਾ ਸਕਦੇ ਹੈ ਜਿਸਤੋ ਬਾਅਦ ਪੁਰਾ ਪੁਲਿਸ ਪ੍ਰਸ਼ਾਸਨ ਅਤੇ ਖੁਫੀਆਂ ਏਜੈਂਸੀਆਂ ਹਰਕਤ 'ਚ ਆ ਗਈਆਂ ਹਨ । ਪਿੰਡ ਦੇ ਜਨਤੱਕ ਥਾਵਾਂ ਅਤੇ ਕੁਝ ਦੁਕਾਨਾਂ ਦੇ ਬਾਹਰ ਇਹ ਪਿਸਟਰ ਲੱਗੇ ਹਨ । ਪੋਸਟਰ ਖਾਲਿਸਤਾਨ ਦਾ ਸਮਰਥਨ ਨੂੰ ਲੈਕੇ ਹੈ । 
 ਪੋਸਟਰ ਲੱਗੇ ਹੋਣ ਦੀ ਖ਼ਬਰ ਸਵੇਰੇ ਲਗਦੇ ਹੀ ਮਾਮਲਾ ਸਰਪੰਚ ਮਨਜੀਤ ਸਿੰਘ ਦੇ ਧਿਆਨ 'ਚ ਆਇਆ ਅਤੇ ਉਨ੍ਹਾਂ ਨੇ ਪੁਲਿਸ ਨੂੰ ਖ਼ਬਰ ਦਿਤੀ । ਖੁਫੀਆਂ ਏਜੈਂਸੀ ਦੀ ਟੀਮ ਸਮੇਤ ਪੁਲਿਸ ਦੀ ਟੀਮ ਵੀ ਪਿੰਡ 'ਚ ਪਹੁੰਚੀ ਅਤੇ ਉਸਤੋਂ ਬਾਅਦ ਪੋਸਟਰਾਂ ਨੂੰ ਫਾੜ ਦਿੱਤਾ ਗਿਆ। ਪਿੰਡ 'ਚ ਪੁੱਛ ਗਿਛ ਕੀਤੀ ਜਾ ਰਹੀ ਹੈ ਅਤੇ ਬੈਂਕ ਅਤੇ ਹੋਰ ਥਾਵਾਂ 'ਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ । 
 ਇਸ ਬਾਰੇ ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਜਾਣਕਾਰੀ ਅਨੁਸਾਰ ਇਹ ਪੋਸਟਰ ਰਾਤ ਕਰੀਬ ਸਾਢੇ 10 ਵਜੇ ਤੋਂ ਬਾਅਦ ਅਤੇ ਸਵੇਰੇ 6 ਵਜੇ ਦੇ ਵਿਚਕਾਰ ਕਿਸੇ ਟਾਈਮ ਲੱਗੇ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ 'ਚ ਅਜਿਹੇ ਕੋਈ ਨੌਜਵਾਨ ਨਹੀਂ ਹਨ ਜੋ ਇਸ ਤਰ੍ਹਾਂ ਦੀ ਗਤੀਵਿਧੀ 'ਚ ਸ਼ਾਮਲ ਹੋਣ ।  
 ਪਿੰਡ ਦੇ ਇਕ ਦੁਕਾਨਦਾਰ ਨੇ ਦੱਸਿਆ ਕਿ ਜਦੋ ਉਹ ਸਵੇਰੇ ਦੁਕਾਨ 'ਤੇ ਪਹੁੰਚਿਆ ਤਾਂ ਉਸਦੀ ਦੁਕਾਨ ਦੇ ਬਾਹਰ ਇਹ ਪੋਸਟਰ ਲੱਗੇ ਹੋਏ ਸਨ । ਉਸਤੋਂ ਬਾਅਦ ਪੁਲਿਸ ਆਈ ਅਤੇ ਉਨ੍ਹਾਂ ਵਲੋਂ ਪੁੱਛ ਗਿਛ ਤੋਂ ਬਾਅਦ ਪੋਸਟਰ ਫਾੜ ਦਿਤੇ । 
ਹਿੰਦੁਸਥਾਨ ਸਮਾਚਾਰ / ਸੁਰਿੰਦਰ ਗੋਇਲ  / ਨਰਿੰਦਰ ਜੱਗਾ 


 
Top