ਜਲਾਲਾਬਾਦ, ਫਾਜ਼ਿਲਕਾ 10 ਅਕਤੂਬਰ (ਹਿੰ. ਸ.)।
ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਮੈਡਮ ਰਾਧਾ ਰਾਣੀ ਬਲਾਕ ਖੇਤੀਬਾੜੀ ਅਫਸਰ ਜਲਾਲਾਬਾਦ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਜਲਾਲਾਬਾਦ ਦੇ ਪਿੰਡ ਢੰਡੀ ਕਦੀਮ ਵਿਖੇ ਝੋਨੇ ਦੇ ਪਰਾਲੀ ਪ੍ਰਬੰਧਨ ਸਬੰਧੀ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿੱਚ ਪਰਵੇਸ਼ ਕੁਮਾਰ ਏਡੀਓ ਵੱਲੋਂ ਕਿਸਾਨਾਂ ਨੂੰ ਅਲੱਗ ਅਲੱਗ ਮਸ਼ੀਨਾਂ ਜਿਵੇਂ ਸੁਪਰਸੀਡਰ,ਜ਼ੀਰੋ ਡਰਿੱਲ ਦੀ ਵਰਤੋਂ ਨਾਲ ਕਣਕ ਦੀ ਬਿਜਾਈ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਰਲਾਉਣ ਸਬੰਧੀ ਜਾਣਕਾਰੀ ਦਿੱਤੀ ਗਈ।
ਕੈਂਪ ਵਿੱਚ ਅੰਸ਼ੂਲ ਬਾਂਸਲ ਏ. ਟੀ. ਐਮ ਵੱਲੋਂ ਕਿਸਾਨਾਂ ਨੂੰ ਕੰਬਾਈਨ ਮਗਰ ਸੁਪਰ ਐਸਐਮਐਸ ਰਾਹੀਂ ਝੋਨੇ ਦੀ ਵਾਢੀ ਕਰਨ ਦੀ ਅਪੀਲ ਕੀਤੀ ਗਈ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ