मनोरंजन

Blog single photo

'ਸਰਦਾਰ ਉੱਧਮ ਸਿੰਘ' 'ਚ ਕੰਮ ਰਹੇ ਵਿੱਕੀ ਕੌਸ਼ਲ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

04/10/2019ਨਵੀਂ ਦਿੱਲੀ, 04 ਅਕਤੂਬਰ (ਹਿ.ਸ)। ਅਦਾਕਾਰ ਵਿੱਕੀ ਕੌਸ਼ਲ ਨੇ ਸਰਕਾਰ ਉੱਧਮ ਸਿੰਘ ਦੀ ਬਾਓਪਿਕ ਸ਼ੁਰੂ ਕਰਨ ਤੋਂ ਪਹਿਲਾਂ ਅਮ੍ਰਿਤਸਰ ਜਾ ਕੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੀਸ ਨਵਾਇਆ। ਵਿੱਕੀ ਕੌਸ਼ਲ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਫੋਟੋ ਵਿਚ 31 ਸਾਲਾ ਅਦਾਕਾਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿਚ ਖੜੇ ਹੋਕੇ ਸਿਰ ਨਵਾਉਂਦਿਆਂ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਵਿੱਕੀ ਨੇ ਚਿੱਟਾ ਕੁਰਤਾ ਪਜਾਮਾ ਅਤੇ ਸਿਰ ਤੇ ਕੇਸਰੀ ਪਗੜੀ ਬੰਨੀ ਹੋਈ ਹੈ। ਵਿੱਕੀ ਦੇ ਫੈਂਸ ਨੇ ਉਨ੍ਹਾਂ ਨੂੰ ਫਿਲਮ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਵਿੱਕੀ ਕੌਸ਼ਲ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ 'ਤੇ ਇਹ ਫੋਟੋ ਸ਼ੇਅਰ ਕੀਤੀ ਹੈ। ਵਿੱਕੀ ਨੇ ਕੈਪਸ਼ਨ ਵਿਚ ਲਿੱਖਿਆ ਹੈ  - ਬਾਬਾਜੀ, ਮੇਹਰ ਬਖਸ਼ੋ। ਸਰਦਾਰ ਉੱਧਮ ਸਿੰਘ ਸ਼ੁਰੂ ਹੋਣ ਜਾ ਰਹੀ ਹੈ। ਫਿਲਮ ਦੀ ਸ਼ੁਟਿੰਗ 25 ਦਿਨਾਂ ਤੱਕ ਅਮ੍ਰਿਤਸਰ ਵਿਚ ਹੋਵੇਗੀ। ਪੂਰੀ ਫਿਲਮ ਆਜਾਦੀ ਘੁਲਾਟੀਏ ਉੱਧਮ ਸਿੰਘ ਉੱਤੇ ਆਧਾਰਿਤ ਹੈ। ਫਿਲਮ ਦਾ ਪਹਿਲਾ ਸ਼ੈਡਊਲ ਅਪ੍ਰੈਲ ਵਿਚ ਪੂਰਾ ਹੋ ਚੁੱਕਿਆ ਹੈ। ਜਦਕਿ ਦੂਜਾ ਅਕਤੂਬਰ ਵਿਚ ਪੂਰਾ ਹੋਣਾ ਹੈ। ਫਿਲਮ ਦੀ ਕਹਾਨੀ ਰਿਤੇਸ਼ ਸ਼ਾਹ ਅਤੇ ਸ਼ੁਬੇਂਦੂ ਭੱਟਾਚਾਰਿਆ ਨੇ ਲਿੱਖੀ ਹੈ। 

ਹਿੰਦੁਸਥਾਨ ਸਮਾਚਾਰ/ਕੁਸੁਮ


 
Top