खेल

Blog single photo

ਪੁਣੇ ਟੈਸਟ : ਕੋਹਲੀ ਦੀ ਡਬਲ ਸੈਂਚੁਰੀ, ਭਾਰਤੀ ਪਾਰੀ 601/5 'ਤੇ ਖਤਮ

11/10/2019


ਨਵੀਂ ਦਿੱਲੀ, 11 ਅਕਤੂਬਰ (ਹਿ.ਸ)। ਦੱਖਣੀ ਅਫਰੀਕਾ ਖਿਲਾਫ ਪੁਣੇ ਵਿਚ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੈਸਟ ਲੜੀ ਦੇ ਦੂਜੇ ਮੈਚ ਦੇ ਦੂਜੇ ਦਿਨ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਬੇਹਤਰੀਨ ਡਬਲ ਸੈਂਚੁਰੀ ਮਾਰੀ। ਇਹ ਕੋਹਲੀ ਦੇ ਟੇਸਟ ਕ੍ਰਿਕੇਟ ਵਿਚ ਸਤਵੀਂ ਡਬਲ ਸੈਂਚੁਰੀ ਹੈ। ਇਸ ਦੇ ਨਾਲ ਹੀ ਕੋਹਲੀ ਸੱਤ ਡਬਲ ਸੈਂਚੁਰੀਆਂ ਮਾਰਨ ਵਾਲੇ ਪਹਿਲੇ ਭਾਰਤੀ ਬੱਲੇਬਾਜ ਬਣ ਗਏ ਹਨ। ਇਸ ਮਾਮਲੇ ਵਿਚ ਕੋਹਲੀ ਨੇ ਮਹਾਨ ਬੱਲੇਬਾਜ ਸਚਿਨ ਤੇਂਦੁਲਕਰ ਅਤੇ ਵੀਰੇਂਦਰ ਸਹਿਵਾਗ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਦੋਵੇਂ ਬੱਲੇਬਾਜਾਂ ਨੇ 6-6 ਡਬਲ ਸੈਂਚੁਰੀਆਂ ਲਗਾਈਆਂ ਹਨ। 

ਇਸ ਤੋਂ ਇਲਾਵਾ ਰਿਕੀ ਪੋਟਿੰਗ, ਜਾਵੇਦ ਮੀਆਂਦਾਦ, ਯੂਨੁਸ ਖਾਨ, ਮਰਵਨ ਅਟਾਪੱਟੂ ਨੂੰ ਵੀ ਕੋਹਲੀ ਨੇ ਪਿੱਛੇ ਛੱਡ ਦਿੱਤਾ ਹੈ। ਇਨ੍ਹਾਂ ਸਾਰਿਆਂ ਨੇ 6-6 ਡਬਲ ਸੈਂਚੁਰੀਆਂ ਮਾਰੀਆਂ ਹਨ। ਕੋਹਲੀ ਨੇ ਇਸ ਰਿਕਾਰਡ ਨੇ ਨਾਲ ਹੀ ਇੰਗਲੈਂਡ ਦੇ ਸਾਬਕਾ ਦਿੱਗਜ ਵੈਲੀ ਹੈਮੰਡ ਅਤੇ ਸ਼੍ਰੀਲੰਕਾ ਦੇ ਮਹੇਲਾ ਜੈਵਰਧਨੇ ਦੀ ਬਰਾਬਰੀ ਕਰ ਲਈ ਹੈ।  ਨਾਲ ਹੀ ਉਨ੍ਹਾਂ ਨੇ ਸੱਤ ਹਜਾਰ ਰਨ ਵੀ ਪੂਰੇ ਕਰ ਲਏ ਹਨ।  

ਭਾਰਤ ਨੇ 601 ਦੌੜਾਂ ਅਤੇ 5 ਵਿਕਟਾਂ ਉੱਤੇ ਆਪਣੀ ਪਾਰੀ ਐਲਾਨ ਦਿੱਤੀ ਹੈ। ਹੁਣ ਦੱਖਣੀ ਅਫਰੀਕਾ ਨੂੰ ਆਪਣੀ ਪਾਰੀ ਖੇਡਣੀ ਹੈ।  

ਹਿੰਦੁਸਥਾਨ ਸਮਾਚਾਰ/ਸੁਨੀਲ ਦੁਬੇ/ਕੁਸੁਮ 
Top