ਡਿਪਟੀ ਕਮਿਸ਼ਨਰ ਨੇ ਮੇਰਾ ਪਟਿਆਲਾ ਮੈਂ ਹੀ ਸਵਾਰਾ ਮੁਹਿੰਮ ਵਿੱਚ ਸਵੱਛਤਾ ਯੋਧੇ ਵਜੋਂ ਹਿੱਸਾ ਲੈਂਦਿਆਂ ਬਾਰਾਂਦਰੀ ਦੀ ਸੜਕ ਕਿਨਾਰੇ ਪਏ ਕੂੜੇ ਦੀ ਕੀਤੀ ਸਫ਼ਾਈ
ਪਟਿਆਲਾ, 12 ਅਕਤੂਬਰ (ਹਿੰ. ਸ.)। ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦਿਵਾਲੀ ਦੇ ਪਵਿੱਤਰ ਤਿਉਹਾਰ ਤੋਂ ਪਹਿਲਾਂ ਜਿਵੇਂ ਆਪਣੇ ਘਰਾਂ ਦੀ ਸਾਫ-ਸਫ਼ਾਈ ਕਰਦੇ ਹਨ, ਉਸੇ ਤਰ੍ਹਾਂ ਪਟਿਆਲਾ ਸ਼ਹਿਰ ਨੂੰ ਸਾਫ਼-ਸੁੱਥਰਾ ਬਣਾਉਣ ਲਈ ਵੀ ਅੱਗੇ ਆਉਣ। ਅੱਜ ਇ
.


ਪਟਿਆਲਾ, 12 ਅਕਤੂਬਰ (ਹਿੰ. ਸ.)। ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦਿਵਾਲੀ ਦੇ ਪਵਿੱਤਰ ਤਿਉਹਾਰ ਤੋਂ ਪਹਿਲਾਂ ਜਿਵੇਂ ਆਪਣੇ ਘਰਾਂ ਦੀ ਸਾਫ-ਸਫ਼ਾਈ ਕਰਦੇ ਹਨ, ਉਸੇ ਤਰ੍ਹਾਂ ਪਟਿਆਲਾ ਸ਼ਹਿਰ ਨੂੰ ਸਾਫ਼-ਸੁੱਥਰਾ ਬਣਾਉਣ ਲਈ ਵੀ ਅੱਗੇ ਆਉਣ। ਅੱਜ ਇੱਥੇ ਇੱਥੇ ਵਿਜੀਲੈਂਸ ਦਫਤਰ ਤੋਂ ਪਟਿਆਲਾ ਕਲੱਬ ਰੋਡ ਦੇ ਨਾਲ-ਨਾਲ ਬਾਰਾਦਰੀ ਵਿਖੇ ਮੇਰਾ ਪਟਿਆਲਾ ਮੈਂ ਹੀ ਸਵਾਰਾ ਮੁਹਿੰਮ ਵਿੱਚ ਇੱਕ ਸਵੱਛਤਾ ਯੋਧੇ ਵਜੋਂ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਸੜਕਾਂ ਕਿਨਾਰਿਓਂ ਕੂੜਾ ਚੁੱਕਣ ਵਿੱਚ ਆਪਣਾ ਵਿਲੱਖਣ ਯੋਗਦਾਨ ਪਾਇਆ।

ਸ਼ਹਿਰ ਦੇ ਸੁਚੇਤ ਨਾਗਰਿਕਾਂ ਦੇ ਇੱਕ ਗਰੁੱਪ ਵੱਲੋਂ ਸ਼ਹਿਰ ਦੀਆਂ ਸੜਕਾਂ ਨੇੜੇ ਪਏ ਪਲਾਸਟਿਕ ਦੇ ਕੂੜੇ, ਬੋਤਲਾਂ, ਰੈਪਰ ਅਤੇ ਹੋਰ ਚੁੱਕਣ ਦੀ ਇਹ ਸਫਾਈ ਮੁਹਿੰਮ ਪਟਿਆਲਾ ਦੀ ਸਵੱਛਤਾ ਅਤੇ ਸੁੰਦਰੀਕਰਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਆਮ ਨਾਗਿਰਕਾਂ, ਔਰਤਾਂ, ਬੱਚਿਆਂ, ਉਦਯੋਗਪਤੀਆਂ, ਕਾਰੋਬਾਰੀਆਂ, ਡਾਕਟਰਾਂ, ਅਧਿਆਪਕਾਂ,ਸਿਵਲ, ਪੁਲਿਸ ਤੇ ਫ਼ੌਜ ਦੇ ਸਾਬਕਾ ਅਫ਼ਸਰਾਂ, ਟੈਕਨੋਕ੍ਰੇਟਾਂ, ਸਮੇਤ ਹਰ ਖੇਤਰ ਦੇ ਲੋਕਾਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲ ਰਹੀ ਹੈ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵਲੰਟੀਅਰਾਂ ਦੇ ਨਾਲ ਕੂੜਾ ਇਕੱਠਾ ਕਰਨ ਵਿੱਚ ਮਦਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪਰਿਵਾਰ ਦੀਵਾਲੀ ਤੋਂ ਪਹਿਲਾਂ ਆਪਣੇ ਘਰਾਂ ਦੀ ਸਫਾਈ ਕਰਦੇ ਹਨ, ਉਸੇ ਤਰ੍ਹਾਂ ਨਾਗਰਿਕਾਂ ਨੂੰ ਵੀ ਜਨਤਕ ਥਾਵਾਂ ਨੂੰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਇੱਕ ਸਾਫ਼ ਸ਼ਹਿਰ ਇਸਦੇ ਲੋਕਾਂ ਦਾ ਪ੍ਰਤੀਬਿੰਬ ਹੁੰਦਾ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਪਟਿਆਲਾ ਨੂੰ ਸੁੰਦਰ ਰੱਖਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਬਿਹਤਰ ਅਤੇ ਸਾਫ਼ ਵਾਤਾਵਰਣ ਦੇ ਸਕੀਏ।

ਡਿਪਟੀ ਕਮਿਸ਼ਨਰ ਨੇ ਇਸ ਮੁ‌ਹਿੰਮ ਦੌਰਾਨ ਸਥਾਨਕ ਵਸਨੀਕਾਂ ਦੀ ਉਤਸ਼ਾਹੀ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਇਸ ਮੇਰਾ ਪਟਿਆਲਾ ਮੈਂ ਹੀ ਸਵਾਰਾ ਮੁਹਿੰਮ ਨੂੰ ਨਾਗਰਿਕ ਮਾਣ ਦਾ ਸੱਚਾ ਪ੍ਰਤੀਕ ਕਿਹਾ। ਉਨ੍ਹਾਂ ਕਿਹਾ ਕਿ ਇਸ ਸਵੱਛਤਾ ਮੁਹਿੰਮ ਦਾ ਹਿੱਸਾ ਬਣਨਾ ਉਨ੍ਹਾਂ ਲਈ ਇੱਕ ਸ਼ਾਨਦਾਰ ਅਨੁਭਵ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਪਿਛਲੇ ਹਫ਼ਤਿਆਂ ਦੌਰਾਨ ਪਾਸੀ ਰੋਡ, ਪੋਲੋ ਗਰਾਊਂਡ, ਜੇਲ ਰੋਡ ਵਿਖੇ ਚਲਾਈ ਇਸ ਮੁਹਿੰਮ ਵਿੱਚ 2,000 ਕਿਲੋਗ੍ਰਾਮ ਤੋਂ ਵੱਧ ਕੂੜਾ ਇਕੱਠਾ ਕੀਤਾ ਗਿਆ ਹੈ, ਜੋ ਸਮੂਹਿਕ ਭਾਗੀਦਾਰੀ ਦੀ ਸ਼ਕਤੀ ਨੂੰ ਦਰਸਾਉਂਦਾ ਹੈ।ਉਨ੍ਹਾਂ ਕਿਹਾ ਕਿ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਯਤਨ ਕਮਜ਼ੋਰ ਨਹੀਂ ਪੈਣ ਦਿੱਤੇ ਜਾਣਗੇ ਅਤੇ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਮਗਰੋਂ ਇੱਕ ਵਿਆਪਕ ਸਫ਼ਾਈ ਮੁਹਿੰਮ ਵਿੱਢੀ ਜਾਵੇਗੀ।

ਇਸ ਦੌਰਾਨ ਉਘੇ ਸਮਾਜ ਸੇਵੀ ਹਰਿੰਦਰਪਾਲ ਸਿੰਘ ਲਾਂਬਾ ਅਤੇ ਕਰਨਲ ਜੇ.ਵੀ. ਸਿੰਘ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦਾ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕਰਦਿਆਂ ਉਨ੍ਹਾਂ ਦੀ ਸ਼ਮੂਲੀਅਤ ਨੂੰ ਪ੍ਰੇਰਣਾਦਾਇਕ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਹੁਣ ਅਸੀਂ ਸਮੂਹਿਕ ਤੌਰ 'ਤੇ ਰੱਖ-ਰਖਾਅ ਅਤੇ ਸੁੰਦਰੀਕਰਨ ਲਈ ਪਟਿਆਲਾ ਸ਼ਹਿਰ ਦੇ ਕਿਸੇ ਇੱਕ ਖੇਤਰ ਨੂੰ ਮਾਡਲ ਪਾਇਲਟ ਪ੍ਰੋਜੈਕਟ ਵਜੋਂ ਅਪਣਾਉਣ ਦੀ ਤਜਵੀਜ ਉਤੇ ਕੰਮ ਕਰ ਰਹੇ ਹਾਂ।

ਇਸ ਮੁਹਿੰਮ ਵਿੱਚ 60 ਤੋਂ ਵੱਧ ਨਾਗਰਿਕਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਗੁਰਮੀਤ ਸਿੰਘ ਸਡਾਣਾ, ਕੈਪਟਨ ਸੁਖਜੀਤ ਕੌਰ ਅਤੇ ਵਰੁਣ ਮਲਹੋਤਰਾ ਸਮੇਤ ਵੱਡੀ ਗਿਣਤੀ ਪਟਿਆਲਵੀ ਸ਼ਾਮਲ ਸਨ, ਨੇ ਕਿਹਾ ਕਿ ਇਹ ਸਮਾਗਮ ਪਟਿਆਲਵੀਆਂ ਵਿੱਚ ਵਧ ਰਹੀ ਨਾਗਰਿਕ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਸਿਰਫ਼ ਪਟਿਆਲਾ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਦੀ ਸਫਾਈ ਕਰਨੀ ਹੀ ਨਹੀਂ ਹੈ, ਸਗੋਂ ਹਰ ਨਾਗਰਿਕ ਵਿੱਚ ਜ਼ਿੰਮੇਵਾਰੀ ਅਤੇ ਸਫ਼ਾਈ ਬਾਰੇ ਇੱਛਾ ਸ਼ਕਤੀ ਪੈਦਾ ਕਰਨੀ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande