ਜਗਰਾਓ, 13 ਅਕਤੂਬਰ (ਹਿੰ. ਸ.)। ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਵਿਕਾਸ ਕਾਰਜਾਂ ਲਈ ਹਲਕੇ ਦੇ 12 ਪਿੰਡਾਂ ਅਖਾੜਾ, ਕਮਾਲਪੁਰਾ, ਚੀਮਾਂ, ਮਾਣੂੰਕੇ, ਚੱਕਰ, ਕੋਠੇ ਅੱਠ ਚੱਕ ਆਦਿ ਪਿੰਡਾਂ ਨੂੰ 15 ਅਕਤੂਬਰ 2025 ਨੂੰ ਗਰਾਂਟਾਂ ਦੇ ਚੈਕ ਦਿੱਤੇ ਜਾਣਗੇ ਅਤੇ ਪਿੰਡ ਜਗਰਾਉਂ ਪੱਤੀ ਮਲਕ, ਪੋਨਾਂ, ਬਰਸਾਲ, ਪਰਜੀਆਂ ਕਲਾਂ, ਗਾਲਿਬ ਕਲਾਂ, ਅਗਵਾੜ ਲੋਪੋ ਕਲਾਂ ਆਦਿ ਪਿੰਡਾਂ ਨੂੰ 16 ਅਕਤੂਬਰ 2025 ਨੂੰ ਗਰਾਂਟਾਂ ਦੇ ਚੈਕ ਤਕਸੀਮ ਕੀਤੇ ਜਾਣਗੇ।
ਉਹਨਾਂ ਇਸ ਮੌਕੇ ਪਿੰਡਾਂ ਦੀਆਂ ਗਰਾਮ ਪੰਚਾਇਤਾਂ ਦੇ ਆਹੁਦੇਦਾਰਾਂ ਅਤੇ ਆਮ ਆਦਮੀ ਪਾਰਟੀ ਦੇ ਸਮੂਹ ਅਹੁਦੇਦਾਰਾਂ ਤੇ ਵਲੰਟੀਅਰਾਂ ਨੂੰ ਇਹਨਾਂ ਪਿੰਡਾਂ ਵਿੱਚ ਰੱਖੇ ਗਏ ਸਮਾਗਮਾਂ ਵਿੱਚ ਸਮੂਲੀਅਤ ਕਰਨ ਦਾ ਸੱਦਾ ਦਿੱਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ