ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਡੇਰਾਬੱਸੀ ਹਲਕੇ ਵਿੱਚ 5.79 ਕਰੋੜ ਰੁਪਏ ਦੇ ਚੱਲ ਰਹੇ ਸੜ੍ਹਕੀ ਨਿਰਮਾਣ ਕਾਰਜਾਂ ਦਾ ਨਿਰੀਖਣ
ਲਾਲੜੂ, 11 ਅਕਤੂਬਰ (ਹਿੰ. ਸ.)। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਡੇਰਾਬੱਸੀ ਹਲਕੇ ਵਿੱਚ ਲਿੰਕ ਸੜ੍ਹਕਾਂ ਦੇ ਨਵੀਨੀਕਰਨ ਪ੍ਰੋਜੈਕਟ ਅਧੀਨ ਚੱਲ ਰਹੇ ਸੜ੍ਹਕ ਨਿਰਮਾਣ ਕਾਰਜਾਂ ਦਾ ਵਿਸਥਾਰਤ ਨਿਰੀਖਣ ਕੀਤਾ ਤੇ ਅੱਗੇ ਹੋਣ ਵਾਲੇ ਲੁੱਕ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ ।ਇਨ੍ਹਾਂ ਚੱਲ ਰਹੇ ਕੰਮਾਂ ਦੀ ਕੁੱਲ ਲਾਗ
,


ਲਾਲੜੂ, 11 ਅਕਤੂਬਰ (ਹਿੰ. ਸ.)। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਡੇਰਾਬੱਸੀ ਹਲਕੇ ਵਿੱਚ ਲਿੰਕ ਸੜ੍ਹਕਾਂ ਦੇ ਨਵੀਨੀਕਰਨ ਪ੍ਰੋਜੈਕਟ ਅਧੀਨ ਚੱਲ ਰਹੇ ਸੜ੍ਹਕ ਨਿਰਮਾਣ ਕਾਰਜਾਂ ਦਾ ਵਿਸਥਾਰਤ ਨਿਰੀਖਣ ਕੀਤਾ ਤੇ ਅੱਗੇ ਹੋਣ ਵਾਲੇ ਲੁੱਕ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ ।ਇਨ੍ਹਾਂ ਚੱਲ ਰਹੇ ਕੰਮਾਂ ਦੀ ਕੁੱਲ ਲਾਗਤ 5 ਕਰੋੜ 79 ਲੱਖ 48 ਹਜ਼ਾਰ ਰੁਪਏ ਹੈ, ਜਿਸ ਵਿੱਚ ਕੁੱਲ 25.48 ਕਿਲੋਮੀਟਰ ਲੰਬਾਈ ਵਾਲੀਆਂ 11 ਸੜਕਾਂ ਸ਼ਾਮਲ ਹਨ।

ਨਿਰੀਖਣ ਦੌਰਾਨ, ਵਿਧਾਇਕ ਨੇ ਸਬੰਧਤ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਕੰਮ ਦੀ ਗੁਣਵੱਤਾ ਨਾਲ ਸਮਝੌਤਾ ਨਾ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਨਿਰਮਾਣ ਕਾਰਜ, ਵਰਕ ਆਰਡਰ ਵਿੱਚ ਨਿਰਧਾਰਤ ਤਕਨੀਕੀ ਵਿਸ਼ੇਸ਼ਤਾਵਾਂ ਅਨੁਸਾਰ ਕੀਤਾ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਕੰਮਾਂ ਦੀ ਨਿਯਮਤ ਤੌਰ 'ਤੇ ਨਿਗਰਾਨੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਸਾਰੇ ਵਿਧਾਇਕਾਂ ਨੂੰ ਚੱਲ ਰਹੇ ਜਨਤਕ ਕੰਮਾਂ ਵਿੱਚ ਗੁਣਵੱਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਵਿਧਾਇਕ ਰੰਧਾਵਾ ਨੇ ਕਿਹਾ ਕਿ ਇਹ ਪ੍ਰੋਜੈਕਟ ਖੇਤਰ ਵਿੱਚ ਸੰਪਰਕ, ਵਪਾਰ ਅਤੇ ਪੇਂਡੂ ਵਿਕਾਸ ਨੂੰ ਮਹੱਤਵਪੂਰਨ ਹੁਲਾਰਾ ਦੇਣਗੇ, ਜਿਸ ਨਾਲ ਡੇਰਾਬੱਸੀ ਹਲਕੇ ਦੇ ਅਧੀਨ ਕਈ ਪਿੰਡਾਂ ਦੇ ਵਸਨੀਕਾਂ ਨੂੰ ਲਾਭ ਹੋਵੇਗਾ।

ਮੌਜੂਦਾ ਵਿਕਾਸ ਕਾਰਜਾਂ ਅਧੀਨ ਬਣਾਈਆਂ ਜਾਂ ਅਪਗ੍ਰੇਡ ਕੀਤੀਆਂ ਜਾ ਰਹੀਆਂ 11 ਸੜਕਾਂ ਵਿੱਚ ਤੋਫਾਪੁਰ ਤੋਂ ਮੀਆਂਪੁਰ ਸਮੇਤ ਫਿਰਨੀ (72.61 ਲੱਖ), ਲਾਲੜੂ ਤੋਂ ਮੀਆਂਪੁਰ ਵਾਇਆ ਆਗਾਪੁਰ ਅਤੇ ਭਗਵਾਸੀ (97.08 ਲੱਖ, ਕੁਰਲੀ ਤੋਂ ਸਰਸੀਨੀ (25.54 ਲੱਖ), ਮਿਸਿੰਗ ਲਿੰਕ ਰੋਡ ਪੁਨਸਰ (9.98 ਲੱਖ), ਜਸਤਾਨਾ ਖੁਰਦ ਤੋਂ ਬਸੋਲੀ(75.53 ਲੱਖ), ਚੌਂਦੇਹੜੀ ਤੋਂ ਤੋਫਾਪੁਰ (40.32 ਲੱਖ), ਅੰਬਾਲਾ ਚੰਡੀਗੜ ਰੋਡ ਤੋਂ ਜੜੌਤ ਵਾਇਆ ਬਟੋਲੀ ਸਮੇਤ ਫਿਰਨੀ ਸੈਕਸ਼ਨ ਅੰਬਾਲਾ ਚੰਡੀਗੜ੍ਹ ਰੋਡ ਤੋਂ ਬਟੋਲੀ (65.28 ਲੱਖ), ਮੀਰਪੁਰ ਤੋਂ ਕਸੌਲੀ ਵਾਇਆ ਧੀਰੇਮਾਜਰਾ (79.72 ਲੱਖ), ਅੰਬਾਲਾ ਚੰਡੀਗੜ੍ਹ ਰੋਡ ਤੋਂ ਲਾਲੜੂ ਮੀਆਂਪੁਰ ਰੋਡ ਵਾਇਆ ਦੱਪਰ ਫਿਰਨੀ ਸਮੇਤ ਤੋਗਾਪੁਰ (ਸੈਕਸ਼ਨ ਮੀਆਂਪੁਰ ਰੋਡ ਵਾਇਆ ਦੱਪਰ, ਤੋਗਾ ਪੁਰ, ਫਿਰਨੀ ਸਮੇਤ) (62.90 ਲੱਖ), ਕਸੌਲੀ ਤੋਂ ਤਸਿੰਬਲੀ ਵਾਇਆ ਬਸੌਲੀ (39.00 ਲੱਖ) ਅਤੇ ਆਰਸੀ ਰੋਡ ਤੋਂ ਛੱਤ ਬਾਰੀ ਰੋਡ ਤੋਂ ਨਰਾਇਣਗੜ੍ਹ ਝੁੱਗੀਆਂ (11.52 ਲੱਖ) ਸ਼ਾਮਿਲ ਹਨ।

ਵਿਧਾਇਕ ਰੰਧਾਵਾ ਨੇ ਦੁਹਰਾਇਆ ਕਿ ਭਗਵੰਤ ਸਿੰਘ ਮਾਨ ਸਰਕਾਰ ਪੰਜਾਬ ਭਰ ਵਿੱਚ ਸਾਰੇ ਵਿਕਾਸ ਕਾਰਜਾਂ ਨੂੰ ਪਾਰਦਰਸ਼ੀ ਅਤੇ ਸਮਾਂਬੱਧ ਢੰਗ ਨਾਲ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਸਥਾਨਕ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਾਰੀਆਂ ਸੜਕਾਂ ਨੂੰ ਉੱਚ-ਗੁਣਵੱਤਾ ਦੇ ਮਿਆਰਾਂ ਨਾਲ ਇੱਕ ਨਿਰਧਾਰਤ ਸਮਾਂ-ਸੀਮਾ ਵਿੱਚ ਪੂਰਾ ਕੀਤਾ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ, ਪਿੰਡਾਂ ਦੇ ਪੰਚ-ਸਰਪੰਚ, ਪਾਰਟੀ ਦੇ ਬਲਾਕ ਪ੍ਰਧਾਨ ਸਮੇਤ ਸਮੁੱਚੀ ਟੀਮ ਹਾਜ਼ਿਰ ਰਹੀ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande