ਹਰਿਆਣਾ ਕੈਬਨਿਟ ਦੀ ਮੀਟਿੰਗ ’ਚ ਹਰਿਆਣਾ ਹਾਊਸਿੰਗ ਬੋਰਡ (ਸੋਧ) ਬਿੱਲ, 2025 ਦੇ ਪ੍ਰਾਰੂਪ ਨੂੰ ਮਨਜ਼ੂਰੀ
ਚੰਡੀਗੜ੍ਹ, 12 ਅਕਤੂਬਰ (ਹਿੰ. ਸ.)। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਇੱਥੇ ਹੋਈ ਹਰਿਆਣਾ ਕੈਬਨਿਟ ਦੀ ਮੀਟਿੰਗ ਵਿੱਚ ਹਰਿਆਣਾ ਹਾਊਸਿੰਗ ਬੋਰਡ (ਸੋਧ) ਬਿੱਲ, 2025 ਦੇ ਪ੍ਰਾਰੂਪ ਨੂੰ ਮਨਜ਼ੂਰੀ ਦਿੱਤੀ ਗਈ। ਇਸ ਸੋਧ ਦਾ ਉਦੇਸ਼ ਹਰਿਆਣਾ ਹਾਊਸਿੰਗ ਬੋਰਡ ਦਾ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ (ਐਚਐਸਵ
ਹਰਿਆਣਾ ਕੈਬਨਿਟ ਦੀ ਮੀਟਿੰਗ ’ਚ ਹਰਿਆਣਾ ਹਾਊਸਿੰਗ ਬੋਰਡ (ਸੋਧ) ਬਿੱਲ, 2025 ਦੇ ਪ੍ਰਾਰੂਪ ਨੂੰ ਮਨਜ਼ੂਰੀ


ਚੰਡੀਗੜ੍ਹ, 12 ਅਕਤੂਬਰ (ਹਿੰ. ਸ.)। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਇੱਥੇ ਹੋਈ ਹਰਿਆਣਾ ਕੈਬਨਿਟ ਦੀ ਮੀਟਿੰਗ ਵਿੱਚ ਹਰਿਆਣਾ ਹਾਊਸਿੰਗ ਬੋਰਡ (ਸੋਧ) ਬਿੱਲ, 2025 ਦੇ ਪ੍ਰਾਰੂਪ ਨੂੰ ਮਨਜ਼ੂਰੀ ਦਿੱਤੀ ਗਈ। ਇਸ ਸੋਧ ਦਾ ਉਦੇਸ਼ ਹਰਿਆਣਾ ਹਾਊਸਿੰਗ ਬੋਰਡ ਦਾ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ (ਐਚਐਸਵੀਪੀ) ਨਾਲ ਮਰਜ ਯਕੀਨੀ ਕਰਨਾ ਹੈ।ਇਸ ਸੋਧ ਦਾ ਮੁੱਖ ਉਦੇਸ਼ ਸ਼ਹਿਰੀ ਵਿਕਾਸ ਅਤੇ ਆਵਾਸ ਸਬੰਧੀ ਕੰਮਾਂ ਨੂੰ ਸਹੀ ਢੰਗ ਨਾਲ ਕਰਨਾ, ਪ੍ਰਸਾਸ਼ਨਿਕ ਦੋਹਰਾਵ ਨੂੰ ਖਤਮ ਕਰਨਾ ਅਤੇ ਨਾਗਰਿਕਾਂ ਨੂੰ ਸੇਵਾਵਾਂ ਦੀ ਸਪਲਾਈ ਵਿੱਚ ਕੁਸ਼ਲਤਾ ਵਧਾਉਣਾ ਹੈ। ਮੁੱਖ ਮੰਤਰੀ ਨੇ ਵਿੱਤ ਸਾਲ 2025-26 ਦੇ ਆਪਣੇ ਬਜਟ ਭਾਸ਼ਨ ਵਿੱਚ ਹਾਉਸਿੰਗ ਬੋਰਡ ਹਰਿਆਣਾ ਨੂੰ ਭੰਗ ਕਰ ਉਸ ਦੇ ਕੰਮ ਐਚਅੇਯਵੀਪੀ ਵਿੱਚ ਸਮਾਹਿਤ ਕਰਨ ਦਾ ਐਲਾਨ ਕੀਤਾ ਸੀ, ਤਾਂ ਜੋ ਸ਼ਹਿਰੀ ਵਿਕਾਸ ਏਜੰਸੀਆਂ ਵਿੱਚ ਬਿਹਤਰ ਤਾਲਮੇਲ ਸਥਾਪਿਤ ਕੀਤਾ ਜਾ ਸਕੇ। ਇਸ ਸੋਧ ਦਾ ਕੋਈ ਸਿੱਧਾ ਵਿੱਤੀ ਪ੍ਰਭਾਵ ਨਹੀਂ ਹੋਵੇਗਾ, ਕਿਉਂਕਿ ਇਸ ਮਰਜ ਨਾਲ ਸਬੰਧਿਤ ਸੰਚਾਲਨਾਤਮਕ ਕੰਮ ਮੌਜੂਦਾ ਪ੍ਰਸਾਸ਼ਨਿਕ ਢਾਂਚੇ ਰਾਹੀਂ ਹੀ ਸੰਪਾਦਿਤ ਕੀਤੇ ਜਾਣਗੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande