मनोरंजन

Blog single photo

BIRTHDAY SPECIAL : 65 ਦੀ ਹੋਈ ਬਾਲੀਵੁੱਡ ਦੀ ਸਦਾਬਹਾਰ 'ਉਮਰਾਵ ਜਾਨ'

10/10/2019ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ ਅੱਜ ਆਪਣਾ 65ਵਾਂ ਜਨਮ ਦਿਹਾੜਾ ਮਣਾ ਰਹੀ ਹੈ। 10 ਅਕਤੂਬਰ, 1954 ਨੂੰ ਚੈਨਈ ਵਿਚ ਪੈਦਾ ਹੋਈ ਰੇਖਾ ਉਰਫ ਭਾਨੁਰੇਖਾ ਗਣੇਸ਼ਨ ਨੇ 1966 ਤੋਂ ਲਗਾਤਾਰ  ਆਪਣੀ ਅਦਾਕਾਰੀ ਦਾ ਜਾਦੂ ਵਿਖੇਰਿਆ ਹੈ। ਅੱਜ ਵੀ ਉਨ੍ਹਾਂ ਦੀ ਖੂਬਸੂਰਤੀ ਪਹਿਲਾਂ ਵਾਂਗ ਹੀ ਬਰਕਰਾਰ ਹੈ। 

ਰੇਖਾ ਦਾ ਜਨਮ 10 ਅਕਤੂਬਰ 1954 ਨੂੰ ਚੇਨਈ ਚ ਤਾਮਿਲ ਅਦਾਕਾਰ ਜੈਮਿਨੀ ਗਨੇਸ਼ਨ ਅਤੇ ਤਮਿਲ ਅਦਾਕਾਰਾ ਪੁਸ਼ਪਾਵਲੀ ਦੇ ਘਰ ਹੋਇਆ ਸੀ। ਇਕ ਇੰਟਰਵਿਊ ਦੌਰਾਨ ਰੇਖਾ ਨੇ ਖੁਦ ਕਬੂਲ ਕੀਤਾ ਸੀ ਕਿ ਉਹ ਨਨ ਬਣਨਾ ਚਾਹੁੰਦੀ ਸੀ, ਪਰ ਪਤਾ ਨਹੀਂ ਕਿਵੇਂ ਉਹ ਫਿਲਮੀ ਦੁਨੀਆ ਵੱਲ ਵੱਧ ਗਈ। ਕਾਨਵੈਂਟ ਸਕੂਲ ਚ ਆਇਰਿਸ਼ ਨਨਾਂ ਤੋਂ ਸਿੱਖਿਆ ਪ੍ਰਾਪਤ ਕਰਦੇ ਸਮੇਂ ਰੇਖਾ ਅੰਦਰ ਵੀ ਨਨ ਬਣਨ ਦੀ ਇੱਛਾ ਪੈਦਾ ਹੋ ਗਈ। ਨਨ ਨਾ ਬਣ ਸਕਣ ਤੋਂ ਬਾਅਦ ਰੇਖਾ ਨੇ ਏਅਰਹੋਸਟੈਸ ਬਣਨ ਦਾ ਸੁਫਨਾ ਦੇਖਿਆ ਪਰ ਕਿਸਮਤ ਨੇ ਰੇਖਾ ਲਈ ਕੁਝ ਹੋਰ ਹੀ ਸੋਚ ਕੇ ਰਖਿਆ ਸੀ।

ਕਿਸਮਤ ਨੇ ਰੇਖਾ ਨੂੰ ਅਦਾਕਾਰਾ ਬਣਾਇਆ, ਪਰ ਉਨ੍ਹਾਂ ਦੀ ਅਦਾਕਾਰੀ ਚ ਕੋਈ ਦਿਲਚਸਪੀ ਨਹੀਂ ਸੀ। ਪਰ ਬਾਅਦ ਵਿਚ ਘਰੇਲੂ ਹਾਲਾਤ ਵਿਗੜ ਜਾਣ ਕਰਕੇ ਉਨ੍ਹਾਂ ਨੂੰ ਸਕੂਲ ਛੱਡ ਕੇ ਅਦਾਕਾਰੀ ਵੱਲ ਆਉਣਆ ਪਿਆ।

ਰੇਖਾ ਦੇ ਪਿਤਾ ਨੇ ਕਦੇ ਉਨ੍ਹਾਂ ਦੀ ਮਾਂ ਨਾਲ ਵਿਆਹ ਨਹੀਂ ਕੀਤਾ। ਰੇਖਾ ਦੀ ਇਕ ਸਕੀ ਭੈਣ, ਪੰਜ ਮਤਰੇਈਆਂ ਭੈਣਾਂ ਅਤੇ ਇਕ ਮਤਰਿਆ ਭਰਾ ਸੀ। ਮਤਰੇਈਆਂ ਭੈਣਾਂ-ਭਰਾਵਾਂ ਦੀਆਂ ਮਾਵਾਂ ਵੱਖੋ ਵੱਖ ਹੋਣ ਬਾਵਜੂਦ ਰੇਖਾ ਦਾ ਉਨ੍ਹਾਂ ਨਾਲ ਰਿਸ਼ਤਾ ਕਾਫ਼ੀ ਮਜ਼ਬੂਤ ਸੀ। ਰੇਖਾ ਦੇ ਫਿਲਮੀ ਕੈਰੀਅਰ ਦੀ ਗੱਲ ਕਰੀਏ ਤਾਂ ਉਹ ਡਬਿੰਗ ਦੀ ਕਾਫੀ ਸ਼ੌਕੀਨ ਹੈ। ਉਨ੍ਹਾਂ ਨੇ ਫਿਲਮ ਯਾਰਾਨਾ ਚ ਨੀਤੂ ਸਿੰਘ ਦੀ ਆਵਾਜ਼ ਅਤੇ ਫਿਲਮ ਵਾਰਿਸ ਚ ਸਮਿਤਾ ਪਾਟਿਲ ਦੀ ਅਵਾਜ਼ ਵਿਚ ਡਬਿੰਗ ਕੀਤੀ ਹੈ। ਰੇਖਾ ਨੂੰ ਗਾਉਣ ਦਾ ਵੀ ਬਹੁਤ ਸ਼ੌਕ ਹੈ ਤੇ ਸੰਗੀਤਕਾਰ ਆਰ ਡੀ ਬਰਮਨ ਦੇ ਕਹਿਣ ’ਤੇ ਫਿਲਮ ਖੂਬਸੂਰਤ ਵਿਚ ਦੋ ਗਾਣੇ ਗਾਏ ਹਨ।

ਆਪਣੇ 50 ਸਾਲ ਦੇ ਕਰੀਅਰ ਵਿਚ ਰੇਖਾ ਨੇ 170 ਤੋਂ ਵੱਧ ਫਿਲਮਾਂ ਵਿਚ ਅਦਾਕਾਰੀ ਕੀਤੀ। 1990 ਵਿਚ ਰੇਖਾ ਨੇ ਦਿੱਲੀ ਦੇ ਕਾਰੋਬਾਰੀ ਮੁਕੇਸ਼ ਅਗਰਵਾਲ ਨਾਲ ਵਿਆਰ ਕਰ ਲਿਆ, ਪਰ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਮੁਕੇਸ਼ ਅਗਰਵਾਲ ਨੇ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਨਾਂਅ ਵਿਨੋਦ ਮੇਹਰਾ ਨਾਲ ਵੀ ਕਾਫੀ ਉੱਛਲਿਆ ਸੀ। ਆਪਣੀ ਅਦਾਕਾਰੀ ਲਈ ਕਈ ਐਵਾਰਡ ਜਿੱਤਣ ਵਾਲੀ ਰੇਖਾ ਨੂੰ 2003 ਵਿਚ ਫਿਲਮ ਫੇਅਰ ਲਾਈਫ ਟਾਈਮ ਅਚੀਵਮੇਂਟ ਪੁਰਸਕਾਰ ਅਤੇ ਸੈਮਸੰਗ ਦੀਵਾ ਪੁਰਸਕਾਰ ਅਤੇ 2012 ਵਿਚ ਆਉਟਸਟੈਂਡਿੰਗ ਅਚੀਵਮੇਂਟ ਇੰਨ ਇੰਡੀਅਨ ਸਿਨੇਮਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਅੱਜ ਵੀ ਰੇਖਾ ਦੀ ਖੂਬਸੂਰਤੀ ਅਤੇ ਅਦਾਵਾਂ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਹੈ। 

ਹਿੰਦੁਸਥਾਨ ਸਮਾਚਾਰ/ਕੁਸੁਮ


 
Top