व्यापार

Blog single photo

ਤਿੰਨ ਦਿਨ ਬਾਅਦ ਫਿਰ ਸਸਤਾ ਹੋਇਆ ਪੇਟਰੋਲ- ਡੀਜਲ

15/10/2019


ਨਵੀਂ ਦਿੱਲੀ, 15 ਅਕਤੂਬਰ (ਹਿ.ਸ)। ਤੇਲ ਮਾਰਕੇਟਿੰਗ ਕੰਪਨੀਆਂ (ਓਐੱਮਸੀ) ਨੇ ਤਿਊਹਾਰੀ ਸੀਜਨ ਵਿਚ ਗਾਹਕਾਂ ਨੂੰ ਤਿੰਨ ਦਿਨ ਬਾਅਦ ਮੰਗਲਵਾਰ ਨੂੰ ਥੋੜੀ ਰਾਹਤ ਦਿੱਤੀ ਹੈ। ਓਐੱਮਸੀ ਨੇ ਪੇਟਰੋਲ ਅਤੇ ਡੀਜਲ ਦੀ ਪ੍ਰਤੀ ਲੀਟਰ ਕੀਮਤ ਵਿਚ 5 ਪੈਸੇ ਦੀ ਕਟੌਤੀ ਕੀਤੀ ਹੈ। ਤੇਲ ਕੰਪਨੀਆਂ ਕੌਮਾਂਤਰੀ ਬਾਜਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਦੇ ਆਧਾਰ 'ਤੇ ਹੀ ਘਰੇਲੂ ਬਾਜਾਰ ਵਿਚ ਪੇਟ੍ਰੋਲ ਡੀਜਲ ਦੀਆਂ ਕੀਮਤਾਂ ਤੈਅ ਕਰਦੀਆਂ ਹਨ। 

ਇੰਡੀਅਨ ਆਇਲ ਦੀ ਵੇਬਸਾਈਟ ਮੁਤਾਬਕ ਰਾਜਧਾਨੀ ਦਿੱਲੀ ਵਿਚ ਪੇਟਰੋਲ 73.27 ਰੁਪਏ ਅਤੇ ਡੀਜਲ 66.41 ਰੁਪਏ ਪ੍ਰਤੀ ਲੀਟਰ ਵਿਚ ਉਪਲੱਬਧ ਹੈ। ਮੁੰਬਈ ਵਿਚ ਪੇਟਰੋਲ 78.88, ਡੀਜਲ69.61 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।  ਕੋਲਕਾਤਾ ਵਿਚ ਪੇਟਰੋਲ 75.92 ਰੁਪਏ ਅਤੇ ਡੀਜਲ 68.77 ਰੁਪਏ ਪ੍ਰਤੀ ਲੀਟਰ ਉਪਲੱਬਧ ਹੈ। ਚੇਨਈ ਵਿਚ ਪੇਟਰੋਲ ਦੀ ਕੀਮਤ 76.09 ਰੁਪਏ ਅਤੇ ਡੀਜਲ 70.15 ਰੁਪਏ ਫੀ ਲੀਟਰ ਹੋ ਗਈ ਹੈ। 

ਹਿੰਦੁਸਥਾਨ ਸਮਾਚਾਰ/ਪ੍ਰਜੇਸ਼ ਸ਼ੰਕਰ/ਕੁਸੁਮ   


 
Top