व्यापार

Blog single photo

ਪਿਆਜ, ਟਮਾਟਰ ਤੋਂ ਬਾਅਦ ਹੁਣ ਲਸਣ ਨੇ ਵੀ ਵਿਗਾੜਿਆ ਰੋਸਈ ਦਾ ਬਜਟ

14/10/2019ਨਵੀਂ ਦਿੱਲੀ, 14 ਅਕਤੂਬਰ (ਹਿ.ਸ)। ਤਮਾਮ ਸਰਕਾਰੀ ਦਾਅਵਿਆਂ ਅਤੇ ਭਰੋਸਿਆਂ ਦੇ ਬਾਵਜੂਦ ਟਮਾਟਰ ਅਤੇ ਪਿਆਜ ਦੀਆਂ ਵਧੀਆਂ ਕੀਮਤਾਂ ਤੋਂ ਲੋਕ ਪਹਿਲਾਂ ਹੀ ਪਰੇਸ਼ਾਨ ਹਨ। ਹੁਣ ਲਸਣ ਦੀਆਂ ਕੀਮਤਾਂ ਵੀ ਸਤਵੇਂ ਅਸਮਾਨ ਉੱਤੇ ਪਹੁੰਚ ਗਈਆਂ ਹਿ, ਜਿਸ ਕਰਕੇ ਲੋਕਾਂ ਦੀ ਰਸੋਈ ਦਾ ਬਜਟ ਬੁਰੀ ਤਰ੍ਹਾਂ ਨਾਲ ਹਿੱਲ ਗਿਆ ਹੈ। ਦਿੱਲੀ ਵਿਚ ਲਸਣ 300 ਰੁਪਏ ਪ੍ਰਤੀ ਕਿਲੋ ਖੁਦਰਾ ਵਿਚ ਵਿੱਕ ਰਿਹਾ ਹੈ। ਹਾਲਾਂਕਿ ਇਸ ਦੀਆਂ ਥੋਕ ਕੀਮਤਾਂ ਵਿਚ ਬੀਤੇ ਦੋ ਹਫਤਿਆਂ ਤੋਂ ਕੋਈ ਖਾਸ ਬਦਲਾਅ ਨਹੀਂ ਹੋਇਆ ਹੈ। ਦੋ ਹਫਤੇ ਪਹਿਲਾਂ ਲਸਣ 150-200 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਨਾਲ ਮਿਲ ਰਿਹਾ ਸੀ। 

ਦੇਸ਼ ਵਿਚ ਇਸ ਸਾਲ ਲਸਣ ਦਾ ਉਤਪਾਦਨ ਬੀਤੇ ਸਾਲ ਨਾਲੋ 76 ਫੀਸਦੀ ਵੱਧ ਹੋਣ ਦੇ ਬਾਵਜੂਦ ਇਸ ਦੀਆਂ ਕੀਮਤਾਂ ਵਿਚ ਅੰਨੇਵਾਹ ਵਾਧਾ ਹੋਇਆ ਹੈ। ਦੇਸ਼ ਦੀ ਮੁਖ ਲਸਣ ਮੰਡੀ ਮੱਧ ਪ੍ਰਦੇਸ਼ ਦੇ ਨੀਮਚ, ਮੰਦਸੌਰ ਅਤੇ ਰਾਜਸਥਾਨ ਦੇ ਕੋਟਾ ਦੇ ਵਪਾਰੀਆਂ ਨੇ ਦੱਸਿਆ ਕਿ ਮੀਂਹ ਕਰਕੇ ਸਟਾਕ ਵਿਚ ਰਖਿਆ ਲਸਣ ਖਰਾਬ ਹੋ ਜਾਣ ਕਰਕੇ ਸਪਲਾਈ ਉੱਤੇ ਅਸਰ ਪਿਆ ਹੈ। ਇਸੇ ਕਰਕੇ ਹੀ ਇਸ ਦੀਆਂ ਕੀਮਤਾਂ ਵਿਚ ਇਜਾਫਾ ਹੋਇਆ ਹੈ। 

ਜਿਕਰਯੋਗ ਹੈ ਕਿ ਭਾਰਤ ਲਸਣ ਦੇ ਮੁੱਖ ਉਤਪਾਦਕ ਦੇਸ਼ਾਂ 'ਚੋਂ ਇਕ ਹੈ, ਜਦਕਿ ਚੀਨ ਦੁਨੀਆ ਦਾ ਸਭ ਤੋਂ ਵੱਡ ਲਸਣ ਉਤਪਾਦਕ ਦੇਸ਼ ਹੈ।

ਹਿੰਦੁਸਥਾਨ ਸਮਾਚਾਰ/ਪ੍ਰਜੇਸ਼ ਸ਼ੰਕਰ/ਕੁਸੁਮ


 
Top