राष्ट्रीय

Blog single photo

ਮੌਹਲੇਧਾਰ ਮੀਂਹ ਕਰਕੇ ਲੀਹਾਂ ਤੋਂ ਲੱਥੀ ਜਿੰਦਗੀ

03/07/2020



ਮੁੰਬਈ, 03 ਜੁਲਾਈ (ਹਿ.ਸ.)। ਸ਼ੁੱਕਰਵਾਰ ਸਵੇਰੇ ਤੜਕੇ ਤੋਂ ਮੁੰਬਈ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਪਏ ਭਾਰੀ ਮੀਂਹ ਨੇ ਸ਼ਹਿਰ ਦੀ ਜਿੰਦਗੀ ਨੂੰ ਪੂਰੀ ਤਰ੍ਹਾਂ ਨਾਲ ਲੀਹਾਂ ਤੋਂ ਲਾਂ ਦਿੱਤਾ ਹੈ। ਤਾਲਾਬੰਦੀ ਕਾਰਨ ਮਹੱਤਵਪੂਰਨ ਸੇਵਾ ਲਈ ਆਪਣੇ ਘਰਾਂ ਤੋਂ ਬਾਹਰ ਨਿਕਲੇ ਮੁੰਬਈਕਰਾਂ ਨੂੰ ਵੱਖ-ਵੱਖ ਥਾਵਾਂ 'ਤੇ ਪਾਣੀ ਭਰਨ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਲਾਬਾ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਭਾਰੀ ਬਾਰਸ਼ ਦੀ ਚੇਤਾਵਨੀ ਦਿੱਤੀ ਹੈ।

ਕੁਲਾਬਾ ਮੌਸਮ ਵਿਭਾਗ ਦੇ ਅਨੁਸਾਰ ਸ਼ੁੱਕਰਵਾਰ ਨੂੰ ਦੱਖਣੀ ਮੁੰਬਈ ਵਿੱਚ 156 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ। ਇਸ ਨਾਲ ਮੁੰਬਈ ਸ਼ਹਿਰ ਵਿਚ ਦਾਦਰ, ਹਿੰਦਮਾਤਾ, ਪਰੇਲ, ਮਾਤੂੰਗਾ ਆਦਿ ਖੇਤਰਾਂ ਵਿਚ ਪਾਣੀ ਭਰ ਗਿਆ। ਇਸੇ ਤਰ੍ਹਾਂ ਅੰਧੇਰੀ ਸਬਵੇਅ, ਸੈਂਟਾਕਰੂਜ਼ ਮਿਲਨ ਸਬਵੇਅ, ਮਾਲਡ ਸਬਵੇਅ ਪੱਛਮੀ ਉਪਨਗਰਾਂ ਵਿਚ ਅੰਧੇਰੀ ਸਭ ਵੇ,. ਪੂਰਬੀ ਉਪਨਗਰਾਂ ਵਿਚ ਕੁਰਲਾ, ਘਾਟਕੋਪਰ, ਵਿਦਿਆਵਿਹਾਰ, ਸਾਕੀਨਾਕਾ, ਆਦਿ ਨੀਵੇਂ ਇਲਾਕਿਆਂ ਪਾਣੀ ਨਾਲ ਨਾਲ ਭਰ ਗਏ ਹਨ। ਮੁੰਬਈ ਮਿਉਂਸਪਲ ਕਾਰਪੋਰੇਸ਼ਨ ਵੱਲੋਂ ਲਗਭਗ 55 ਥਾਵਾਂ 'ਤੇ ਵਾਟਰ ਵਰਕਸ ਕੀਤੇ ਜਾ ਰਹੇ ਹਨ। ਮੀਂਹ ਦਾ ਆਲਮ ਇਹ ਹੈ ਕਿ ਕਈ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਬੈਸਟ ਐਂਟਰਪ੍ਰਾਈਜ਼ ਦੀਆਂ ਬੱਸਾਂ ਫਸੀਆਂ ਹੋਈਆਂ ਹਨ। ਤਾਲਾਬੰਦੀ ਕਾਰਨ ਆਮ ਆਦਮੀ ਤਾਂ ਸੜਕਾਂ 'ਤੇ ਨਹੀਂ ਮਿਲਦਾ, ਪਰ ਜ਼ਰੂਰੀ ਸੇਵਾਵਾਂ ਵਿਚ ਲੱਗੇ ਕਰਮਚਾਰੀ ਮੀਂਹ ਵਿਚ ਜਗ੍ਹਾ-ਜਗ੍ਹਾਂ  'ਤੇ ਅਟਕ ਗਏ ਹਨ। ਗੋਵੰਡੀ, ਬਗਾਨਵਾੜੀ, ਸ਼ਿਵਾਜੀ ਨਗਰ, ਆਦਿ ਵਿਚ ਬਹੁਤ ਸਾਰੇ ਘਰਾਂ ਵਿਚ ਪਾਣੀ ਵੜ ਗਿਆ ਹੈ। ਲੋਕਾਂ ਨੂੰ ਇਸ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰੀ ਬਾਰਸ਼ ਦੌਰਾਨ ਸ਼ਹਿਰ ਵਿੱਚ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹੈ। ਮੁੰਬਈ ਨਗਰ ਨਿਗਮ ਦੇ ਕਰਮਚਾਰੀ ਡਰੇਨੇਜ ਦੇ ਕੰਮ ਵਿਚ ਲੱਗੇ ਹੋਏ ਹਨ।

ਹਿੰਦੁਸਥਾਨ ਸਮਾਚਾਰ/ਰਾਜਬਹਾਦੁਰ ਯਾਦਵ/ਕੁਸੁਮ


 
Top