मनोरंजन

Blog single photo

ਬਿੱਗ ਬੌਸ-13 ਦੀ ਸ਼ੁਰੂਆਤ, ਕਿਸ-ਕਿਸ ਨੂੰ ਮਿਲੀ ਐਂਟਰ, ਜਾਣੋ...

30/09/2019


ਟੀਵੀ ਦੇ ਸਭ ਤੋਂ ਮਸ਼ਹੂਰ ਅਤੇ ਵਿਵਾਦਿਤ ਰਿਅਲਟੀ ਸ਼ੋਅ ਬਿੱਗ ਬੌਸ 13 ਦਾ ਆਗਾਜ਼ ਹੋ ਚੁੱਕਿਆ ਹੈ। ਇਸ ਵਾਰ ਦਾ ਬਿੱਗ ਬੌਸ ਪਹਿਲਾਂ ਦੇ ਮੁਕਾਬਲੇ ਹੋਰ ਵੀ ਜ਼ਿਆਦਾ ਰੌਚਕ ਹੋਣ ਦੀ ਸੰਭਾਵਨਾ ਹੈ। ਵੀਕਐਂਡ ਦੇ ਵਾਰ ਅਤੇ ਪ੍ਰੀਮੀਅਰ ਏਪੀਸੋਡ ਦਾ ਪ੍ਰਸਾਰਣ ਐਤਵਾਰ ਰਾਤ ਨੂੰ 9 ਵਜੇ ਬੜੀ ਹੀ ਧੂੰਮਧਾਨ ਨਾਲ ਹੋਇਆ। ਖਾਸ ਗੱਲ ਇਹ ਹੈ ਕਿ  ਇਸ ਵਾਰ ਦੇ ਬਿੱਗ ਬੌਸ ਦੇ ਸਾਰੇ ਕੰਟੈਸਟੈਂਟ ਕਲਾਕਾਰ ਹਨ। 

ਬਿਗ ਬੌਸ -13 ਵਿਚ ਕੋਇਨਾ ਮਿੱਤਰਾ, ਸਿਧਾਰਥ ਸ਼ੁਕਲਾ, ਦੇਬੋਲੀਨਾ ਭੱਟਾਚਾਰੀਆ, ਰਸ਼ਮੀ ਦੇਸਾਈ, ਆਰਤੀ ਸਿੰਘ, ਮਾਹਿਰਾ ਸ਼ਰਮਾ, ਅਬੂ ਮਲਿਕ, ਸ਼ਹਿਨਾਜ਼ ਗਿੱਲ, ਸ਼ੇਫਾਲੀ ਬੱਗਾ, ਅਸੀਮ ਰਈਸ, ਦਲਜੀਤ ਕੌਰ, ਸਿਧਾਰਥ ਡੇਅ ਵਰਗੇ ਮਸ਼ਹੂਰ ਅਦਾਕਾਰਾਂ ਨੂੰ ਐਂਟਰੀ ਮਿਲੀ ਹੈ। 

ਸਲਮਾਨ ਖ਼ਾਨ ਨੇ ਸ਼ੋਅ ਲਾਂਚ ਹੁੰਦੀਆਂ ਹੀ ਐਲਾਨ ਕੀਤਾ ਸੀ ਕਿ ਇਸ ਵਾਰ ਦੇ ਬਿੱਗ ਬੌਸ 'ਚ ਪਹਿਲੇ ਦਿਨ ਤੋਂ ਹੀ ਟਵਿਸਟ ਤੇ ਟਰਨ ਆਉਣੇ ਸ਼ੁਰੂ ਹੋ ਜਾਣਗੇ। ਸਲਮਾਨ ਖ਼ਾਨ ਨੇ ਇਹ ਵੀ ਕਿਹਾ ਕਿ ਬੇਸ਼ੱਕ ਹੀ ਬਿੱਗ ਬੌਸ ਕਲਾਕਾਰਾਂ ਦਾ ਹੋਵੇਗਾ ਪਰ ਇਸ ਵਿਚ ਕਈ ਅਜਿਹੀਆਂ ਗੱਲਾਂ ਅਤੇ ਟਾਸਕ ਹੋਣਗੇ ਜਿਹੜੇ ਇਨ੍ਹਾਂ ਦੀ ਰਾਤਾਂ ਦੀ ਨੀਂਦ ਵੀ ਹਰਾਮ ਕਰ ਦੇਣਗੇ। 

ਹਿੰਦੁਸਥਾਨ ਸਮਾਚਾਰ


 
Top