ਵਿਦਿਆਰਥੀਆਂ ਨੂੰ ਸਫਲਤਾ ਵੱਲ ਲਿਜਾਣ ’ਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ
ਹੁਸ਼ਿਆਰਪੁਰ 12 ਅਕਤੂਬਰ (ਹਿੰ. ਸ.)। ਡਿਜੀਟਲ ਲਾਇਬ੍ਰੇਰੀ, ਹੁਸ਼ਿਆਰਪੁਰ, ਵਿਦਿਆਰਥੀਆਂ ਨੂੰ ਸਫਲਤਾ ਵੱਲ ਲਿਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੀ ਅਗਵਾਈ ਅਤੇ ਮਾਰਗਦਰਸ਼ਨ ਹੇਠ ਲਾਇਬ੍ਰੇਰੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕੀਤਾ ਜਾ ਰਿਹਾ ਹੈ।
.


ਹੁਸ਼ਿਆਰਪੁਰ 12 ਅਕਤੂਬਰ (ਹਿੰ. ਸ.)। ਡਿਜੀਟਲ ਲਾਇਬ੍ਰੇਰੀ, ਹੁਸ਼ਿਆਰਪੁਰ, ਵਿਦਿਆਰਥੀਆਂ ਨੂੰ ਸਫਲਤਾ ਵੱਲ ਲਿਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੀ ਅਗਵਾਈ ਅਤੇ ਮਾਰਗਦਰਸ਼ਨ ਹੇਠ ਲਾਇਬ੍ਰੇਰੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕੀਤਾ ਜਾ ਰਿਹਾ ਹੈ। ਇਸ ਡਿਜੀਟਲ ਲਾਇਬ੍ਰੇਰੀ ਦਾ ਸ਼ੁਭ ਆਰੰਭ 4 ਮਾਰਚ, 2023 ਨੂੰ ਹੋਇਆ ਸੀ ਅਤੇ ਇਸ ਦੇ ਹੁਣ ਤੱਕ 900 ਤੋਂ ਵੱਧ ਮੈਂਬਰ ਬਣ ਚੁੱਕੇ ਹਨ। ਇਥੇ ਰੋਜ਼ਾਨਾ ਲਗਭਗ 100 ਤੋਂ 120 ਵਿਦਿਆਰਥੀ ਪੜ੍ਹਦੇ ਹਨ। ਇਹ ਸੰਸਥਾ ਵਿਸ਼ੇਸ਼ ਰੂਪ ਵਿਚ ਉਨ੍ਹਾਂ ਵਿਦਿਆਰਥੀਆਂ ਲਈ ਬੇਹੱਦ ਉਪਯੋਗੀ ਸਿੱਧ ਹੋ ਰਹੀ ਹੈ ਜੋ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਜਿਵੇਂ ਕਿ ਯੂ.ਪੀ.ਐਸ.ਸੀ, ਪੀ.ਸੀ.ਐਸ. ਸੀ, ਬੈਕਿੰਗ, ਪੁਲਿਸ ਅਤੇ ਹੋਰਨਾਂ ਸਰਕਾਰੀ ਸੇਵਾਵਾਂ ਦੀ ਤਿਆਰ ਕਰ ਰਹੇ ਹਨ।ਜਾਣਕਾਰੀ ਦਿੰਦੇ ਹੋਏ ਲਾਇਬ੍ਰੇਰੀਅਨ ਵਿਜੇ ਕੁਮਾਰ ਨੇ ਦੱਸਿਆ ਕਿ ਬਹੁਤ ਸਾਰੇ ਵਿਦਿਆਰਥੀਆਂ ਨੇ ਲਾਇਬ੍ਰੇਰੀ ਤੋਂ ਪੜ੍ਹਾਈ ਕਰਕੇ ਆਪਣੀ ਜ਼ਿੰਦਗੀ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ। ਇਨ੍ਹਾਂ ਵਿਚੋਂ ਲਵਪ੍ਰੀਤ (ਨਿਵਾਸੀ ਨਾਰੂ ਨੰਗਲ) ਅਤੇ ਅਜੈ ਕੁਮਾਰ (ਨਿਵਾਸੀ ਫਤਿਹਪੁਰ) ਨੂੰ ਪੰਜਾਬ ਵਿੱਚ ਪਟਵਾਰੀ ਦੀ ਨੌਕਰੀ ਮਿਲੀ ਹੈ, ਜਦੋਂ ਕਿ ਚਕਸ਼ੂ ਸ਼ਰਮਾ (ਨਿਵਾਸੀ ਗੌਰਾਂ ਗੇਟ, ਜੱਟਾਂ ਮੁਹੱਲਾ) ਨੂੰ ਆਈ.ਬੀ.ਪੀ.ਐਸ ਪੀ ਓ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਬੈਂਕ ਆਫ਼ ਮਹਾਰਾਸ਼ਟਰ ਵਿੱਚ ਨਿਯੁਕਤੀ ਮਿਲੀ ਹੈ। ਲਵਪ੍ਰੀਤ (ਨਿਵਾਸੀ ਸਾਰੰਗਵਾਲ) ਨੂੰ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦਾ ਅਹੁਦਾ ਮਿਲਿਆ ਹੈ। ਇਸੇ ਤਰ੍ਹਾਂ ਭਾਵਨਾ ਪਦਮ (ਅਜੀਤ ਨਗਰ) ਨੇ ਰਾਜਨੀਤੀ ਸ਼ਾਸਤਰ ਵਿੱਚ ਯੂ.ਜੀ.ਸੀ ਨੈੱਟ ਪ੍ਰੀਖਿਆ ਪਾਸ ਕੀਤੀ ਹੈ ਅਤੇ ਮੋਹਿਤ ਦੱਤਾ (ਬਜਵਾੜਾ) ਨੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿੱਚ ਯੂ.ਜੀ.ਸੀ ਨੈੱਟ ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ ਵਿਦਿਆਰਥੀਆਂ ਦੀ ਸਫ਼ਲਤਾ ਵਿਚ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਦਾ ਯੋਗਦਾਨ ਬੇਹੱਦ ਸ਼ਲਾਘਾਯੋਗ ਰਿਹਾ ਹੈ।ਵਿਜੇ ਕੁਮਾਰ ਨੇ ਦੱਸਿਆ ਕਿ ਲਾਇਬ੍ਰੇਰੀ ਅਤਿ-ਆਧੁਨਿਕ ਸਹੂਲਤਾਂ ਪ੍ਰਦਾਨ ਕਰਦੀ ਹੈ, ਜਿਸ ਵਿੱਚ ਵਾਈ.ਫਾਈ, ਏਅਰ ਕੰਡੀਸ਼ਨਿੰਗ, ਡਿਜੀਟਲ ਕਿਤਾਬਾਂ, ਸਮਾਰਟ ਕਾਰਡ ਐਂਟਰੀ, ਯੂ.ਪੀ.ਐਸ.ਸੀ/ਪੀ.ਸੀ.ਐਸ ਆਨਲਾਈਨ ਕੋਚਿੰਗ, ਵਿੱਦਿਅਕ ਗਤੀਵਿਧੀਆਂ ਅਤੇ ਸੈਮੀਨਾਰ ਸ਼ਾਮਿਲ ਹਨ। ਲਾਇਬ੍ਰੇਰੀ ਹਫ਼ਤੇ ਦੇ ਸੱਤ ਦਿਨ ਸਵੇਰੇ 9:00 ਵਜੇ ਤੋਂ ਰਾਤ 9:00 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ। ਜਿਹੜੇ ਵਿਦਿਆਰਥੀ ਜਾਂ ਨੌਜਵਾਨ ਇਸ ਗਿਆਨ ਕੇਂਦਰ ਨਾਲ ਜੁੜਨਾ ਚਾਹੁੰਦੇ ਹਨ, ਉਹ ਕੇਵਲ 500 ਰੁਪਏ ਦੀ ਲਾਈਫਟਾਈਮ ਮੈਂਬਰਸ਼ਿਪ ਅਤੇ 500 ਰੁਪਏ (ਮਾਸਿਕ), 1200 ਰੁਪਏ ਤਿਮਾਹੀ, 2100 ਰੁਪਏ ਛਿਮਾਹੀ ਅਤੇ 3600 ਰੁਪਏ ਸਾਲਾਨਾ ਫੀਸ ਦੇ ਕੇ ਮੈਂਬਰ ਬਣ ਸਕਦੇ ਹਨ। ਲਾਇਬ੍ਰੇਰੀਅਨ ਵਿਜੇ ਕੁਮਾਰ ਨੇ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਡਿਜੀਟਲ ਲਾਇਬ੍ਰੇਰੀ ਦੀਆਂ ਸਹੂਲਤਾਂ ਦਾ ਲਾਭ ਉਠਾ ਕੇ ਆਪਣੇ ਜੀਵਨ ਨੂੰ ਸਫਲ, ਗਿਆਨਵਾਨ ਅਤੇ ਸਵੈ-ਨਿਰਭਰ ਬਣਾਉਣ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande