मनोरंजन

Blog single photo

ਭੂਮੀ ਅਤੇ ਤਾਪਸੀ ਦੀ ਫਿਲਮ 'ਸਾਂਡ ਕੀ ਆਂਖ' ਦਾ ਨਵਾਂ ਗੀਤ ਰਿਲੀਜ

14/10/2019



ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਅਤੇ ਤਾਪਸੀ ਪੰਨੂ ਦੀ ਫਿਲਮ ਸਾਂਡ ਕੀ ਆਂਖ ਦਾ ਨਵਾਂ ਗੀਤ 'ਆਸਮਾਂ ਊਂਚਾ ਹੈ ਮੇਰਾ, ਤੂ ਹੀ ਛੂ ਲੇਨਾ' ਸੋਮਵਾਰ ਨੂੰ ਰਿਲੀਜ ਹੋ ਗਿਆ ਹੈ। ਇਸ ਗੀਤ ਨੂੰ ਮਸ਼ਹੂਰ ਗਾਇਕਾ ਆਸ਼ਾ ਭੋਂਸਲੇ ਨੇ ਗਾਇਆ ਹੈ। ਗਾਨੇ ਦਾ ਸੰਗੀਤ ਵਿਸ਼ਾਲ ਮਿਸ਼ਰਾ ਨੇ ਤਿਆਰ ਕੀਤਾ ਹੈ, ਜਦਕਿ ਲਿਰਿਕਸ ਰਾਜ ਸ਼ੇਖਰ ਦੇ ਹਨ। ਭੂਮੀ ਨੇ ਸੋਸ਼ਲ ਮੀਡੀਆ ਉੱਤੇ ਗੀਤ ਦਾ ਲਿੰਕ ਸ਼ੇਅਰ ਕੀਤਾ ਹੈ। ਭੂਮੀ ਨੇ ਟਵੀਟ ਕੀਤਾ, ਸਾਂਡ ਕੀ ਆਂਖ ਦਾ ਨਵਾਂ ਗੀਤ 'ਆਸਮਾਂ ਊਂਚਾ ਹੈ ਮੇਰਾ, ਤੂ ਹੀ ਛੂ ਲੇਨਾ' ਆ ਗਿਆ। 



ਫਿਲਮ ਦਾ ਟ੍ਰੇਲਰ ਅਤੇ ਗਾਨਾ ਵੋਮਨਿਆ ਬੀਤੇ ਦਿਨੀਂ ਰਿਲੀਜ ਹੋਇਆ ਸੀ, ਜਿਸ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਗਿਆ। ਫਿਲਮ ਦੀ ਕਹਾਨੀ ਸ਼ੂਟਰ ਦਾਦੀ ਦੇ ਨਾਂਅ ਨਾਲ ਮਸ਼ਹੂਰ ਚੰਦਰੋ ਤੋਮਰ ਅਤੇ ਪ੍ਰਕਾਸ਼ੀ ਤੋਮਰ ਦੀ ਜਿੰਦਗੀ ਉੱਤੇ ਆਧਾਰਿਤ ਹੈ। ਫਿਲਮ ਵਿਚ ਭੂਮੀ ਚੰਦਰੋ ਅਤੇ ਤਾਪਸੀ ਉਨ੍ਹਾਂ ਦੀ ਭੈਣ ਪ੍ਰਕਾਸ਼ੀ ਤੋਮਰ ਦਾ ਕਿਰਦਾਰ 
ਨਿਭਾ ਰਹੀ ਹੈ। ਇਸ ਫਿਲਮ ਨੂੰ ਅਨੁਰਾਗ ਕਸ਼ਿਅਪ ਪ੍ਰੋਡਊਸ ਕਰ ਰਹੇ, ਜਦਕਿ ਨਿਰਦੇਸ਼ਕ ਤੁਸ਼ਾਰ ਹੀਰਾਨੰਦਾਨੀ ਹਨ। ਫਿਲਮ 25 ਅਕਤੂਬਰ ਨੂੰ ਰਿਲੀਜ ਹੋਵੇਗੀ।  


ਹਿੰਦੁਸਥਾਨ ਸਮਾਚਾਰ/ਕੁਸੁਮ


 
Top