खेल

Blog single photo

ਅਜਿਹੇ ਵੇਲ੍ਹੇ 'ਚ ਅਹੁਦਾ ਸਾਂਭ ਰਿਹਾ ਹਾਂ, ਜਦੋਂ ਬੀਸੀਸੀਆਈ ਦਾ ਅਕਸ ਖਰਾਬ : ਸੌਰਵ ਗਾਂਗੂਲੀ

14/10/2019


ਮੁੰਬਈ, 14 ਅਕਤੂਬਰ (ਹਿ.ਸ)। ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਬੀਸੀਸੀਆਈ ਪ੍ਰਧਾਨ ਬਣਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਨਵੀਂ ਜਿੰਮੇਦਾਰੀ ਸਾਂਭਣ ਤੋਂ ਪਹਿਲਾਂ ਸੋਮਵਾਰ ਨੂੰ ਦਾਦਾ ਨੇ ਕਿਹਾ ਕਿ ਇਹ ਕੁਝ ਚੰਗਾ ਕਰਨ ਦਾ ਸੁਨਹਿਰਾ ਮੌਕਾ ਹੈ, ਕਿਉਂਕਿ ਅਜਿਹੇ ਵੇਲ੍ਹੇ ਵਿਚ ਬੋਰਡ ਦੀ ਕਮਾਨ ਸਾਂਬਣ ਜਾ ਰਿਹਾ ਹਾਂ, ਜਦੋਂ ਉਸਦਾ ਅਕਸ ਕਾਫੀ ਖਰਾਬ ਹੋਇਆ ਹੈ। 

ਆਪਣੇ ਪ੍ਰਧਾਨ ਅਹੁਦੇ ਉੱਤੇ ਮੋਹਰ ਨੂੰ ਲੈ ਕੇ ਗਾਂਗੂਲੀ ਨੇ ਸੋਮਵਾਰ ਦੁਪਹਿਰ ਤਿੰਨ ਵਜੇ ਤੱਕ ਇੰਤਜਾਰ ਕਰਨ ਲਈ ਕਿਹਾ। ਪਹਿਲ ਦੇ ਆਧਾਰ ਤੇ ਕੀਤੇ ਜਾਣ ਵਾਲੇ ਕੰਮਾਂ ਤੇ ਗੱਲਬਾਤ ਕਰਦਿਆਂ ਗਾਂਗੁਲੀ ਨੇ ਘਰੇਲੂ ਕ੍ਰਿਕੇਟਰਾਂ ਨੂੰ ਸਹੀ ਟ੍ਰੇਨਿੰਗ ਦੇਣ ਦੀ ਲੌੜ ਦੱਸੀ। ਉਨ੍ਹਾਂ ਦਾ ਇਰਾਦਾ ਭਾਰਤੀ ਕ੍ਰਿਕੇਟ ਦੇ ਉਨ੍ਹਾਂ ਸਾਰੇ ਕੰਮਾਂ ਨੂੰ ਕਰਨਾ ਹੈ, ਜੋ ਬੀਤੇ 33 ਮਹੀਨਿਆਂ ਵਿਚ ਪ੍ਰਸ਼ਾਸਕਾਂ ਦੀ ਕਮੇਟੀ ਨਹੀਂ ਕਰ ਸਕੀ। 

47 ਸਾਲਾ ਸੌਰਵ ਗਾਂਗੁਲੀ ਨੇ ਕਿਹਾ ਕਿ ਯਕੀਨੀ ਤੌਰ ਉੱਤ ਇਹ ਬਹੁਤ ਚੰਗਾ ਅਹਿਸਾਸ ਹੈ ਕਿ ਕਿਉਂਕਿ ਉਨ੍ਹਾਂ ਨੇ ਦੇਸ਼ ਲਈ ਖੇਡਿਆ ਹੈ ਅਤੇ ਕਪਤਾਨ ਰਹੇ ਹਨ। ਪ੍ਰਧਾਨ ਅਹੁਦੇ ਦੀ ਰੇਸ ਵਿਚ ਬ੍ਰਜੇਸ਼ ਪਟੇਲ ਨੂੰ ਪਿੱਛੇ ਛੱਡਦਿਆਂ ਹੁਣ ਦਾਦਾ ਇਸ ਅਹੁਦੇ ਦੇ ਇੱਕਲੇ ਉਮੀਦਵਾਰ ਰਹਿ ਗਏ ਹਨ। ਹਾਲਾਂਕਿ ਕੂਲਿੰਗ ਆਫ ਸਮਾਂ ਹੱਦ ਕਰਕੇ ਉਨ੍ਹਾਂ ਨੂੰ ਜੁਲਾਈ ਵਿਚ ਇਹ ਅਹੁਦਾ ਛੱਡਣਾ ਪਵੇਗਾ। ਇਹ ਪੁੱਛਣ ਤੇ ਕਿ ਕਾਰਜਕਾਲ ਸਿਰਫ 9 ਮਹੀਨਿਆਂ ਦੇ ਹੋਣ ਉੱਤੇ ਉਨ੍ਹਾਂ ਨੂੰ ਅਫਸੋਸ ਹੈ, ਤਾਂ ਉਨ੍ਹਾਂ ਨੇ ਕਿਹਾ, ਹਾਂ, ਇਹੀ ਨੇਮ ਹੈ ਅਤੇ ਸਾਨੂੰ ਇਸਦੀ ਪਾਲਣਾ ਕਰਨੀ ਹੈ। ਜਦੋਂ ਮੈਂ ਆਇਆ ਤਾਂ ਮੈਂਨੂੰ ਪਤਾ ਨਹੀਂ ਸੀ ਕਿ ਮੈਂ ਪ੍ਰਧਾਨ ਬਣਾਂਗਾ। ਪੱਤਰਕਾਰਾਂ ਨੇ ਮੈਨੂੰ ਪੁੱਛਿਆ ਤਾਂ ਮੈਂ ਬ੍ਰਜੇਸ਼ ਦਾ ਨਾਂਅ ਲਿਆ। ਮੈਨੂੰ ਬਾਅਦ ਵਿਚ ਪਤਾ ਲੱਗਿਆ ਕਿ ਹਾਲਾਤ ਬਦਲ ਗਏ ਹਨ। ਮੈਨੂੰ ਨਹੀਂ ਪਤਾ ਕਿ ਬੋਰਡ ਰੂਮ ਸਿਆਸਤ ਕੀ ਹੁੰਦੀ ਹੈ। 

ਹਿੰਦੁਸਥਾਨ ਸਮਾਚਾਰ/ਕੁਸੁਮ


 
Top