ਮੋਹਾਲੀ, 12 ਅਕਤੂਬਰ (ਹਿੰ. ਸ.)। ਗਿਆਨ ਜੋਤੀ ਗਲੋਬਲ ਸਕੂਲ, ਮੋਹਾਲੀ ਵਿਖੇ ਅੰਡਰ 17 ਅਤੇ ਅੰਡਰ 19 ਅੰਤਰ-ਸਕੂਲ ਰਨਿੰਗ ਵਾਲੀਬਾਲ ਚੈਂਪੀਅਨਸ਼ਿਪ 2025 ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ, ਜਿਸ ਵਿੱਚ ਖੇਤਰ ਦੇ 8 ਪ੍ਰਮੁੱਖ ਸਕੂਲਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਦਾ ਮੈਦਾਨ ਟੀਮਾਂ ਦੀ ਊਰਜਾ ਨਾਲ ਗੂੰਜ ਉੱਠਿਆ, ਜਿੱਥੇ ਖਿਡਾਰੀਆਂ ਨੇ ਹਰ ਸੈੱਟ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਸ਼ਾਨਦਾਰ ਖੇਡ ਭਾਵਨਾ ਦਾ ਪ੍ਰਮਾਣ ਦਿੱਤਾ। ਖੇਡ ਮੈਦਾਨ ਵਿੱਚ ਜੋਸ਼ ਤੇ ਉਤਸ਼ਾਹ ਦਾ ਮਾਹੌਲ ਛਾਇਆ ਰਿਹਾ ਜਦੋਂ ਟੀਮਾਂ ਨੇ ਹਰ ਸੈੱਟ ਵਿੱਚ ਆਪਣੀ ਸਰਵੋਤਮ ਪ੍ਰਦਰਸ਼ਨ ਕੀਤਾ। ਅਖੀਰ ਵਿਚ ਅੰਡਰ 19 ਵਰਗ ਵਿਚ ਸੇਂਟ ਸੋਲਜਰ ਸਕੂਲ , ਮੋਹਾਲੀ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਜਦਕਿ ਪਹਿਲਾ ਰਨਰ-ਅੱਪ ਪੈਰਾਗੌਨ ਸਕੂਲ ਰਿਹਾ। ਇਸੇ ਤਰਾਂ ਅੰਡਰ-17 ਵਰਗ ਵਿਚ ਗੋਲਡਨ ਬੈਲਜ਼ ਸਕੂਲ ਨੇ ਟਰਾਫ਼ੀ ਆਪਣੇ ਨਾਮ ਕੀਤੀ । ਜਦ ਕਿ ਪਹਿਲਾ ਰਨਰ-ਅੱਪ ਦਾ ਖ਼ਿਤਾਬ ਸ਼ਿਵਾਲਿਕ ਪਬਲਿਕ ਸਕੂਲ ਦੇ ਹਿੱਸੇ ਰਿਹਾ। ਇਸ ਮੌਕੇ 'ਤੇ ਸਕੂਲ ਦੀ ਪ੍ਰਿੰਸੀਪਲ ਗਿਆਨ ਜੋਤ ਨੇ ਸਾਰੀਆਂ ਭਾਗ ਲੈਣ ਵਾਲੀਆਂ ਟੀਮਾਂ ਦੇ ਯਤਨਾਂ ਅਤੇ ਟੀਮ ਵਰਕ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਏਕਾਗਰਤਾ ਅਤੇ ਲੀਡਰਸ਼ਿਪ ਵਰਗੇ ਮਹੱਤਵਪੂਰਨ ਗੁਣਾਂ ਨੂੰ ਵਿਕਸਤ ਕਰਦੀਆਂ ਹਨ। ਇਸ ਸਮਾਗਮ ਦਾ ਸਮਾਪਨ ਟਰਾਫੀ ਵੰਡ ਸਮਾਰੋਹ ਨਾਲ ਹੋਇਆ, ਜਿਸ ਦੌਰਾਨ ਜੇਤੂਆਂ ਲਈ ਤਾੜੀਆਂ ਲਗਾ ਕੇ ਟੀਮਾਂ ਦਾ ਉਤਸ਼ਾਹ ਵਧਾਇਆਂ । ਗਿਆਨ ਜੋਤੀ ਗਲੋਬਲ ਸਕੂਲ ਦੇ ਕੈਂਪਸ ਵਿੱਚ ਗੂੰਜਦੀਆਂ ਖੁਸ਼ੀ ਦੀਆਂ ਆਵਾਜ਼ਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਸਕੂਲ ਉਹ ਥਾਂ ਹੈ ਜਿੱਥੇ ਉੱਤਮਤਾ ਅਤੇ ਖੇਡ ਭਾਵਨਾ ਦਾ ਸੁਮੇਲ ਹੁੰਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ