ट्रेंडिंग

Blog single photo

'ਆਯੂਸ਼ਮਾਨ ਭਾਰਤ' ਦੇ ਲਾਭਪਾਤਰੀਆਂ ਦੀ ਗਿਣਤੀ 50 ਲੱਖ ਪਾਰ, ਪੀਐੱਮ ਨੇ ਦੱਸਿਆ ਮੀਲ ਦਾ ਪੱਥਰ

15/10/2019ਨਵੀਂ ਦਿੱਲੀ, 15 ਅਕਤੂਬਰ (ਹਿ.ਸ)। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਿਹਤ ਦੇ ਖੇਤਰ ਵਿਚ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ 'ਆਯੂਸ਼ਮਾਨ ਭਾਰਤ ਯੋਜਨਾ' ਦੇ ਤਹਿਤ 50 ਲੱਖ ਤੋਂ ਵੱਧ ਲੋਕਾਂ ਨੂੰ ਮੁਫਤ ਸਿਹਤ ਸਹੁਲਤ ਦਾ ਲਾਹਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਭਾਰਤ ਬਣਾਉਣ ਦੀ ਯਾਤਰਾ ਵਿਚ ਇਹ ਅਹਿਮ ਮੀਲ ਦਾ ਪੱਥਰ ਹੈ।

ਉਨ੍ਹਾਂ ਕਿਹਾ ਕਿ ਇਕ ਸਿਹਤਮੰਦ ਭਾਰਤ ਬਣਾਉਣ ਦੀ ਯਾਤਰਾ ਵਿਚ ਇਹ ਇਕ ਮੀਲ ਦਾ ਪੱਥਰ ਹੈ। ਇਸ ਉੱਤੇ ਹਰ ਭਾਰਤੀ ਨੂੰ ਮਾਣ ਹੋਵੇਗਾ ਕਿ ਇਕ ਸਾਲ ਵਿਚ ਹੀ, ਆਯੂਸ਼ਮਾਨ ਭਾਰਤ ਦੀ ਬਦੌਲਤ 50 ਲੱਖ ਤੋਂ ਵੱਧ ਨਾਗਰਿਕਾਂ ਨੂੰ ਮੁਫਤ ਇਲਾਜ ਦਾ ਲਾਹਾ ਮਿਲਿਆ ਹੈ। ਇਲਾਜ ਤੋਂ ਇਲਾਵਾ, ਇਹ ਯੋਜਨਾ ਕਈ ਭਾਰਤੀਆਂ ਨੂੰ ਮਜਬੂਤ ਵੀ ਬਣਾ ਰਹੀ ਹੈ। 

ਜਿਕਰਯੋਗ ਹੈ ਕਿ ਆਯੂਸ਼ਮਾਨ ਭਾਰਤ ਯੋਜਨਾ ਨੂੰ 2018 ਵਿਚ ਲਾਂਚ ਕੀਤਾ ਗਿਆ ਸੀ। ਆਯੂਸ਼ਮਾਨ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਹੈ, ਜਿਸਦਾ ਮਕਸਦ ਦੇਸ਼ ਦੇ 10.74 ਕਰੋੜ ਤੋਂ ਵੱਧ ਗਰੀਬ ਨਾਗਰਿਕਾਂ ਨੂੰ ਡਾਕਟਰੀ ਸਹੁਲਤ ਪ੍ਰਦਾਨ ਕਰਦੀ ਹੈ। 

ਆਯੂਸ਼ਮਾਨ ਭਾਰਤ ਯੋਜਨਾ ਪ੍ਰਧਾਨ ਮੰਤਰੀ ਜਨ ਆਰੋਗਿਆ ਦੇ ਤਹਿਤ, 16085 ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਅਤੇ 10 ਕਰੋੜ ਤੋਂ ਵੱਧ ਲੋਕਾਂ ਨੂੰ ਈ-ਕਾਰਡ ਜਾਰੀ ਕੀਤੇ ਗਏ ਹਨ। ਆਯੂਸ਼ਮਾਨ ਭਾਰਤ ਦੇ ਤਹਿਤ ਦੇਸ਼ ਭਰ ਵਿਚ ਤਕਰੀਬਨ 17,150 ਸਿਹਤ ਅਤੇ ਵੇਲਨੇੱਸ ਕੇਂਦਰ ਕੰਮ ਕਰ ਰਹੇ ਹਨ।  

ਹਿੰਦੁਸਥਾਨ ਸਮਾਚਾਰ/ਅਨੂਪ ਸ਼ਰਮਾ/ਕੁਸੁਮ


 
Top