ट्रेंडिंग

Blog single photo

ਪੰਜਾਬ 'ਚ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਸਥਾ ਹੋਵੇਗੀ ਸਥਾਪਤ-ਓ.ਪੀ. ਸੋਨੀ

15/10/2019

ਪੰਜਾਬ 'ਚ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਸਥਾ ਹੋਵੇਗੀ ਸਥਾਪਤ

ਚੰਡੀਗੜ੍ਹ,15 ਅਕਤੂਬਰ (ਹਿੰ.ਸ.)। ਸੂਬੇ ਵਿਚ ਅੰਗ ਟ੍ਰਾਂਸਪਲਾਂਟ ਨੂੰ ਉਤਸ਼ਾਹਤ ਅਤੇ ਨਿਯਮਤ ਕਰਨ ਦੀ ਲੋੜ ਮਹਿਸੂਸ ਕਰਦਿਆਂ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵਲੋਂ ਸੂਬੇ ਵਿਚ ਰਾਜ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਸਥਾ ਸਥਾਪਤ ਕਰਨ ਦੇ ਨਾਲ ਨਾਲ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਇਕ-ਇਕ ਆਰਗਨ ਰੀਟ੍ਰਾਇਵਲ ਸੈਂਟਰ ਸਥਾਪਤ ਕੀਤਾ ਜਾਵੇਗਾ। ਇਹ ਜਾਣਕਾਰੀ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਦਿੱਤੀ।
ਸੋਨੀ ਨੇ ਕਿਹਾ ਕਿ ਜੀਵਨ ਦੇ ਅੰਤਮ ਪੜਾਅ 'ਤੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਅੰਗ ਟਰਾਂਸਪਲਾਂਟ ਸਬੰਧੀ ਮਨੁੱਖੀ ਅੰਗਾਂ ਦੀ ਉਪਲਬਧਾਂ ਲੋੜ ਤੋਂ ਬਹੁਤ ਘੱਟ ਹੈ। ਇਸ ਲਈ, ਮ੍ਰਿਤਕ ਦੇਹ ਦੇ ਅੰਗ ਦਾਨ ਨੂੰ ਉਤਸ਼ਾਹਤ ਕਰਨ ਲਈ, ਸੂਬੇ ਵਿਚ ਆਰਗਨ ਰੀਟ੍ਰਾਇਵਲ ਅਤੇ ਟ੍ਰਾਂਸਪਲਾਂਟੇਸ਼ਨ ਸਬੰਧੀ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਰਾਜ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਸਥਾ (ਸੋਟੋ) ਨੈਸ਼ਨਲ ਆਰਗਨ ਟਰਾਂਸਪਲਾਂਟ ਪ੍ਰੋਗਰਾਮ ਤਹਿਤ ਸਥਾਪਤ ਕੀਤੀ ਜਾ ਰਹੀ ਹੈ। ਇਸ ਪ੍ਰੋਜੈਕਟ ਦਾ ਖਰਚਾ ਕੇਂਦਰ ਸਰਕਾਰ ਵੱਲੋਂ ਕੀਤਾ ਜਾਵੇਗਾ ਜਿਸ ਤਹਿਤ ਇਸ ਦੀ ਇਮਾਰਤ ਬਣਾਉਣ 'ਤੇ 35 ਲੱਖ ਰੁਪਏ ਦੀ ਲਾਗਤ ਆਵੇਗੀ ਇਸ ਤੋਂ ਇਲਾਵਾ ਮੈਨਪਾਵਰ 'ਤੇ 38 ਲੱਖ ਰੁਪਏ ਸਲਾਨਾ ਅਤੇ ਅੰਮ੍ਰਿਤਸਰ ਤੇ ਪਟਿਆਲਾ ਵਿਖੇ ਆਰਗੇਨ ਰਿਟ੍ਰੀਵਲ ਸੈਂਟਰ ਸਥਾਪਤ ਕਰਨ ਲਈ 25-25 ਲੱਖ ਰੁਪਏ ਖਰਚਾ ਆਵੇਗਾ। ਸ੍ਰੀ ਸੋਨੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ ਸਰਕਾਰ ਨੇ 1.2 ਕਰੋੜ ਰੁਪਏ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਸ਼ੁਰੂਆਤੀ ਖਰਚਿਆਂ ਲਈ ਲੋੜੀਂਦੀ ਰਕਮ ਜਾਰੀ ਕਰ ਦਿੱਤੀ ਹੈ।
ਮੈਡੀਕਲ ਸਿਖਿਆ ਅਤੇ ਖੋਜ ਮੰਤਰੀ ਨੇ ਕਿਹਾ ਕਿ ਸੋਟੋ ਸਮੁੱਚੀਆਂ ਅੰਗ ਟ੍ਰਾਂਸਪਲਾਂਟ ਸਬੰਧੀ ਗਤੀਵਿਧੀਆਂ ਲਈ ਤਾਲਮੇਲ ਕਰੇਗਾ ਅਤੇ ਇਸ ਤੋਂ ਬਾਅਦ ਗ੍ਰੀਨ ਕੋਰੀਡੋਰ ਸ਼ੁਰੂ ਕਰਵਾਏਗਾ, ਜੋ ਕਿ ਇਕ ਵਿਸ਼ੇਸ਼ ਰਾਸਤਾ ਹੈ ਜਿਸ ਨਾਲ ਟ੍ਰਾਂਸਪਲਾਂਟ ਕਰਨ ਵਾਲੇ ਅੰਗਾਂ ਨੂੰ ਸਹੀ ਸਮੇਂ 'ਤੇ ਨਿਰਧਾਰਤ ਹਸਪਤਾਲ ਤੱਕ ਪਹੁੰਚਾਇਆ ਜਾ ਸਕੇਗਾ।
ਹਿੰਦੂਸਥਾਨ ਸਮਾਚਾਰ/ਸੰਜੀਵ/ ਨਰਿੰਦਰ ਜੱਗਾ 


 
Top