ਫਾਜ਼ਿਲਕਾ 12 ਅਕਤੂਬਰ (ਹਿੰ. ਸ.)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰੇਕ ਵਰਗ ਦੇ ਲੋਕਾਂ ਲਈ ਵਿਕਾਸ ਪ੍ਰੋਜੈਕਟ ਲੈ ਕੇ ਆ ਰਹੀ ਹੈ| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ 1.88 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਲਾਧੂਕਾ ਦਾਣਾ ਮੰਡੀ ਦੇ 2 ਨਵੇ ਸ਼ੈੱਡਾ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ| ਵਿਧਾਇਕ ਫਾਜ਼ਿਲਕਾ ਸਵਨਾ ਨੇ ਕਿਹਾ ਕਿ ਸੈਡ ਬਣਨ ਨਾਲ ਕਿਸਾਨਾਂ, ਆੜਤੀਆਂ ਆਦਿ ਆਉਣ ਵਾਲੇ ਹੋਰਨਾ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ| ਉਨਾ ਕਿਹਾ ਕਿ ਸ਼ੈਡ ਦੀ ਪੂਰਤੀ ਹੋਣ ਨਾਲ ਆਪਣੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕੋਈ ਵੀ ਨੁਕਸਾਨ ਦਾ ਡਰ ਨਹੀਂ ਹੋਵੇਗਾ| ਉਹ ਬਿਨਾਂ ਕਿਸੇ ਡਰ ਦੇ ਆਪਣੀ ਫ਼ਸਲ ਵੇਚ ਸਕੇਗਾ| ਮੀਂਹ, ਹਨੇਰੀ ਆਉਣ ਨਾਲ ਵੀ ਸ਼ੇਡ ਹੇਠ ਫ਼ਸਲ ਸੁਰੱਖਿਅਤ ਰਹੇਗੀ | ਉਨ੍ਹਾਂ ਕਿਹਾ ਕਿ ਕੁੱਝ ਹੀ ਸਮੇਂ ਵਿਚ ਸ਼ੈੱਡ ਬਣਕੇ ਤਿਆਰ ਹੋ ਜਾਵੇਗਾ| ਉਨਾਂ ਕਿਹਾ ਕਿ ਮੌਜੂਦਾ ਸਰਕਾਰ ਕੋਲੋਂ ਫੰਡਾਂ ਦੀ ਕੋਈ ਘਾਟ ਨਹੀਂ ਹੈ ਤੇ ਲਗਾਤਾਰ ਹਲਕੇ ਦੇ ਵਿਕਾਸ ਪ੍ਰੋਜੈਕਟਾਂ ਲਈ ਫੰਡ ਮੁਹਈਆ ਕਰਵਾਏ ਜਾ ਰਹੇ ਹਨ| ਉਨ੍ਹਾਂ ਕਿਹਾ ਕੀ ਕਿਸੇ ਵੀ ਵਰਗ ਨੂੰ ਵਿਕਾਸ ਪੱਖੋਂ ਅਣਦੇਖਿਆ ਨਹੀਂ ਕੀਤਾ ਜਾ ਰਿਹਾ |
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ