ਸ਼ੰਘਾਈ ਮਾਸਟਰਜ਼ ਤੋਂ ਹਟੇ ਕਾਰਲੋਸ ਅਲਕਰਾਜ਼, ਸਰੀਰਕ ਸਮੱਸਿਆ ਦਾ ਦਿੱਤਾ ਹਵਾਲਾ
ਟੋਕੀਓ, 1 ਅਕਤੂਬਰ (ਹਿੰ.ਸ.)। ਵਿਸ਼ਵ ਨੰਬਰ-1 ਸਪੇਨ ਦੇ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ ਨੇ ਇਸ ਹਫ਼ਤੇ ਹੋਣ ਵਾਲੇ ਸ਼ੰਘਾਈ ਮਾਸਟਰਜ਼ ਤੋਂ ਨਾਮ ਵਾਪਸ ਲੈ ਲਿਆ ਹੈ। ਉਨ੍ਹਾਂ ਨੇ ਜਾਪਾਨ ਓਪਨ ਜਿੱਤਣ ਤੋਂ ਕੁਝ ਘੰਟਿਆਂ ਬਾਅਦ ਹੀ ਸੋਸ਼ਲ ਮੀਡੀਆ ''ਤੇ ਇਸਦੀ ਜਾਣਕਾਰੀ ਦਿੱਤੀ। ਸਪੈਨਿਸ਼ ਸਟਾਰ ਨੇ ਲਿਖਿਆ, ਮੈਨ
ਕਾਰਲੋਸ ਅਲਕਰਾਜ਼


ਟੋਕੀਓ, 1 ਅਕਤੂਬਰ (ਹਿੰ.ਸ.)। ਵਿਸ਼ਵ ਨੰਬਰ-1 ਸਪੇਨ ਦੇ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ ਨੇ ਇਸ ਹਫ਼ਤੇ ਹੋਣ ਵਾਲੇ ਸ਼ੰਘਾਈ ਮਾਸਟਰਜ਼ ਤੋਂ ਨਾਮ ਵਾਪਸ ਲੈ ਲਿਆ ਹੈ। ਉਨ੍ਹਾਂ ਨੇ ਜਾਪਾਨ ਓਪਨ ਜਿੱਤਣ ਤੋਂ ਕੁਝ ਘੰਟਿਆਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਇਸਦੀ ਜਾਣਕਾਰੀ ਦਿੱਤੀ।

ਸਪੈਨਿਸ਼ ਸਟਾਰ ਨੇ ਲਿਖਿਆ, ਮੈਨੂੰ ਇਹ ਐਲਾਨ ਕਰਦੇ ਹੋਏ ਬਹੁਤ ਨਿਰਾਸ਼ਾ ਹੋ ਰਹੀ ਹੈ ਕਿ ਇਸ ਸਾਲ ਮੈਂ ਰੋਲੈਕਸ ਸ਼ੰਘਾਈ ਮਾਸਟਰਜ਼ ਵਿੱਚ ਨਹੀਂ ਖੇਡ ਸਕਾਂਗਾ। ਬਦਕਿਸਮਤੀ ਨਾਲ, ਮੈਂ ਕੁਝ ਸਰੀਰਕ ਸਮੱਸਿਆਵਾਂ ਨਾਲ ਜੂਝ ਰਿਹਾ ਹਾਂ ਅਤੇ ਆਪਣੀ ਟੀਮ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਅਸੀਂ ਆਰਾਮ ਅਤੇ ਰਿਕਵਰੀ ਦਾ ਫੈਸਲਾ ਕੀਤਾ ਹੈ।

ਹਾਲ ਹੀ ਵਿੱਚ ਯੂਐਸ ਓਪਨ ਚੈਂਪੀਅਨ ਬਣੇ ਅਲਕਰਾਜ਼ ਨੇ ਅੱਗੇ ਕਿਹਾ, ‘‘ਮੈਂ ਸ਼ੰਘਾਈ ਦੇ ਅਦਭੁਤ ਪ੍ਰਸ਼ੰਸਕਾਂ ਦੇ ਸਾਹਮਣੇ ਖੇਡਣ ਲਈ ਉਤਸ਼ਾਹਿਤ ਸੀ। ਉਮੀਦ ਹੈ ਕਿ ਜਲਦੀ ਹੀ ਵਾਪਸ ਆਵਾਂਗਾ ਅਤੇ ਅਗਲੇ ਸਾਲ ਆਪਣੇ ਚੀਨੀ ਪ੍ਰਸ਼ੰਸਕਾਂ ਨਾਲ ਮੁਲਕਾਤ ਹੋਵੇਗੀ।

ਟੋਕੀਓ ਵਿੱਚ ਹੋਏ ਜਾਪਾਨ ਓਪਨ ਵਿੱਚ ਆਪਣੇ ਪਹਿਲੇ ਮੈਚ ਵਿੱਚ ਅਲਕਾਰਾਜ਼ ਨੂੰ ਗਿੱਟੇ ਦੀ ਸੱਟ ਲੱਗ ਗਈ ਸੀ। ਹਾਲਾਂਕਿ, ਉਨ੍ਹਾਂ ਨੇ ਪੱਟੀ ਬੰਨ੍ਹ ਕੇ ਖੇਡਣਾ ਜਾਰੀ ਰੱਖਿਆ ਅਤੇ ਫਾਈਨਲ ਵਿੱਚ ਅਮਰੀਕੀ ਟੇਲਰ ਫ੍ਰਿਟਜ਼ ਨੂੰ 6-4, 6-4 ਨਾਲ ਹਰਾ ਕੇ ਖਿਤਾਬ ਜਿੱਤਿਆ।

ਇਹ 22 ਸਾਲਾ ਅਲਕਰਾਜ਼ ਦਾ ਸੀਜ਼ਨ ਦਾ ਅੱਠਵਾਂ ਖਿਤਾਬ ਰਿਹਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande