ਲੁਧਿਆਣਾ, 13 ਅਕਤੂਬਰ (ਹਿੰ. ਸ.)। ਮਾਣਯੋਗ ਅਦਲਾਤ ਗੁਰਿੰਦਰ ਸਿੰਘ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ, ਲੁਧਿਆਣਾ ਵੱਲੋਂ ਹਵਾਲਾਤੀ ਮੁੰਨਾ ਪੁੱਤਰ ਜਗਦੀਸ਼ ਕੁਮਾਰ ਵਾਸੀ ਗਲੀ ਨੰਬਰ 5, ਜੋਸ਼ੀ ਨਗਰ, ਹੈਬੋਵਾਲ ਕਲਾਂ ਦੀ ਸਿਵਲ ਹਸਪਤਾਲ, ਲੁਧਿਆਣਾ ਵਿਖੇ ਮੌਤ ਹੋਣ ਤੋਂ ਬਾਅਦ ਉਸਦਾ ਪੋਸਟਮਾਰਟਮ 72 ਘੰਟੇ ਲਈ ਮੁਲਤਵੀ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਸਹਾਇਕ ਸੁਪਰਡੰਟ ਕੇਂਦਰੀ ਜੇਲ੍ਹ, ਲੁਧਿਆਣਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਕਤ ਹਵਾਲਾਤੀ ਜੋ ਕਿ ਮੁੱਕਦਮਾ ਨੰਬਰ 100 ਮਿਤੀ 23.09.2025 ਧਾਰਾ 21/61/85 ਐਨ.ਡੀ.ਪੀ.ਐਸ ਐਕਟ, ਥਾਣਾ ਦਰੇਸੀ, ਜ਼ਿਲ੍ਹਾ ਲੁਧਿਆਣਾ ਤਹਿਤ ਮਿਤੀ 25.09.2025 ਨੂੰ ਇਸ ਜੇਲ੍ਹ ਵਿੱਚ ਦਾਖਲ ਹੋਇਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਹਵਾਲਾਤੀ ਮੁੰਨਾ ਪੁੱਤਰ ਜਗਦੀਸ਼ ਕੁਮਾਰ ਦੀ ਮਿਤੀ 09.10.2025 ਨੂੰ ਸ਼ਾਮ 02:35 ਵਜੇ ਸਿਵਲ ਹਸਪਤਾਲ, ਲੁਧਿਆਣਾ ਵਿਖੇ ਮੌਤ ਹੋਣ 'ਤੇ ਉਸਦਾ ਪੋਸਟਮਾਰਟਮ ਕਰਵਾਇਆ ਜਾਣਾ ਹੈ ਪਰੰਤੂ ਉਕਤ ਹਵਾਲਾਤੀ ਦਾ ਕੋਈ ਵਾਰਸ ਨਾ ਮਿਲਣ ਕਾਰਨ ਮਾਨਯੋਗ ਅਦਲਾਤ ਗੁਰਿੰਦਰ ਸਿੰਘ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ, ਲੁਧਿਆਣਾ ਵਲੋਂ ਉਕਤ ਹਵਾਲਾਤੀ ਦਾ ਪੋਸਟਮਾਰਟਮ 72 ਘੰਟੇ ਲਈ ਮੁਲਤਵੀ ਕੀਤਾ ਗਿਆ ਹੈ ਅਤੇ ਉਕਤ ਹਵਾਲਾਤੀ ਦੇ ਵਾਰਸ ਲੱਭਣ ਲਈ ਹੁਕਮ ਜਾਰੀ ਕੀਤੇ ਗਏ ਹਨ।
ਸਹਾਇਕ ਸੁਪਰਡੰਟ ਕੇਂਦਰੀ ਜੇਲ੍ਹ, ਲੁਧਿਆਣਾ ਵੱਲੋਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਜੇਕਰ ਹਵਾਲਾਤੀ ਮੁੰਨਾ ਪੁੱਤਰ ਜਗਦੀਸ਼ ਕੁਮਾਰ ਦੇ ਵਾਰਸਾਂ ਸਬੰਧੀ ਕੋਈ ਜਾਣਕਾਰੀ ਰੱਖਦਾ ਹੈ ਤਾਂ ਕੇਂਦਰੀ ਜੇਲ੍ਹ ਦੇ ਕੰਟਰੋਲ ਨੰਬਰ 0161-2660106 'ਤੇ ਸੰਪਰਕ ਕੀਤਾ ਜਾ ਸਕਦਾ ਹੈ।
------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ