राष्ट्रीय

Blog single photo

ਲੋਕ ਨਿਰਮਾਣ ਮੰਤਰੀ ਨੇ ਡੇਰਾ ਬਾਬਾ ਨਾਨਕ ਵਿਖੇ ਲਾਂਘੇ ਦਾ ਜਾਇਜ਼ਾ ਲਿਆ

15/10/2019

ਲੋਕ ਨਿਰਮਾਣ ਮੰਤਰੀ ਨੇ ਡੇਰਾ ਬਾਬਾ ਨਾਨਕ ਵਿਖੇ ਲਾਂਘੇ ਦਾ ਜਾਇਜ਼ਾ ਲਿਆ 

ਕਰਤਾਰਪੁਰ ਲਾਂਘੇ ਦਾ ਨਿਰਮਾਣ 31 ਅਕਤੂਬਰ ਤੱਕ ਹੋਵੇਗਾ ਮੁਕੰਮਲ: ਸਿੰਗਲਾ 
ਚੰਡੀਗੜ੍ਹ,15 ਅਕਤੂਬਰ (ਹਿੰ.ਸ.)। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲ• ਰਹੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕੰਮ ਦਾ ਜਾਇਜ਼ਾ ਲੈਣ ਮੰਗਲਵਾਰ ਨੂੰ ਡੇਰਾ ਬਾਬਾ ਨਾਨਕ ਪੁੱਜੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਭਾਰਤ ਵਾਲੇ ਨਿਰਮਾਣ ਕੰਮ ਹਰ ਹੀਲੇ 31 ਅਕਤੂਬਰ ਤੱਕ ਮੁਕੰਮਲ ਹੋ ਜਾਵੇਗਾ।
ਸਿੰਗਲਾ ਨੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਜ਼ੀਰੋ ਲਾਈਨ ਉਪਰ ਚੱਲ ਰਹੇ ਕੰਮ ਸਮੇਤ ਸੜਕਾਂ, ਪੁੱਲਾਂ, ਇੰਟਗਰੇਟਿਡ ਚੈਕ ਪੋਸਟ (ਆਈ.ਸੀ.ਪੀ.) ਆਦਿ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਸੰਤੁਸ਼ਟੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 15 ਤੋਂ 31 ਅਕਤੂਬਰ ਵਿਚਾਲੇ ਸਾਰੇ ਕੰਮ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਸੀ ਅਤੇ ਅੱਜ ਦੀ ਜ਼ਮੀਨੀ ਪੱਧਰ 'ਤੇ ਦੇਖਣ ਉਪਰੰਤ ਤਸੱਲੀ ਹਾਸਲ ਹੋਈ।
ਸਿੰਗਲਾ ਨੇ ਦੱਸਿਆ ਕਿ ਕੌਮਾਂਤਰੀ ਸਰਹੱਦ ਉਤੇ ਪਾਕਿਸਤਾਨ ਨਾਲ ਭਾਰਤ ਨੂੰ ਜੋੜਦਾ ਪੁੱਲ ਭਾਰਤ ਵਾਲੇ ਪਾਸੇ ਉਤੇ ਤਾਂ ਬਣ ਗਿਆ ਹੈ ਪਰ ਹਾਲੇ ਪਾਕਿਸਤਾਨ ਵਾਲਾ ਪੁੱਲ ਨਹੀਂ ਬਣਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਵੇਂ ਪੁੱਲ ਆਪਸ ਵਿੱਚ ਨਹੀਂ ਜੋੜਦੇ ਉਦੋਂ ਤੱਕ ਭਾਰਤ ਵਾਲਾ ਪੁੱਲ ਬੰਦ ਰਹੇਗਾ ਅਤੇ ਬਦਲਵੇਂ ਪ੍ਰਬੰਧ ਵਜੋਂ ਰਾਸਤਾ ਰੱਖਿਆ ਗਿਆ ਹੈ ਜਿਸ ਰਾਹੀਂ ਸ਼ਰਧਾਲੂ ਨੂੰ ਕੌਮਾਂਤਰੀ ਸਰਹੱਦ ਪਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਡੇਰਾ ਬਾਬਾ ਨਾਨਕ ਵਿਖੇ ਸ਼ਰਧਾਲੂਆਂ ਦੀ ਵੱਡੀ ਆਮਦ ਨੂੰ ਵੇਖਦਿਆਂ ਇਸ ਇਤਿਹਾਸਕ ਕਸਬੇ ਨੂੰ ਜੋੜਦੀਆਂ ਸੜਕਾਂ ਦੀ ਅੱਪਗ੍ਰਡੇਸ਼ਨ ਦਾ ਕੰਮ ਵੀ ਤੈਅ ਸਮੇਂ ਅੰਦਰ ਮੁਕੰਮਲ ਕਰ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਬਟਾਲਾ-ਡੇਰਾ ਬਾਬਾ ਨਾਨਕ ਰੋਡ 3.05 ਕਰੋੜ ਰੁਪਏ ਦੀ ਲਾਗਤ ਨਾਲ 7 ਤੋਂ 10 ਮੀਟਰ ਤੱਕ 2.10 ਕਿਲੋਮੀਟਰ, ਰਮਦਾਸ-ਡੇਰਾ ਬਾਬਾ ਨਾਨਕ ਰੋਡ 3.60 ਕਰੋੜ ਰੁਪਏ ਦੀ ਲਾਗਤ ਨਾਲ 5.5/7 ਤੋਂ 10 ਮੀਟਰ ਤੱਕ 3.10 ਕਿਲੋ ਮੀਟਰ, ਫਤਿਹਗੜ• ਚੂੜਆ-ਡੇਰਾ ਬਾਬਾ ਨਾਨਕ ਰੋਡ 1.49 ਕਰੋੜ ਰੁਪਏ ਦੀ ਲਾਗਤ ਨਾਲ 900 ਮੀਟਰ ਚੌੜੀ ਹੋ ਰਹੀ ਹੈ।
ਸਿੰਗਲਾ ਨੇ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 13 ਕਰੋੜ ਨਾਨਕ ਨਾਮ ਲੇਵਾ ਸੰਗਤ ਵਰਿ•ਆਂ ਤੋਂ ਅਰਦਾਸ ਕਰ ਰਹੀ ਸੀ ਜਿਸ ਨੂੰ ਹੁਣ ਉਹ ਪੂਰਿਆ ਹੁੰਦਿਆ ਦੇਖ ਰਹੇ ਹਨ।
ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜਨੀਅਰ ਅਰੁਣ ਕੁਮਾਰ ਤੇ ਜੇ.ਐਸ. ਮਾਨ, ਸੁਪਰਡੈਂਟ ਇੰਜਨੀਅਰ ਸੁਖਦੇਵ ਸਿੰਘ ਤੇ ਐਕਸੀਅਨ ਹਰਜੋਤ ਸਿੰਘ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ/ਸੰਜੀਵ/ ਨਰਿੰਦਰ ਜੱਗਾ 


 
Top