ਆਈਪੀਐਸ ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ 'ਤੇ ਕਾਂਗਰਸ ਪ੍ਰਧਾਨ ਖੜਗੇ ਨੇ ਆਈਏਐਸ ਪਤਨੀ ਨੂੰ ਲਿਖਿਆ ਪੱਤਰ
ਨਵੀਂ ਦਿੱਲੀ, 12 ਅਕਤੂਬਰ (ਹਿੰ.ਸ.)। ਹਰਿਆਣਾ ਕੇਡਰ ਦੇ ਸੀਨੀਅਰ ਆਈ ਪੀ ਐਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ ''ਤੇ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰੁਜਨ ਖੜਗੇ ਨੇ ਮਰਹੂਮ ਆਈ ਪੀ ਐਸ ਅਧਿਕਾਰੀ ਦੀ ਪਤਨੀ ਅਤੇ ਆਈ ਏ ਐਸ ਅਧਿਕਾਰੀ ਅਮਨੀਤ ਪੀ ਕੁਮਾਰ ਨੂੰ ਪੱਤਰ ਲਿ
ਮੱਲਿਕਾਰਜੁਨ ਖੜਗੇ


ਨਵੀਂ ਦਿੱਲੀ, 12 ਅਕਤੂਬਰ (ਹਿੰ.ਸ.)। ਹਰਿਆਣਾ ਕੇਡਰ ਦੇ ਸੀਨੀਅਰ ਆਈ ਪੀ ਐਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ 'ਤੇ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰੁਜਨ ਖੜਗੇ ਨੇ ਮਰਹੂਮ ਆਈ ਪੀ ਐਸ ਅਧਿਕਾਰੀ ਦੀ ਪਤਨੀ ਅਤੇ ਆਈ ਏ ਐਸ ਅਧਿਕਾਰੀ ਅਮਨੀਤ ਪੀ ਕੁਮਾਰ ਨੂੰ ਪੱਤਰ ਲਿਖ ਕੇ ਸੰਵੇਦਨਾ ਪ੍ਰਗਟ ਕੀਤੀ।ਖੜਗੇ ਨੇ ਪੱਤਰ ਵਿੱਚ ਲਿਖਿਆ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਪੂਰਨ ਕੁਮਾਰ ਨੇ ਸਮਾਜਿਕ ਪੱਖਪਾਤ ਅਤੇ ਅਸਮਾਨਤਾਵਾਂ ਨਾਲ ਜੂਝਦੇ ਹੋਏ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਲੰਬੇ ਜਨਤਕ ਜੀਵਨ ਵਿੱਚ ਕਈ ਘਟਨਾਵਾਂ ਵੇਖੀਆਂ ਹਨ, ਪਰ ਵਿਤਕਰੇ ਵਾਲੀ ਸੋਚ ਕਾਰਨ ਹੋਈ ਇਹ ਦੁਖਦਾਈ ਘਟਨਾ ਸਮਾਜਿਕ ਨਿਆਂ ਲਈ ਲੜਨ ਵਾਲਿਆਂ ਲਈ ਬਹੁਤ ਦੁਖਦਾਈ ਹੈ।ਖੜਗੇ ਨੇ ਕਿਹਾ ਕਿ ਜਦੋਂ ਦੇਸ਼ ਚੰਨ 'ਤੇ ਝੰਡਾ ਲਹਿਰਾਉਣ 'ਤੇ ਮਾਣ ਪ੍ਰਾਪਤ ਕਰ ਰਿਹ ਾਹੈ, ਉਦੋ ਂਵ ੀਸਮਾਜ ਵਿੱਚ ਬੇਇਨਸਾਫ਼ੀ ਅਤੇ ਵਿਤਕਰੇ ਦੀਆਂ ਘਟਨਾਵਾਂ ਹੋਣਾ ਬਹੁਤ ਸ਼ਰਮਨਾਕ ਹੈ।ਸੰਵਿਧਾਨ ਨੇ ਸਾਨੂੰ ਜਿਹੜੇ ਲੋਕਾਂ ਦੇ ਦੁੱਖ ਅਤੇ ਦਰਦ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ, ਜੇਕਰ ਅਸੀਂ ਉਨ੍ਹਾਂ ਨੂੰ ਵੀ ਸੁਰੱਖਿਅਤ ਕਰਨ ਵਿੱਚ ਅਸਮਰੱਥ ਹਾਂ, ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਖੜਗੇ ਨੇ ਪੱਤਰ ਵਿੱਚ ਅਮਨੀਤ ਨੂੰ ਸਬਰ ਅਤੇ ਦਲੇਰ ਰਹਿਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande