खेल

Blog single photo

ਮਿਲੋ ਬੀਸੀਸੀਆਈ ਦੇ ਨਵੇਂ ਚੀਫ ਸੌਰਵ ਗਾਂਗੁਲੀ ਦੀ ਟੀਮ ਦੇ ਨਾਲ...

15/10/2019ਮੁੰਬਈ, 15 ਅਕਤੂਬਰ (ਹਿ.ਸ)। ਸਾਬਕਾ ਕ੍ਰਿਕੇਟ ਕਪਤਾਨ ਸੌਰਵ ਗਾਂਗੁਲੀ ਅਗਲੇ ਬੀਸੀਸੀਆਈ ਪ੍ਰਧਾਨ ਬਣਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਮੁੰਬਈ ਵਿਚ ਸੋਮਵਾਰ ਨੂੰ ਨਾਮਜਦਗੀ ਦਾਖਲ ਕਰਨ ਤੋਂ ਬਾਅਦ ਗਾਂਗੁਲੀ ਬਿਨਾ ਕਿਸੇ ਵਿਰੋਧ ਦੇ ਭਾਰਤੀ ਕ੍ਰਿਕੇਟ ਬੋਰਡ ਦੇ ਅਗਲੇ ਪ੍ਰਧਾਨ ਬਣਨ ਵਾਲੇ ਹਨ। 23 ਅਕਤੂਬਰ ਨੂੰ ਰਸਮੀ ਤੌਰ 'ਤੇ 'ਦਾਦਾ' ਬੀਸੀਸੀਆਈ ਦੇ ਨਵੇਂ ਪ੍ਰਧਾਨ ਬਣ ਜਾਣਗੇ।

ਅਜਹਰੁਦੀੱਨ ਅਤੇ ਸਚਿਨ ਤੇਂਦੁਲਕਰ ਦੇ ਬਦਲ ਦੇ ਤੌਰ 'ਤੇ ਜਦੋਂ ਸੌਰਵ ਗਾਂਗੁਲੀ ਨੂੰ ਟੀਮ ਦੀ ਕਮਾਨ ਸੌਂਪੀ ਗਈ ਸੀ ਤਾਂ ਉਸ ਵੇਲ੍ਹੇ ਭਾਰਤੀ ਟੀਮ ਪੂਰੀ ਤਰ੍ਹਾਂ ਨਾਲ ਵਿਖਰੀ ਹੋਈ ਸੀ। ਬਦਲਾਅ ਦੇ ਦੌਰ ਤੋਂ ਲੰਘ ਰਹੀ ਟੀਮ ਇੰਡੀਆ ਨੂੰ ਖੜਾ ਕਰਨ ਵਾਲੇ ਸੌਰਵ ਨੇ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਅਤੇ ਆਪਣੀ ਟੀਮ ਤਿਆਰ ਕੀਤੀ। 

ਇਸ ਵਿਚਾਲੇ ਸੌਰਵ ਗਾਂਗੁਲੀ ਦੀ ਬੀਸੀਸੀਆਈ ਵਿਚ ਵੀ ਨਵੀਂ ਫੋਜ ਤਿਆਰ ਹੋ ਗਈ ਹੈ। ਅੱਧੀ ਰਾਤ ਨੂੰ ਗਾਂਗੁਲੀ ਆਪਣੀ ਟੀਮ ਦੇ ਨਾਲ ਨਜਰ ਆਏ। ਉਨ੍ਹਾਂ ਨੇ ਬੀਸੀਸੀਆਈ ਦੀ ਨਵੀਂ ਟੀਮ ਦੀ ਇਕ ਫੋਟੋ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਅਤੇ ਉਮੀਦ ਜਤਾਈ ਕਿ ਨਵੀਂ ਟੀਮ ਚੰਗਾ ਕੰਮ ਕਰ ਸਕਦੀ ਹੈ। ਗਾਂਗੁਲੀ ਦੇ ਨਾਲ ਇਸ ਤਸਵੀਰ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ, ਕੇਂਦਰੀ ਰਾਜ ਵਿੱਤ ਮੰਤਰੀ ਅਤੇ ਸਾਬਕਾ ਬੀਸੀਸੀਆਈ ਪ੍ਰਧਾਨ ਅਨੁਰਾਗ ਠਾਕੁਰ ਅਤੇ ਉਨ੍ਹਾਂ ਦੇ ਛੋਟੇ ਭਰਾ ਅਤੇ ਬੋਰਡ ਦੇ ਨਵੇਂ ਖਚਾਨਚੀ ਅਰੁਣ ਧੂਮਲ ਦੇਖੇ ਜਾ ਸਕਦੇ ਹਨ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top