मनोरंजन

Blog single photo

'ਲਕਸ਼ਮੀ ਬੰਬ' 'ਚ ਅਕਸ਼ੇ ਦਾ ਅਣੋਖਾ ਲੁੱਕ, ਈਦ ਮੌਕੇ ਰਿਲੀਜ ਹੋਵੇਗੀ ਫਿਲਮ

03/10/2019ਬਾਲੀਵੁੱਡ ਦੇ ਸਭ ਤੋਂ ਮਹਿੰਗੇ ਸਟਾਰ ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਫਿਲਮ ਲਕਸ਼ਮੀ ਬੰਬ ਦਾ ਫਰਸਟ ਲੁੱਕ ਸ਼ੇਅਰ ਕੀਤਾ। ਤਸਵੀਰ ਵਿਚ ਅਕਸ਼ੇ ਲਕਸ਼ਮੀ ਦੇ ਕਿਰਦਾਰ ਵਿਚ ਹਨ। ਅੱਕੀ ਨੇ ਟਵੀਟ ਕਰ ਦੱਸਿਆ, "ਨਰਾਤੇ ਆਪਣੇ ਅੰਦਰ ਦੀ ਦੇਵੀ ਨੂੰ ਨਮਨ ਕਰਨ ਅਤੇ ਅਸੀਮ ਸ਼ਕਤੀ ਦਾ ਜਸ਼ਨ ਹਨ। ਇਸ ਸ਼ੁੱਭ ਮੌਕੇ ਉੱਤੇ ਮੇਂ ਆਪਣਾ ਲਕਸ਼ਮੀ ਰੂਪ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਇਸ ਕਿਰਦਾਰ ਨੂੰ ਲੈ ਕੇ ਮੈਂ ਵੀ ਕਾਫੀ ਉਤਸ਼ਾਹਤ ਹਾਂ ਅਤੇ ਨਰਵਸ ਵੀ....ਪਰ ਜੀਵਨ ਉਦੋਂ ਹੀ ਸ਼ੁਰੂ ਹੁੰਦਾ ਹੈ, ਜਦੋਂ ਸਾਡੇ ਕਮਫਰਟ ਜੋਨ ਦਾ ਐਂਡ ਹੁੰਦਾ ਹੈ, ਅਜਿਹਾ ਹੈ ਜਾਂ ਨਹੀਂ।" 2020 ਦੀ ਈਦ 'ਤੇ ਅਕਸ਼ੈ ਕੁਮਾਰ ਦੀ ਇਹ ਫਿਲਮ ਰਿਲੀਜ਼ ਹੋਵੇਗੀ। ਇਸ ਹਾਰਰ ਕਾਮੇਡੀ ਫਿਲਮ 'ਚ ਅਕਸ਼ੈ ਖ਼ਾਸ ਤਰ੍ਹਾਂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜੋ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਕੀਤਾ।

ਫਿਲਮ ਲਕਸ਼ਮੀ ਬੰਬ 'ਚ ਅਕਸ਼ੇ ਕਿੰਨਰ ਵਰਗੇ ਲੁੱਕ 'ਚ ਦਿਖਾਈ ਦੇਣਗੇ, ਜੋ ਇਕ ਫਿਲਮ ਦੀ ਕਹਾਣੀ ਦਾ ਅਹਿਮ ਹਿੱਸਾ ਹੈ। ਫਰਸਟ ਲੁੱਕ 'ਚ ਅਕਸ਼ੈ ਮਹਿਲਾ ਦੇ ਗੇਟਅਪ 'ਚ ਹੈ ਤੇ ਬੈਕਗ੍ਰਾਊਂਡ 'ਚ ਮਾਂ ਦੁਰਗਾ ਦੀ ਮੂਰਤੀ ਹੈ, ਜੋ ਮਹਿਸ਼ਮਦ੍ਰਿਨੀ ਅਵਤਾਰ 'ਚ ਦਿਖਾਈ ਦੇ ਰਹੀ ਹੈ। 
  
ਹਿੰਦੁਸਥਾਨ ਸਮਾਚਾਰ/ਕੁਸੁਮ 


 
Top